Htv Punjabi
Punjab Video

ਹਸਪਤਾਲ ਦੇ ਡਾਕਟਰ ਅੰਦਰ ਆਈ ਰਾਵਣ ਦੀ ਆਤਮਾਂ? ਬਿਲ ਦੇ ਪੈਸੇ ਘਟਾਉਣ ਗਏ ਮਰੀਜ਼ ਦੇ ਰਿਸ਼ਤੇਦਾਰ ਦਾ ਕੀਤਾ ਆਹ ਹਾਲ, ਦੇਖੋ ਕੈਮਰੇ ਦਾ ਕਮਲ, ਕਿਵੇਂ ਲਿਲਕੜੀਆਂ ਕੱਢੀਆਂ LIVE 

ਗੁਰਦਸਪੁਰ :- ਇਥੋਂ ਇੱਕ ਨਿਜੀ ਹਸਪਤਾਲ ਅੰਦਰ ਬੀਤੀ ਕੱਲ੍ਹ ਦੱਬ ਕੇ ਰੌਲਾ ਪਿਆ। ਮਰੀਜ਼ ਦੇ ਰਿਸ਼ਤੇਦਾਰਾਂ ਤੇ ਮੌਕੇ ‘ਤੇ ਪਹੁੰਚੇ ਪੁਲਿਸ ਅਧਿਕਾਰੀ ਦੇ ਦੋਂਹ ਅਨੁਸਾਰ ਹਸਪਤਾਲ ਦੇ ਡਾਕਟਰ ਨੇ ਉਨ੍ਹਾਂ ਨੂੰ ਦਹਾਕੇ ਮਾਰੇ ਤੇ ਬਦਸਲੂਕੀ ਕੀਤੀ।  ਕਰਨ ਸੀ ਮਰੀਜ਼ ਦੇ ਠੀਕ ਹੋਣ ਮਗਰੋਂ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਡਾਕਟਰ ਕੋਲ ਬਿਲ ਬਣਵਾਉਣ ਜਾਣਾ ਤੇ ਉਸ ਦੌਰਾਨ ਬਿਲ ਦੀ ਰਕਮ ਜਿਆਦਾ ਲੱਗਣ ਕਾਰਨ ਡਾਕਟਰ ਨੂੰ ਥੋੜਾ ਰਿਆਇਤ ਕਰਨ ਲਈ ਕਹਿਣਾ।  ਦੋਸ਼ ਹੈ ਕਿ ਡਾਕਟਰ ਇਸ ਗੱਲ ਨੂੰ ਲੈਕੇ ਚਿੜ੍ਹ ਗਿਆ ਜਿਸਨੇ ਉਨ੍ਹਾਂ ਨਾਲ ਪਹਿਲਾਂ ਮੂੰਹ ਨਾਲ ਬਦਸਲੂਕੀ ਕੀਤੀ ਤੇ ਜਦੋਂ ਉਨ੍ਹਾਂ ਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਡਾਕਟਰ ਨੇ ਨਾ ਸਿਰਫ ਮਰੀਜ਼ ਦੇ ਰਿਸ਼ਤੇਦਾਰ ਦੇ ਕੱਪੜੇ ਪਾੜ ਦਿੱਤੇ ਬਲਕਿ ਉਸ ਨਾਲ ਹੱਥਾਪਾਈ ਕਰਦਿਆਂ ਉਨ੍ਹਾਂ ਨੂੰ ਹਸਪਤਾਲ ਚੋਣ ਬਾਹਰ ਕੱਢ ਦਿੱਤੋ ਜਿਸ ਦੌਰਾਨ ਉਸਦੇ ਮੂੰਹ ਤੇ ਸੱਟ ਲੱਗੀ ਐ।
ਹਸਪਤਾਲ ਅੰਦਰ ਅਜੇ ਇਹ ਕਲੇਸ਼ ਚੱਲ ਹੀ ਰਿਹਾ ਸੀ ਕਿ ਇਸ ਦੌਰਾਨ ਕਿਸੇ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ, ਤੇ ਮੌਕੇ ‘ਤੇ ਝੱਟ ਪੁਲਿਸ ਵਾਲੇ ਵੀ ਪਹੁੰਚ ਗਏ, ਪਰ ਉਨ੍ਹਾਂ ਦੇ ਆਉਣ ਤੋਂ ਬਾਅਦ ਕੰਮ ਉਮੀਦ ਤੋਂ ਉਲਟਾ ਹੀ ਹੋ ਗਿਆ, ਕਲੇਸ਼ ਘਟਣ ਜਾ ਕਾਬੂ ਹੇਠ ਆਉਣ ਦੀ ਬਜਾਏ ਉਲਟਾ ਉਸ ਵੇਲੇ ਹੋਰ ਵੱਧ ਗਿਆ ਜਦੋਂ ਡਾਕਟਰ ਤੇ ਡਿਊਟੀ ‘ਤੇ ਹਾਜ਼ਰ ਥਾਣੇਦਾਰ ਦੀ ਵੀ ਜ਼ਬਰਦਸਤ ਬਹਿਸ ਹੋ ਗਈ, ਤੇ ਮਾਮਲਾ ਪੁਲਿਸ ਵਾਲੇ ਨੂੰ ਧੱਕੇ ਮਾਰਨ ਤੱਕ ਜਾ ਪੁੱਜਾ।
ਇਹ ਹਾਲਾਤ ਜਦੋਂ ਹੇਠਲੇ ਪੁਲਿਸ ਅਫਸਰਾਂ ਤੋਂ ਵੀ ਕਾਬੂ ਨਾ ਆਏ ਤਾਂ ਫੇਰ ਮੌਕੇ ਤੇ ਇਲਾਕੇ ਦੇ ਡੀਐਸਪੀ ਨੂੰ ਪਹੁੰਚਣਾ ਪਿਆ, ਡੀਐਸਪੀ ਵੱਲੋਂ ਥੋੜੀ ਜਿਹੀ ਕੀਤੀ ਗਈ ਗੱਲਬਾਤ ਤੋਂ ਬਾਅਦ ਫੇਰ ਅੰਤ ‘ਚ ਓਹੋ ਈ ਹੋਇਆ ਜਿਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਵੀ ਸਾਫ ਸ਼ਬਦਾਂ ਚ ਲਿਖਿਐ ਕਿ ਐਸਾ ਕੰਮੁ ਮੂਲੇ ਨ ਕੀਚੈ ਜਿਤੁ ਅੰਤਿ ਪਛੋਤਾਈਐ, ਯਾਨੀ ਡਾਕਟਰ ਨੂੰ ਮਾਫ਼ੀ ਮੰਗ ਕੇ ਜਾਨ ਛੁਡਾਉਣੀ ਪਈ, ਤੇ ਇਹ ਸਭ ਦੇਖ ਕੇ ਚਰਚਾ ਇਹ ਛਿੜ ਗਈ ਕਿ ਧਰਤੀ ਦਾ ਰੱਬ ਜੇਕਰ ਇਹੋ ਜਿਹੈ ਤਾਂ ਫਿਰ ਇੱਦੂੰ ਤਾਂ ਧਰਤੀ ਨਾਸਤਿਕ ਈ ਚੰਗੀ ਐ।

Related posts

ਟੋਲ ਪਲਾਜ਼ਾ ‘ਤੇ ਤੱਤੇ ਸਰਦਾਰ ਨਾਲ ਖਲੀ ਦਾ ਪਿਆ ਪੰਗਾ ; ਦੇਖੋ ਵੀਡੀਓ

htvteam

ਰਾਹ ਜਾਂਦੇ ਕਿ*ਨਰਾਂ ਨੂੰ ਮੁੰ*ਡਿਆਂ ਨੇ ਸੁੱਟ ਲਿਆ ਗੱ*ਡੀ ‘ਚ

htvteam

ਹੜ੍ਹ ਤੋਂ ਬਾਅਦ ਸਕੂਲ ਪਹੁੰਚੇ ਵਿੱਦਿਆਰਥੀ, ਦੇਖੋ ਚੇਹਰਿਆਂ ਦਾ ਰੰਗ

htvteam

Leave a Comment