ਪਟਿਆਲਾ ; ਪਟਿਆਲਾ ਦੇ ਐੱਸਐੱਸਟੀ ਨਗਰ ਦੇ ਕੋਲ ਮੁਸਲਮਾਨ ਕਾਲੋਨੀ ਵਿਚ ਸ਼ਰਾਬ ਦੇ ਨਸ਼ੇ ਵਿਚ ਰਜਿਆ ਇਕ ਨੌਜਵਾਨ ਲੋਕਰਾਜ ਲੁਕਾ ਆਪਣੀ ਪਤਨੀ ਦੀ ਮਾਰ ਕੁੱਟ ਕਰ ਰਿਹਾ ਸੀ l ਰੌਲਾ ਸੁਣਦੇ ਗੁਆਂਢੀ ਵਿਚ ਉਸਨੂੰ ਰੋਕਣ ਪਹੁੰਚੇ ਤਾਂ ਮੁਲਜ਼ਮ ਗੁਆਂਢੀਆਂ ਨਾਲ ਉਲਝ ਗਿਆ ਅਤੇ ਬੋਲਿਆ – ਪਤਨੀ ਮੇਰੀ ਹੈ l ਮੈਂ ਕੁਟਾਂ ਆ ਮਾਰ ਦਵਾਂ ਤੁਹਾਨੂੰ ਕਿ ਹੈ ਅਤੇ ਏਨਾ ਕਹਿਣ ਦੇ ਬਾਅਦ ਪਤਨੀ ਅਤੇ ਬੱਚਿਆਂ ਦੀ ਫੇਰ ਕੁੱਟ ਮਾਰ ਕਰਨ ਲਗਾ l
ਗੁਆਂਢ ਦੀ ਔਰਤ ਨੇ ਹਿੰਮਤ ਦਿਖਾਈ ਅਤੇ ਡੰਡਾ ਦਿਖਾਉਂਦੇ ਹੋਏ ਕਿਹਾ ਕਿ ਜੇ ਕੋਈ ਤੈਨੂੰ ਇਸ ਨਾਲ ਕੁੱਟੇ ਤਾਂ ਕਿਵੇਂ ਲਗੇਗਾ l ਇਹ ਗੱਲ ਸੁਣ ਕੇ ਲੁਕਾ ਅੱਗ ਬਬੂਲਾ ਹੋ ਗਿਆ ਅਤੇ ਬੋਲਿਆ ਬੜੀ ਤਰਫਦਾਰੀ ਕਰਦੀ ਹੈ l ਹੁਣੇ ਦਸਦਾ ਹਾਂ ਤੁਹਾਨੂੰ ਸਾਰਿਆਂ ਨੂੰ l ਇਸਦੇ ਬਾਅਦ ਘਰ ਵਿੱਚੋ ਸਿਲੰਡਰ ਚੁੱਕ ਕੇ ਗਲੀ ਵਿਚ ਲੈ ਆਇਆ l
ਲੋਕਾਂ ਨੇ ਰੋਕਿਆ ਤਾਂ ਵੀ ਨਾ ਮੰਨਿਆ ਅਤੇ ਕਹਿੰਦਾ – ਪਹਿਲਾਂ ਤਾਂ ਆਪਣੀ ਘਰਵਾਲੀ ਨੂੰ ਮਾਰ ਰਿਹਾ ਸੀ, ਪਰ ਹੁਣ ਸਭ ਨੂੰ ਜਲਾ ਦਵਾਂਗਾ lਜਿਸ ਤੋਂ ਬਾਅਦ ਕਿ ਹੰਗਾਮਾ ਮੱਚ ਗਿਆl ਕੇਸ ਦਰਜ ਕਰ ਪੁਲਿਸ ਪੁੱਛਗਿੱਛ ਕਰ ਰਹੀ ਹੈ l
ਮੁਲਜ਼ਮ ਨੇ ਜਿਸ ਤਰ੍ਹਾਂ ਨਸ਼ੇ ਦੀ ਹਾਲਤ ਵਿਚ ਗਾਸੇ ਸਿਲੰਡਰ ਨੂੰ ਸੜਕ ਦੇ ਵਿਚ ਰੱਖ ਕੇ ਅੱਗ ਲੈ ਦਿਤੀ, ਜੇਕਰ ਸਿਲੰਡਰ ਫੱਟ ਜਾਂਦਾ ਤਾਂ ਮੁਲਜ਼ਮ ਦੀ ਜਾਨ ਵੀ ਜਾ ਸਕਦੀ ਸੀl ਇਸ ਦੌਰਾਨ ਲੋਕਾਂ ਨੇ ਹੁਸ਼ਿਆਰੀ ਦਿਖਾਈ l ਡੰਡੇ ਨਾਲ ਗਾਸੇ ਸਿਲੰਡਰ ਨੂੰ ਨਾਲੇ ਵੱਲ ਸੁੱਟ ਦਿੱਤੋ ਅਤੇ ਪੁਲਿਸ ਅਤੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਫੋਨ ਕੀਤਾ l ਇਸੱਦੇ ਇਲਾਵਾ ਖੁਦ 100 ਫੁੱਟ ਦੂਰ ਜਾ ਕੇ ਖੜੇ ਹੋ ਗਏ l
ਫਾਇਰ ਬ੍ਰਿਗੇਡ ਵਿਭਾਗ ਵੀ 15 ਮਿੰਟ ਦੇ ਵਿਚ ਪਹੁੰਚ ਗਯਾ ਅਤੇ ਅੱਗ ਨੂੰ ਕਾਬੂ ਕੀਤਾ l ਥਾਣਾ ਲਾਹੌਰੀ ਗੇਟ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਦਸਿਆ ਕਿ ਮੁਲਜ਼ਮ ਲੋਕਰਾਜ ਲੁਕਾ ਤੇ ਕੇਸ ਦਰਜ ਕਰ ਲਿਆ ਗਿਆ ਹੈ l ਸਿਲੰਡਰ ਨੂੰ ਅੱਗ ਲੱਗਣ ਕਾਰਨ ਵੱਡਾ ਨੁਕਸਾਨ ਹੋ ਸਕਦਾ ਸੀ, ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ l
