Htv Punjabi
Punjab Video

ਸ਼ਰਾਬੀ ਬੰਦਿਆਂ ਨੇ ਘਰ ‘ਚ ਵੜ੍ਹ ਕੇ ਬਜ਼ੁਰਗ ਜੋੜੇ ਨਾਲ ਕੀਤਾ ਧੱਕਾ, 10 ਇੱਟਾਂ ਖ਼ਾਤਰ ਪੁੱਟ ਦਿੱਤੇ ਦਾਹੜ੍ਹੀ ਦੇ ਵੱਲ, ਕੇਸਾਂ ਦੀ ਕੀਤੀ ਬੇਅਦਬੀ

ਖੰਨਾ (ਰਵਿੰਦਰ ਸਿੰਘ ਢਿੱਲੋਂ) :- ਪੁਲਿਸ ਜ਼ਿਲ੍ਹਾ ਖੰਨਾ ਅੰਦਰ ਪੈਂਦੀ ਨਿਊ ਬੈਂਕ ਕਲੋਨੀ ਇਲਾਕੇ ‘ਚ ਇੱਕ ਅਜਿਹੀ ਘਟਨਾ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਇਹ ਕਿਹਾ ਜਾ ਸਕਦਾ ਹੈ ਕਿ ਨਾ ਤਾਂ ਅੱਜਕਲ੍ਹ ਕਿਸੇ ਨੂੰ ਬਜ਼ੁਰਗਾਂ ਦੀ ਕੋਈ ਸ਼ਰਮ ਹਯਾ ਹੈ, ਤੇ ਨਾ ਹੀ ਅੱਜਕਲ੍ਹ ਲੋਕਾਂ ਦੇ ਜ਼ਮੀਰ ਹੀ ਜ਼ਿੰਦਾ ਰਹਿ ਗਏ ਨੇ। ਅਜਿਹਾ ਇਸ ਲਈ ਕਿਹਾ ਜਾ ਰਿਹਾ ਹੈ ਕਿਉਂਕਿ ਤਾਜ਼ੀ ਵਾਪਰੀ ਇਸ ਘਟਨਾ ਦੌਰਾਨ ਦੋ ਨੌਜਵਾਨਾਂ ‘ਤੇ ਸਿਰਫ 10 ਇੱਟਾਂ ਨੂੰ ਲੈਕੇ ਹੋਏ ਇੱਕ ਝਗੜੇ ਦੌਰਾਨ ਇੱਕ ਬਜ਼ੁਰਗ ਜੋੜੇ ਨੀ ਦੱਬ ਕੇ ਬੇਇੱਜਤੀ ਕਰਨ ਤੇ ਗੁਰਸਿੱਖ ਸਰਦਾਰ ਬੰਦੇ ਦੀ ਦਾਹੜ੍ਹੀ ਪੱਟਣ ਤੋਂ ਇਲਾਵਾ ਕੇਸਾਂ ਦੀ ਪੀੜਬੀ ਕਰਨ ਦੇ ਵੀ ਦੋਸ਼ ਲੱਗੇ ਨੇ। ਜਿਸ ਤੋਂ ਬਾਅਦ ਪੀੜਿਤ ਬਜ਼ੁਰਗ ਜੋੜੇ ਨੇ ਇਨਸਾਫ ਦੀ ਮੰਗ ਕੀਤੀ ਐ। ਜਿਸ ਬਾਰੇ ਪੁਲਿਸ ਵਾਲਿਆਂ ਦਾ ਕਹਿਣਾ ਹੈ ਕਿ ਪੀੜਤਾਂ ਦੇ ਬਿਆਨ ਲਿਖ ਕੇ ਮਾਮਲਾ ਦਰਜ਼ ਕਰ ਲਿਆ ਗਿਆ ਹੈ।
ਇਸ ਸਬੰਧ ‘ਚ ਪੀੜਿਤ ਬਜ਼ੁਰਗ ਬੇਅੰਤ ਸਿੰਘ ਤੇ ਉਸਦੀ ਪਤਨੀ ਗੁਰਦੇਵ ਕੌਰ ਨੇ ਪੁਲਿਸ ਨੂੰ ਦਰਜ਼ ਕਰਵਾਏ ਬਿਆਨਾਂ ਚ ਦੋਸ਼ ਲਾਏ ਹਨ ਕਿ ਹਮਲਾਵਰਾਂ ਨੂੰ ਇਹ ਸ਼ੱਕ ਸੀ ਕਿ ਉਨ੍ਹਾਂ ਨੇ ਉਨ੍ਹਾਂ ਦੀਆਂ 10 ਇੱਟਾਂ ਚੋਰੀ ਕਰ ਲਈਆਂ ਨੇ।  ਇਸ ਨੂੰ ਲੈਕੇ ਕੇ ਉਹ ਲੋਕ ਉਨ੍ਹਾਂ ਨੂੰ ਨੁਕਸਾਉਂ ਪਹੁੰਚਾਉਣ ਦੀ ਨੀਯਤ ਨਾਲ ਸ਼ਰਾਬੀ ਹਾਲਤ ‘ਚ ਜ਼ਬਰਦਸਤੀ ਉਨ੍ਹਾਂ ਦੇ ਘਰ ਆਣ ਵੜੇ ਤੇ ਕੁੱਟਮਾਰ ਕਰਨ ਲੱਗੇ। ਬੇਅੰਤ ਸਿੰਘ ਅਨੁਸਾਰ ਇਸ ਹਮਲੇ ‘ਚ ਹਮਲਾਵਰਾਂ ਨੇ ਉਨ੍ਹਾਂ ਦੀ ਦਾਹੜ੍ਹੀ ਪੱਟ ਦਿੱਤੀ ਤੇ ਕੇਸਾਂ ਦੀ ਵੀ ਬੇਅਦਬੀ ਕੀਤੀ। ਇਸ ਤੋਂ ਇਲਾਵਾ ਦੋਸ਼ ਹੈ ਕਿ ਬਜ਼ੁਰਗ ਜੋੜੇ ਦੇ ਬੁਲਾਵੇ ‘ਤੇ ਪੁਲਿਸ ਵਾਲੇ ਮੌਕੇ ‘ਤੇ ਪਹੁੰਚ ਤਾਂ ਗਏ ਪਰ ਬਿਨਾਂ ਕੋਈ ਕਾਰਵਾਈ ਦੇ ਵੱਸ ਚਲੇ ਗਏ। ਪੀੜਤਾਂ ਨੇ ਇਨਸਾਫ ਦੀ ਮੰਗ ਕਰਦਿਆਂ ਹਮਲਾਵਰਾਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਇੱਧਰ ਦੂਜੇ ਪਾਸੇ ਥਾਣਾ ਸਿਟੀ ਖੰਨਾ ਦੇ ਐਸਐਚਓ ਹਰਵਿੰਦਰ ਸਿੰਘ ਖਹਿਰਾ ਨਾਲ ਸੰਪਰਕ ਕਰਨ ‘ਤੇ ਉਨ੍ਹਾਂ ਦੱਸਿਆ ਕਿ ਪੀੜਤਾਂ ਵੱਲੋਂ ਸ਼ਿਕਾਇਤ ਮਿਲੀ ਸੀ ਕਿ ਦੋ ਬੰਦਿਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਹੈ।  ਜਿਨ੍ਹਾਂ ਦੇ ਬਿਆਨ ਲਿਖ ਲਏ ਗਏ ਹਨ ਤੇ ਇਸ ਤੋਂ ਬਾਅਦ ਮੁਲਜ਼ਮਾਂ ਦੇ ਖਿਲਾਫ ਨੁਕਸਾਨ ਪਹੁੰਚਾਉਣ ਦੀ ਨੀਯਤ ਨਾਲ ਘਰ ਵਿੱਚ ਜ਼ਬਰਦਸਤੀ ਵੜਨ ਦੀ ਧਾਰਾ 452, ਮਾਰਕੁੱਟ ਕਾਰਨ ਦੀ ਧਾਰਾ 323, ਜਾਨ ਤੋਂ ਮਾਰਨ ਦੀਆਂ ਧਮਕੀਆਂ ਦੇਣ ਦੀ ਧਾਰਾ 506 ਅਤੇ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰਨ ਦੀ ਧਾਰਾ 295 ਏ ਤਹਿਤ ਮਾਮਲਾ ਦਰਜ਼ ਕਰਕੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਲਈ ਛਾਪਮਾਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ।

Related posts

ਜੋੜੇ ਇਨ੍ਹਾਂ 5 ਗਲਤੀਆਂ ਕਰਕੇ ਔਲਾਦ ਦੇ ਸੁੱਖ ਤੋਂ ਵਾਂਝੇ ਰਹਿ ਜਾਂਦੇ ਨੇ Good Talk By SNO Harmeet Kaur

htvteam

ਕੋਰੋਨਾ : ਆਹ ਦੇਖੋ ਲੋਕਾਂ ਦੇ ਸਬਰ ਦਾ ਕਿਵੇਂ ਟੁੱਟਿਆ ਬੰਨ੍ਹ, ਪੁਲਿਸ ਦੀ ਗੱਡੀ ‘ਤੇ ਕੀਤਾ ਪਥਰਾਅ, ਪੁਲਸੀਏ ਸਾਥੀ ਨੂੰ ਛੱਡ ਕੇ ਭੱਜੇ! 

Htv Punjabi

ਕਾਲ-ਜ ‘ਚ ਤਿੰਨ ਮੁੰ-ਡਿਆਂ ਨੇ ਕੁ-ੜੀ ਨਾਲ ਕੀਤੀਆਂ ਹੱ-ਦਾਂ-ਪਾ-ਰ

htvteam

Leave a Comment