ਬਠਿੰਡਾ : ਏਮਸ ਵਿਚ ਕੰਮ ਕਰਨ ਆਏ ਪ੍ਰਵਾਸੀ ਮਜ਼ਦੂਰ ਸ਼ਨੀਵਾਰ ਨੂੰ ਘਰ ਵਾਪਸ ਜਾਣ ਦੀ ਮੰਗ ਨੂੰ ਲੈ ਕੇ ਭੜਕ ਗਏ। ਮੌਕੇ ਤੇ ਪਹੁੰਚੀ ਥਾਣਾ ਸਦਰ ਦੀ ਪੁਲਿਸ ਪਾਰਟੀ ‘ਤੇ ਮਜਦੂਰਾਂ ਨੇ ਪਥਰਾਅ ਕਰ ਦਿਤਾ। ਇਸ ‘ਤੇ 4 ਪੁਲਿਸ ਵਾਲੇ ਆਪਣੇ ਇਕ ਸਾਥੀ ਨੂੰ ਛੱਡ ਕੇ ਗੱਡੀ ਲੈ ਕੇ ਜਾਨ ਬਚਾਉਂਦੇ ਹੋਏ ਭੱਜ ਗਏ।ਇਸ ਪੂਰੀ ਘਟਨਾ ਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵੀ ਵਾਇਰਲ ਹੋਈ ਹੈ। ਮਜਦੂਰਾਂ ਦੇ ਘਿਰਾਓ ਵਿੱਚ ਫਸੇ ਪੁਲਿਸ ਵਾਲਿਆਂ ਨੂੰ ਮਜ਼ਦੂਰਾਂ ਨੇ ਕੋਈ ਨੁਕਸਾਨ ਨਹੀਂ ਪਹੁੰਚਾਇਆ।
ਮਜਦੂਰ ਸਨੀ, ਸ਼ਿਵਮ, ਰਾਜੇਸ਼ਵਾਰ, ਅਬਦੁਲਾਹ ਨੇ ਦੱਸਿਆ ਕਿ 100 ਦੇ ਕਰੀਬ ਲੋਕਾਂ ਨੂੰ ਐਮਸ ਵਿਚ ਕੰਮ ਦੇ ਲਈ ਇਕ ਪ੍ਰਾਈਵੇਟ ਕੰਪਨੀ ਉਹਨਾਂ ਨੂੰ 2 ਮਹੀਨੇ ਦੇ ਲਈ ਬਠਿੰਡੇ ਲੈ ਕੇ ਆਈ ਸੀ। ਇਸ ਦੌਰਾਨ ਲੋਕ ਡਾਊਨ ਹੋ ਗਿਆ ਅਤੇ ਉਹ ਐਮਸ ਵਿਚ ਹੂ ਫਸੇ ਹਨ।ਜਦ ਕੰਪਨੀ ਦੇ ਅਧਿਕਾਰੀਆਂ ਨਾਲ ਉਹਨਾਂ ਨੇ ਗੱਲ ਕੀਤੀ ਤਾਂ ਅਧਿਕਾਰੀਆਂ ਨੇ ਭਰੋਸਾ ਦਿੱਤਾ ਕਿ ਉਹਨਾਂ ਦੀ ਹਾਜਰੀ ਲਗਵਾ ਕੇ ਪੈਸੇ ਦਿਤੇ ਜਾਣਗੇ।ਪਰ ਮਜਦੂਰਾਂ ਦਾ ਕਹਿਣਾ ਕਿ ਨਾ ਤਾਂ ਹੁਣ ਤੱਕ ਓਹਨਾਂ ਦੀ ਹਾਜ਼ਰੀ ਲੱਗੀ ਅਤੇ ਨਾ ਹੀ ਕੰਪਨੀ ਤੋਂ ਕੋਈ ਪੈਸਾ ਮਿਲਿਆ।
ਮਜਦੂਰਾਂ ਨੇ ਦੱਸਿਆ ਕਿ ਉਹਨਾਂ ਕੋਲ ਜਿਹੜੇ ਪੈਸੇ ਸਨ, ਉਹ ਖਰਚ ਹੋ ਗਏ ਹਨ।ਹੁਣ ਕੰਪਨੀ ਦੇ ਅਧਿਕਾਰੀ ਕੋਈ ਸੁਣਵਾਈ ਨਹੀਂ ਕਰ ਰਹੇ।ਮਜਦੂਰਾਂ ਨੇ ਕਿਹਾ ਕਿ ਹੁਣ ਉਹ ਵਾਪਸ ਆਪਣੇ ਘਰ ਜਾਣਾ ਚਾਹੁੰਦੇ ਹਨ ਪਰ ਕੰਪਨੀ ਦੇ ਅਧਿਕਾਰੀ ਹਰ ਵਾਰ ਇਸ ਗੱਲ ਨੂੰ ਟਾਲ ਰਹੇ ਹਨ।ਮਜਦੂਰਾਂ ਨੇ ਇਲਜ਼ਾਮ ਲਾਇਆ ਕਿ ਅੱਜ ਉਹ ਜਦੋਂ ਕੰਪਨੀ ਦੇ ਅਧਿਕਾਰੀਆਂ ਦੇ ਨਾਲ ਗੱਲ ਕਰਨ ਇਕੱਠੇ ਹੋਏ ਤਾਂ ਐਮਸ ਵਿੱਚ ਪਹੁੰਚੀ ਪੁਲਿਸ ਪਾਰਟੀ ਨੇ ਉਹਨੂੰ ਨੂੰ ਡੰਡੇ ਮਾਰਕੇ ਭਜਾਉਣ ਦੀ ਕੋਸ਼ਿਸ਼ ਕੀਤੀ, ਜਿਸ ਤੇ ਕਿ ਮਜਦੂਰਾਂ ਨੂੰ ਪੁਲਿਸ ਦਾ ਵਿਰੋਧ ਕਰਨਾ ਪਿਆ।ਇਸ ਪੂਰੀ ਘਟਨਾ ਨੂੰ ਲੈ ਕੇ ਐੱਸਐਸਪੀ ਨਾਨਕ ਸਿੰਘ ਦਾ ਕਹਿਣਾ ਹੈ ਕਿ ਮਜਦੂਰਾਂ ਨੇ ਪੁਲਿਸ ਤੇ ਕੋਈ ਪਥਰਾਵ ਨਹੀਂ ਕੀਤਾ, ਉਹ ਤਾਂ ਥੋੜਾ ਗੁੱਸੇ ਵਿੱਚ ਆ ਗਏ ਸਨ।ਐੱਸਐੱਸਪੀ ਨੇ ਦੱਸਿਆ ਕਿਸੀ ਵੀ ਮਜਦੂਰ ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ।
