ਮੋਹਾਲੀ : ਪੈਟਰੋਲ ਪੰਪ ਦਾ ਲਾਇਸੈਂਸ ਦਵਾਉਣ ਦੇ ਨਾਮ ‘ਤੇ ਦੇਸ਼ ਭਰ ਵਿੱਚ ਠੱਗੀ ਕਰਨ ਦਾ ਇੱਕ ਨਵਾਂ ਖੁਲਾਸਾ ਹੋਇਆ ਹੈ। ਦੋਸ਼ ਹੈ ਕਿ ਯੂਪੀ ਦੇ ਹਮੀਰਪੁਰ ਦਾ 10ਵੀਂ ਫੇਲ ਆਕਾਸ਼ ਖੁਦ ਨੂੰ ਪੈਟਰੋਲੀਅਮ ਮੰਤਰਾਲੇ ਦਾ ਜੋਆਇੰਟ ਸੇਕ੍ਰੇਟਰੀ ਦਸ ਕੇ ਲੋਕਾਂ ਨੂੰ ਠੱਗਦਾ ਸੀ। ਪੁਲਿਸ ਅਨੁਸਾਰ 25 ਸਾਲ ਦਾ ਆਕਾਸ਼ ਆਪਣੇ ਗੈਂਗ ਦੇ ਨਾਲ ਮਿਲਕੇ ਹੁਣ ਤੱਕ 3000 ਲੋਕਾਂ ਨੂੰ ਠੱਗ ਚੁਕਿਆ ਹੈ।ਮੋਹਾਲੀ ਦੇ ਜ਼ਿਲ੍ਹਾ ਸਾਈਬਰ ਸੈੱਲ ਨੇ ਇਸ ਗੈਂਗ ਨੂੰ ਫੜਨ ਦਾ ਦਾਅਵਾ ਕੀਤਾ ਹੈ।ਦਾਅਵੇ ਅਨੁਸਾਰ ਇਸ ਕੇਸ ‘ਚ ਆਕਾਸ਼ ਉਸਦੇ ਸਾਥੀ ਯੂਪੀ ਦੇ ਰਾਮ ਪ੍ਰਕਾਸ਼ ਸ਼ੁਕਲਾ, ਗਵਾਲੀਅਰ ਦੇ ਮਹਿੰਦਰ, ਝਾਂਸੀ ਦੇ ਆਸਿਫ਼ ਖਾਨ ਅਤੇ ਜਿਤੇਂਦਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਪੁਲਿਸ ਅਨੁਸਾਰ ਇਨ੍ਹਾਂ ਤੋਂ 5 ਲੱਖ ਕੈਸ਼, 2 ਲੈਪਟਾਪ, 3 ਮੋਬਾਇਲ ਅਤੇ 1 ਕਾਰ ਬਰਾਮਦ ਕੀਤੀ ਗਈ ਹੈ। ਪੁਲਿਸ ਨੇ ਇਹਨਾਂ ਨੂੰ ਸ਼ਨੀਵਾਰ ਨੂੰ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਗਿਆ ਹੈ। ਆਕਾਸ਼ ਦੇ ਖਿਲਾਫ ਹਮੀਰਪੁਰ ਵਿੱਚ ਆਰਮਜ਼ ਐਕਟ ਤਹਿਤ 8 ਕੇਸ ਪਹਿਲਾਂ ਹੀ ਦਰਜ ਹਨ।ਮੁਲਜ਼ਮ 2 ਸਾਲ ਤੋਂ ਇਹ ਧੰਦਾ ਕਰ ਰਹੇ ਸਨ।
ਜ਼ਿਲ੍ਹਾ ਸਾਈਬਰ ਸੈੱਲ ਇੰਚਾਰਜ ਰੁਪਿੰਦਰ ਕੌਰ ਸੋਹੀ ਨੇ ਦਸਿਆ ਕਿ ਆਕਾਸ਼ ਅਤੇ ਆਸਿਫ਼ ਖਾਨ ਨੂੰ ਖਰੜ ਤੋਂ ਫੜਿਆ ਗਿਆ ਹੈ। ਇਹ ਦੋਨੋਂ ਖਰੜ ਵਿੱਚ ਲੋਕ ਡਾਊਨ ਤੋਂ ਪਹਿਲਾਂ ਆਏ ਸਨ।ਦੋਨਾਂ ਨੇ ਪ੍ਰਾਈਵੇਟ ਬੈਂਕਾਂ ਵਿੱਚ ਨਵੇਂ ਖਾਤੇ ਖੁਲਵਾਏ ਸਨ। ਇਹਨਾਂ ਵਿੱਚ ਹੀ ਠੱਗੀ ਦੇ ਪੈਸੇ ਆਉਣੇ ਸਨ। ਪਰ ਪਹਿਲਾਂ ਹੀ ਸਾਈਬਰ ਸੈੱਲ ਨੂੰ ਮੋਹਾਲੀ ਦੀ ਇਕ ਕੰਪਨੀ ਨੇ ਸ਼ਿਕਾਇਤ ਦੇ ਦਿੱਤੀ ਕਿ ਕੁਝ ਲੋਕ ਫੇਸਬੁੱਕ ਤੇ ਜਾਅਲੀ ਪੇਜ ਬਣਾ ਕੇ ਲੋਕਾਂ ਨੂੰ ਠੱਗ ਰਹੇ ਹਨ।ਸਾਈਬਰ ਸੈੱਲ ਨੇ ਦਸਿਆ ਕਿ ਮੁਲਜ਼ਮਾਂ ਨੇ ਭਾਰਤ ਪੇਟ੍ਰੋਲਿਯਮ ਦੇ ਨਾਮ ਤੇ ਸਾਈਟ ਬਣਾਈ ਹੋਈ ਸੀ।
ਜਿਸ ‘ਤੇ ਮੁਲਾਜ਼ਿਮ ਪੈਟਰੋਲ ਪੰਪ ਦਾ ਲਾਇਸੈਂਸ ਦੇਣ ਦੀ ਐੱਡ ਦਿੰਦੇ ਸਨ। ਇਸਨੂੰ ਦੇਖ ਕੇ ਲੋਕ ਸਾਈਟ ਤੇ ਆਪਣੀ ਡਿਟੇਲ ਭਰਦੇ ਸਨ ਅਤੇ ਦਿੱਤੇ ਹੋਏ ਨੰਬਰ ‘ਤੇ ਫੋਨ ਕਰਦੇ ਸਨ।ਜੇਕਰ ਗ੍ਰਾਹਕ ਇੰਗਲਿਸ਼ ਵਿੱਚ ਗੱਲ ਕਰਦਾ ਸੀ ਤਾਂ ਉਸਨੂੰ ਆਸਿਫ਼ ਡੀਲ ਕਰਦਾ ਸੀ। ਜੇਕਰ ਕੋਈ ਗ੍ਰਾਹਕ ਹਿੰਦੀ ਵਿੱਚ ਗੱਲ ਕਰਦਾ ਸੀ ਤਾਂ ਉਸਨੂੰ ਖੁਦ ਮਾਸ੍ਟਰਮਾਇੰਡ ਆਕਾਸ਼ ਡੀਲ ਕਰਦਾ ਸੀ।
ਡੀਐੱਸਪੀ ਸੋਹੀ ਨੇ ਦਸਿਆ ਕਿ 5 ਠੱਗਾਂ ਦਾ ਆਪਣਾ ਆਪਣਾ ਰੋਲ ਸੀ।ਆਕਾਸ਼ ਅਤੇ ਬ੍ਰਹਮ ਪ੍ਰਕਾਸ਼ ਸ਼ੁਕਲਾ ਦੋਨੋਂ ਮਾਸ੍ਟਰਮਾਇੰਡ ਸਨ, ਜਦ ਕਿ ਐਮਬੀਏ ਪਾਸ ਆਸਿਫ਼ ਠੱਗੀ ਦੇ ਅਕਾਊਂਟ ਦਾ ਕੰਮ ਸੰਭਾਲਦਾ ਸੀ।ਮਹਿੰਦਰ ਵੈਬਸਾਈਟ ਡੀਜ਼ਾਈਨਰ ਸੀ।ਮੁਲਜ਼ਮਾਂ ਨੇ ਹਰ ਕਸਟਮਰ ਦੇ ਲਈ ਵੈਬਸਾਈਟ ਤੇ ਅਲੱਗ ਕੈਟੇਗਰੀ ਬਣਾ ਕੇ ਰੱਖੀ ਹੋਈ ਸੀ।ਜਾਣਕਾਰੀ ਦੇ ਬਦਲੇ ਵਿੱਚ ਜਨਰਲ ਕੈਟੇਗਰੀ ਵਾਲੇ ਤੋਂ 15000, ਉਬੀਸੀ ਕੈਟੇਗਰੀ ਤੋਂ 13000 ਅਤੇ ਐੱਸਈ ਤੋਂ 10000 ਫੀਸ ਲੈਂਦੇ ਸਨ।ਫੀਸ ਅਦਾ ਹੋਣ ਤੋਂ ਬਾਅਦ ਮੁਲਜ਼ਮ ਕਸਟਮਰ ਤੋਂ 90000 ਤੱਕ ਚਾਰਜ ਕਰ ਲੈਂਦੇ ਸਨ।ਜਿਹੜਾ ਕਸਟਮਰ ਲਾਇਸੈਂਸ ਦਾ ਇੱਛੁਕ ਹੁੰਦਾ ਸੀ ਉਸ ਤੋਂ 5 ਲੱਖ ਲਏ ਜਾਂਦੇ ਸਨ।