ਜਲੰਧਰ : ਕੋਰੋਨਾ ਵਾਇਰਸ ਨਾਲ ਪ੍ਰਭਾਵਿਤ ਮਰੀਜਾਂ ਦੀ ਕੁੱਲ ਗਿਣਤੀ ਨੂੰ ਲੈ ਕੇ ਸਿਵਿਲ ਸਰਜਨ ਦਫਤਰ ਅਤੇ ਦਫਤਰ ਦੇ ਸਪੋਕਸ ਪਰਸਨ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।ਦਰਅਸਲ ਆਈਸੀਐਮਆਰ ਦੀ ਰਿਪੋਰਟ ਵਿੱਚ ਇਹ ਖੁਲਾਸਾ ਹੋਇਆ ਕਿ ਅਪ੍ਰੈਲ ਵਿੱਚ ਜ਼ਿਲ੍ਹੇ ਤੋਂ ਲਏ ਗਏ ਸੈਂਪਲਾਂ ਵਿੱਚ 4 ਮਰੀਜਾਂ ਦੀ ਰਿਪੋਰਟ ਪੋਜ਼ਿਟਿਵ ਆਈ ਸੀ, ਪਰ ਵਿਭਾਗ ਕੋਲ ਇਹਨਾਂ ਮਰੀਜਾਂ ਦਾ ਕੋਈ ਡਾਟਾ ਹੀ ਨਹੀਂ ਹੈ ਅਤੇ ਨਾ ਹੀ ਇਹਨਾਂ ਮਰੀਜਾਂ ਨੂੰ ਹਸਪਤਾਲ ਵਿੱਚ ਸ਼ਿਫਟ ਕਰਾਇਆ ਗਿਆ ਹੈ।
ਲੰਘੇ ਵੀਰਵਾਰ ਤੱਕ ਇਹਨਾਂ ਮਰੀਜਾਂ ਦੀ ਰਿਪੋਰਟ ਵਿਭਾਗ ਕੋਲ ਪੈਂਡਿੰਗ ਹੀ ਨਜ਼ਰ ਆ ਰਹੀ ਸੀ। ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹਨਾਂ ਮਰੀਜਾਂ ਦੇ ਸੈਂਪਲ ਤਾਂ ਲਏ ਗਏ ਸਨ ਪਰ ਮਰੀਜਾਂ ਦੀ ਰਿਪੋਰਟ ਲੈਬੋਰਟਰੀ ਵਲੋਂ ਉਹਨਾਂ ਨੂੰ ਨਹੀਂ ਮਿਲੀ। ਉੱਥੇ ਹੀ ਪੀਜੀਆਈ ਲੈਬੋਰਟਰੀ ਦੇ ਅਧਿਕਾਰੀਆਂ ਵਲੋਂ ਇਹ ਜਵਾਬ ਦਿਤਾ ਗਿਆ ਹੈ, ਕਿ ਉਹਨਾਂ ਵਲੋਂ ਰਿਪੋਰਟਾਂ ਵਿਭਾਗ ਨੂੰ ਭੇਜ ਦਿੱਤੀਆਂ ਗਈਆਂ ਸਨ।
ਦਰਅਸਲ ਇਹ ਖੁਲਾਸਾ ਆਈਸੀਐਮਆਰ ਦੀ ਰਿਪੋਰਟ ਵਿਚ ਉਸ ਸਮੇਂ ਹੋਇਆ ਜਦ ਆਈਸੀਐਮਆਰ ਨੇ ਸਟੇਟ ਹੈਲਥ ਵਿਭਾਗ ਦੇ ਡਾਟਾ ਨਾਲ ਜਲੰਧਰ ਜ਼ਿਲ੍ਹੇ ਤੋਂ ਆਏ ਸੇਪਲਾਂ ਦੀ ਰਿਪੋਰਟ ਨੂੰ ਮਿਲਾਇਆ। ਇਸ ਵਿਚ 7 ਮਰੀਜ਼ ਅਜਿਹੇ ਸਨ ਜਿਹੜੇ ਅਪ੍ਰੈਲ ਵਿਚ ਹੀ ਇਸ ਵਾਇਰਸ ਤੋਂ ਪ੍ਰਭਾਵਿਤ ਹੋਏ ਸਨ। ਇਨ੍ਹਾਂ ਵਿੱਚ 4 ਮਰੀਜ਼ ਜਲੰਧਰ ਦੇ ਸਨ ਅਤੇ 3 ਮਰੀਜਾਂ ਦੇ ਸੈਮਪਲ ਬਾਹਰੀ ਰਾਜਾਂਸੂਬਿਆਂ ਵਿਚ ਹੋਏ ਸਨ ਪਰ ਉਹ ਜਲੰਧਰ ਨਾਲ ਸੰਬੰਧਤ ਸਨ, ਜਿਹਨਾਂ ਦੀ ਰਿਪੋਰਟ ਸਟੇਟ ਦੇ ਕੋਲ ਵੀ ਨਹੀਂ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਆਈਸੀਐਮਆਰ ਦਾ ਡਾਟਾ ਸਟੇਟ ਦੇ ਨਾਲ ਅਤੇ ਸਟੇਟ ਹੈਲਥ ਵਿਭਾਗ ਦਾ ਡਾਟਾ ਜ਼ਿਲਿਆਂ ਦੇ ਨਾਲ ਮਿਲ ਨਹੀਂ ਰਿਹਾ। ਦੱਸ ਦਈਏ ਕਿ ਜਲੰਧਰ ਵਿਚ ਕੋਰੋਨਾ ਪੋਜਿਟਿਵ ਪਾਏ ਗਏ ਮਰੀਜ਼ ਬਸਤੀ ਸੇਖ, ਬੇਗਮਪੁਰਾ, ਨਿਊ ਰਸੀਲਾ ਨਗਰ ਅਤੇ ਸੰਤੋਖਪੁਰਾ ਏਰੀਆ ਦੇ ਰਹਿਣ ਵਾਲੇ ਹਨ।