Htv Punjabi
Punjab

ਦੁਨੀਆਂ ਦੀ ਸਭ ਤੋਂ ਜਾਲਮ ਮਾਂ, ਜਿਸਨੇ ਪ੍ਰੇਮੀ ਨਾਲ ਮਿਲਕੇ ਮਾਸੂਮ ਪੁੱਤਰ ਦਾ ਦੇਖੋ ਕੀ ਹਾਲ ਕਰਤਾ, ਮਾਸੀ ਤਦਫੜੀ ਆਈ ਤੇ ਭਾਣਜੇ ਨੂੰ ਲੈ ਗਈ ਖੋਹਕੇ 

ਕਾਦੀਆਂ : ਕਹਿੰਦੇ ਨੇ ਰੱਬ ਧਰਤੀ ‘ਤੇ ਹਰ ਜਗ੍ਹਾ ਆਪ ਨਹੀਂ ਆ ਸਕਦਾ ਸੀ ਇਸ ਲਈ ਉਸਨੇ ਆਪਣੇ ਰੂਪ ‘ਚ ਧਰਤੀ ਤੇ ਮਾਂ ਭੇਜ ਦਿੱਤੀ।  ਸ਼ਾਇਦ ਇਸੇ ਲਈ ਮਾਂ ਨੂੰ ਧਰਤੀ ‘ਤੇ ਰੱਬ ਦਾ ਰੂਪ ਕਿਹਾ ਜਾਂਦਾ ਹੈ। ਪਰ ਜਲੰਧਰ ਤੋਂ ਇੱਕ ਅਜਿਹੇ ਦਰਦਨਾਕ ਖ਼ਬਰ ਸਾਹਮਣੇ ਈ ਆਈ ਜਿਸ ਨੂੰ ਦੇਖ ਸੁਣ ਤੇ ਪੜ੍ਹ ਕੇ ਲੋਕਾਂ ਦਾ ਇਸ ਧਾਰਨਾ ਤੋਂ ਮਨ ਡੋਲਣਾ ਲਾਜ਼ਮੀ ਐ।  ਦੱਸ ਦਈਏ ਕਿ ਇਸ ਘਟਨਾ ਦੌਰਾਨ ਪ੍ਰੇਮੀ ਨਾਲ ਰਹਿ ਰਹੀ ਡੇਰਾ ਬਾਬਾ ਨਾਨਕ ਦੀ ਇੱਕ ਔਰਤ ਨੇ ਆਪਣੇ 5 ਸਾਲ ਦੇ ਬੱਚੇ ਨੂਰ ‘ਤੇ ਤੇਜ਼ਾਬ ਸੁੱਟ ਦਿੱਤਾ। ਜਿਸ ਨਾਲ ਬੱਚੇ ਦੀ ਇੱਕ ਹੱਥ ਦੀਆਂ ਸਾਰੀਆਂ ਉਂਗਲੀਆਂ, ਦੋਨੋਂ ਲੱਤਾਂ ਬੁਰੀ ਤਰ੍ਹਾਂ ਝੁਲਸ ਗਈਆਂ। ਪਤਾ ਲਗਦੇ ਸਾਰ ਬੱਚੇ ਦੀ ਮਾਸੀ ਜਲੰਧਰ ਆਈ ਅਤੇ ਬੱਚੇ ਨੂੰ ਆਪਣੇ ਨਾਲ ਆਪਣੇ ਘਰ ਲੈ ਗਈ।
ਇਸ ਸਬੰਧ ‘ਚ ਬੱਚੇ ਦੀ ਮਾਸੀ ਨੇ ਦਸਿਆ ਕਿ ਉਹਨਾਂ ਨੇ ਡੇਰਾ ਬਾਬਾ ਨਾਨਕ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਕੀਤੀ ਹੈ।  ਪਰ ਪੁਲਿਸ ਨੇ ਪੁਰਾਣੀ ਘਟਨਾ ਦਸ ਕੇ ਕੇਸ ਦਰਜ ਨਹੀਂ ਕੀਤਾ।ਬੱਚੇ ਦੀ ਮਾਸੀ ਨੇ ਦਸਿਆ ਕਿ ਉਸਦੀ ਭੈਣ ਪਤੀ ਦੀ ਮੌਤ ਤੋਂ ਬਾਅਦ 2 ਕੁੜੀਆਂ ਨੂੰ ਛੱਡ ਕੇ ਮੁੰਡੇ ਦੇ ਨਾਲ ਆਪਣੇ ਪ੍ਰੇਮੀ ਦੇ ਨਾਲ ਜਲੰਧਰ ਰਹਿਣ ਲੱਗ ਪਈ ਸੀ। ਉਸਨੇ ਦਸਿਆ ਕਿ ਉਸਦੀ ਭੈਣ ਨੇ ਹੀ ਆਪਣੇ ਪ੍ਰੇਮੀ ਦੇ ਕਹਿਣ ਤੇ ਮੁੰਡੇ ਨੂੰ ਜਲਾਉਣ ਦੀ ਕੋਸ਼ਿਸ਼ ਕੀਤੀ ਹੈ।
ਬੱਚੇ ਦੀ ਮਾਸੀ ਨੇ ਦਸਿਆ ਕਿ ਉਹ ਬਹੁਤ ਗਰੀਬ ਹਨ।ਬੱਚੇ ਦਾ ਇਲਾਜ ਇਕ ਐਨਜੀਓ ਦੀ ਸਹਾਇਤਾ ਨਾਲ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਦੀ ਉਂਗਲੀਆਂ ਤੇਜ਼ਾਬ ਕਾਰਨ ਪੂਰੀ ਤਰ੍ਹਾਂ ਝੁਲਸ ਚੁਕੀਆਂ ਹਨ।ਜੇਕਰ ਜਲਦੀ ਆਪ੍ਰੇਸ਼ਨ ਨਾ ਕੀਤਾ ਗਿਆ ਤਾਂ ਬੱਚੇ ਦਾ ਹੱਥ ਵੀ ਕਟਣਾ ਪੈ ਸਕਦਾ ਹੈ। ਉੱਥੇ ਹੀ ਡੇਰਾ ਬਾਬਾ ਨਾਨਕ ਦੇ ਐੱਸਐੱਚਓ ਦਲਜੀਤ ਸਿੰਘ ਪੱਡਾ ਨੇ ਦਸਿਆ ਕਿ ਉਹਨਾਂ ਨੂੰ ਲਿਖਤੀ ਸ਼ਿਕਾਇਤ ਨਹੀਂ ਮਿਲੀ ।ਬੱਚੇ ਦੀ ਮਾਂ ਨੇ ਦਸਿਆ ਕਿ ਬੱਚੇ ਦੇ ਸੱਟਾਂ ਪੌੜੀਆਂ ਤੋਂ ਗਿਰਨ ਕਰਕੇ ਲੱਗੀਆਂ ਹਨ।

Related posts

ਹਰੀ ਚੁੰਨੀ ਵਾਲੀ ਜਨਾਨੀ ਨਾਲ ਪੁਲਸੀਆ ਕਰ ਗਿਆ ਰੇਪ !

htvteam

ਐਮਬੂਲੈਂਸ ਮੁਲਾਜ਼ਮ ਨਾਲ ਹੋਈ ਦਰਿੰਦਗੀ ਦੀ ਹੱਦ ਪਾਰ; ਸੀਨ ਦੇਖ ਕੰਬਿਆ ਸਾਰਾ ਹਸਪਤਾਲ

htvteam

ਸਵਾਲਾਂ ‘ਚ ਘਿਰਦੇ ਪ੍ਰਸ਼ਾਸਨ ਨੂੰ ਲੈਣਾ ਪਿਆ ਵੱਡਾ ਐਕਸ਼ਨ

htvteam

Leave a Comment