Htv Punjabi
corona news Featured Fitness Health India Punjab

ਇਸ ਕੁਆਰਿਨਟਾਈਨ ਸੈਂਟਰ ਆ ਆਇਆ ਅਜਿਹਾ ਬੰਦਾ ਜਿਸਦੇ ਅੰਦਰ ਐ ਕੁੰਭਕਰਨ ਦੀ ਆਤਮਾਂ? ਦੇਖੋ ਕੀ ਕੀ ਖਾ ਜਾਂਦੈ, ਰਸੋਈਏ ਦਾ ਵੱਜਿਆ ਬੈਂਡ 

ਨਵੀਂ ਦਿੱਲੀ ; ਕੋਰੋਨਾ ਦੇ ਡਰ ਤੋਂ ਦੂਜੇ ਰਾਜਾਂ ਤੋਂ ਆਪਣੇ ਗ੍ਰਹਿਰਾਜ ਵਿੱਚ ਆ ਰਹੇ ਲੋਕਾਂ ਨੂੰ ਕੁਆਰਨਟਾਈਨ ਸੈਂਟਰਾਂ ਰੱਖਿਆ ਜਾ ਰਿਹਾ ਹੈ, ਜਿਥੇ ਉਹਨਾਂ ਦੇ ਖਾਣ-ਪੀਣ ਦਾ ਵੀ ਇੰਤਜ਼ਾਮ ਸਰਕਾਰ ਵਲੋਂ ਕੀਤਾ ਗਿਆ ਹੈ l ਦੇਸ਼ ਵਿਚ ਕਈ ਕੁਆਰਨਟਾਈਨ ਸੈਂਟਰ ਤਾਂ ਖ਼ਰਾਬ ਵਿਵਸਥਾਵਾਂ ਜਾਂ ਫੇਰ ਹੋਰ ਕਾਰਨਾਂ ਤੋਂ ਚਰਚਾ ਵਿਚ ਹਨ, ਪਰ ਬਿਹਾਰ ਦੇ ਬਕਸਰ ਦਾ ਇਕ ਕੁਆਰਨਟਾਈਨ ਸੈਂਟਰ ਇਕ ਖਾਸ ਕਾਰਨ ਕਰਕੇ ਦੇਸ਼ ਭਰ ਵਿਚ ਮਸ਼ਹੂਰ ਹੋ ਗਿਆ ਹੈ l ਦਰਅਸਲ, ਇਥੇ ਰਹਿ ਰਹੇ 21 ਸਾਲ ਅਨੂਪ ਓਝਾ ਜ਼ਿਆਦਾ ਖਾਣ ਦੀ ਵਜ੍ਹਾ ਕਾਰਨ ਚਰਚਾ ਵਿਚ ਹਨ l
ਉਹ ਜ਼ਿਆਦਾ ਖਾਂਦਾ ਹੈ, ਇਸ ਬਾਰੇ ਵਿਚ ਤਦ ਪਤਾ ਲਗਿਆ ਜਦ ਉਹ ਕੁਆਰਨਟਾਈਨ ਸੈਂਟਰ ਵਿਚ ਇਕ ਦਿਨ 85 ਲਿੱਟੀ (ਰਾਜਸਥਾਨ ਦਾ ਇੱਕ ਖਾਸ ਤਰ੍ਹਾਂ ਦਾ ਪਕਵਾਨ) ਇਕੱਲਾ ਹੀ ਖਾ ਗਿਆ l 40 ਦੇ ਆਸ ਪਾਸ ਰੋਟੀਆਂ ਅਤੇ 10-20 ਪਲੇਟਾਂ ਚਾਵਲ ਖਾਣਾ ਤਾਂ ਉਸਦੇ ਲਈ ਆਮ ਜਿਹੀ ਗੱਲ ਹੈ l ਕੁਆਰਨਟਾਈਨ ਸੈਂਟਰ ਨੂੰ ਜੇ ਛੱਡ ਦਿੱਤੋ ਜਾਵੇ ਤਾਂ ਉਹ ਘਰ ਰਹਿੰਦੇ ਹੋਏ ਵੀ ਇੰਨਾ ਹੀ ਖਾਣਾ ਖਾਂਦਾ ਹੈ l ਪਿੰਡ ਵਾਲਿਆਂ ਦੀ ਮੰਨੀਏ ਤਾਂ ਅਨੂਪ ਇਕ ਵਾਰ 100 ਸਮੋਸੇ ਤੱਕ ਖਾ ਗਿਆ ਸੀ l
ਮਿਲੀ ਜਾਣਕਾਰੀ ਦੇ ਅਨੁਸਾਰ, ਅਨੂਪ ਰਾਜਸਥਾਨ ਵਿਚ ਰਹਿ ਕੇ ਕੰਮ ਕਰਦਾ ਹੈ l ਉੱਥੇ ਤੋਂ ਮੁੜਣ ਮਗਰੋਂ ਹੀ ਉਸ ਨੂੰ ਬਕਸਰ ਵਿੱਚ ਕੁਆਰਨਟਾਇਨ ਕੀਤਾ ਗਿਆ l ਅਜਿਹਾ ਨਹੀਂ ਹੈ ਕਿ ਅਨੂਪ ਜ਼ਿਆਦਾ ਖਾਣ ਦੀ ਵਜ੍ਹਾ ਨਾਲ ਬਹੁਤ ਜ਼ਿਆਦਾ ਮੋਟਾ ਤਾਜ਼ਾ ਹੈ l ਉਸਦਾ ਕੱਦ-ਕਾਠ ਬਰਾਬਰ ਹੈ ਅਤੇ ਵਜਨ ਵੀ ਕਰੀਬ 70 ਕਿਲੋ ਹੈ l  ਰਿਪੋਰਟਸ ਦੇ ਮੁਤਾਬਿਕ, ਉਸ ਨੂੰ ਜ਼ਿਆਦਾ ਖਵਾਉਣ ਵਿਚ ਕੁਆਰਨਟਾਈਨ ਸੈਂਟਰ ਦੇ ਐਡਮਿਨ ਨੂੰ ਤਾਂ ਕੋਈ ਦਿੱਕਤ ਨਹੀਂ ਹੈ, ਪਰ ਉਸ ਦੇ ਲਈ ਖਾਣਾ ਬਣਾਉਣ ਵਿੱਚ ਰਸੋਈਏ ਦੀ ਹਾਲਤ ਖ਼ਰਾਬ ਹੋ ਜਾਂਦੀ ਹੈ l
ਹਾਲਾਂਕਿ ਅਜਿਹਾ ਨਹੀਂ ਹੈ ਕਿ ਅਨੂਪ ਸਿਰਫ ਜ਼ਿਆਦਾ ਖਾਂਦਾ ਹੀ ਹੈ ਬਲਕਿ ਉਹ ਆਮ ਲੋਕਾਂ ਦੀ ਤੁਲਨਾ ਵਿੱਚ ਜ਼ਿਆਦਾ ਕੰਮ ਵੀ ਕਰਦਾ ਹੈ l ਉਹ ਇਕੱਲੇ ਹੀ 5-6 ਲੋਕਾਂ ਦੇ ਬਰਾਬਰ ਕੰਮ ਕਰ ਦਿੰਦਾ ਹੈ l ਜਦ ਅਨੂਪ ਦੇ ਜ਼ਿਆਦਾ ਖਾਣ ਦੀ ਗੱਲ ਜ਼ੋਨਲ ਅਧਿਕਾਰੀ ਤੱਕ ਪਹੁੰਚੀ ਤਾਂ ਉਹ ਖੁਦ ਉਸਨੂੰ ਮਿਲਣ ਵੀ ਆਏ ਸਨ l ਉਹਨਾਂ ਨੇ ਕੁਆਰਨਟਾਈਨ ਸੈਂਟਰ ਦੇ ਐਡਮਿਨ ਨੂੰ ਹੁਕਮ ਦਿੱਤਾ ਹੈ ਕਿ ਅਨੂਪ ਜਿਨ੍ਹਾਂ ਖਾਣਾ ਚਾਹੇ, ਉਸਨੂੰ ਓਨਾ ਹੀ ਦਿੱਤੋ ਜਾਵੇ l ਉਸਦੇ ਖਾਣੇ ਵਿਚ ਕੋਈ ਕਮੀ ਨਹੀਂ ਹੋਣੀ ਚਾਹੀਦੀ l

Related posts

ਆਪ ਪਾਰਟੀ ਨੇ ਕਰ ਦਿੱਤੇ ਅਜਿਹੇ ਐਲਾਨ ਲੋਕ ਹੋਏ ਖੁਸ਼ !

htvteam

ਨਾਬਾਲਿਗ ਮੁੰਡਿਆਂ ਨੇ ਵਿਆਹੇ ਮੁੰਡੇ ਨੂੰ ਝਾੜੀਆਂ ‘ਚ ਲਿਜਾ ਕੀਤਾ ਗੰਦਾ ਕੰਮ

htvteam

ਦੇਖੋ ਕਿਉਂ ਬੀਬੀ ਜਗੀਰ ਕੌਰ ਦਾ ਕਿਉਂ ਕੀਤਾ ਮਾਇਕ ਬੰਦ

htvteam

Leave a Comment