ਲੁਧਿਆਣਾ ; ਲਾਕ ਡਾਊਨ ਦੀ ਵਜ੍ਹਾ ਨਾਲ ਕਈ ਲੋਕਾਂ ਨੇ ਆਪਣੀ ਨੌਕਰੀ ਗਵਾਉਣੀ ਪਈ ਤਾਂ ਉੱਥੇ ਲੱਖਾਂ ਲੋਕਾਂ ਨੇ ਆਪਣੀ ਜਗਾਹ ਛੱਡ ਕੇ ਕੀਤੇ ਹੋਰ ਜਾਂ ਦਾ ਦੁੱਖ ਵੀ ਦੇਖਿਆ l ਵੱਡੀ ਤਾਦਾਦ ਵਿੱਚ ਪੰਜਾਬ ਤੋਂ ਵੀ ਲੋਕਾਂ ਨੇ ਆਪਣੀ ਜਗਾਹ ਛੱਡੀ l ਕਈ ਲੋਕਾਂ ਦੇ ਸੰਮਨ ਹੁਣ ਵੀ ਰੋਜਗਾਰ ਦਾ ਸੰਕਟ ਖੜਾ ਹੈ l ਅਨਲਾਕ – 1 ਦਾ ਐਲਾਨ ਕੇਂਦਰ ਸਰਕਾਰ ਨੇ ਕਰ ਦਿੱਤਾ ਤਾਂ ਓਥੇ ਹੀ ਪੰਜਾਬ ਸਰਕਾਰ ਨੇ ਵੀ ਲੋਕਾਂ ਨੂੰ ਕਈ ਰਿਆਇਤਾਂ ਦਿਤੀਆਂ ਹਨ l ਪਰ ਲੋਕਾਂ ਦੀ ਮਾੜੀ ਕਿਸਮਤ ਹਲੇ ਵੀ ਘਟ ਨਹੀਂ ਹੋਈ ਹੈ l
ਇਕ ਜੂਨ ਤੋਂ ਦੇਸ਼ ਭਰ ਵਿੱਚ 200 ਸਪੈਸ਼ਲ ਟ੍ਰੇਨਾਂ ਨੂੰ ਸ਼ੁਰੂ ਕੀਤਾ ਗਿਆ ਹੈ l ਕਈ ਟਰੇਨਾਂ ਪੰਜਾਬ ਤੋਂ ਵੀ ਸ਼ੁਰੂ ਹੋ ਗਈਆਂ ਹਨ l ਅਜਿਹੇ ਵਿਚ ਰੇਲਵੇ ਸਟੇਸ਼ਨ ਤੇ ਕੁਝ ਕਮ ਮਿਲ ਜਾਵੇਗਾ, ਇਸੀ ਆਸ ਨਾਲ ਪੰਜਾਬ ਦੇ ਲੁਧਿਆਣਾ ਰੇਲਵੇ ਸਟੇਸ਼ਨ ਤੇ 54 ਕੁੱਲੀ ਪਹੁੰਚੇ ਪਰ ਉਹਨਾਂ ਦੀ ਉਮੀਦਾਂ ਨੂੰ ਝਟਕਾ ਲਗਾ l ਇਹ ਸਾਰੇ ਇੱਥੇ 11-12 ਸਾਲਾਂ ਤੋਂ ਕਮ ਕਰ ਰਹੇ ਹਨ l
ਢਾਈ ਮਹੀਨੇ ਦੇ ਬਾਅਦ ਇੱਕ ਜੂਨ ਨੂੰ ਇੱਕ ਬਾਰ ਫੇਰ ਕੰਮ ਤੇ ਮੁਦੇ l ਸਟੇਸ਼ਨ ਤੇ ਸਵੇਰੇ 7 ਵਜੇ ਤੱਕ ਸਾਰੇ ਕੁਲੀ ਪਹੁੰਚ ਗਏ ਸਨ l ਪਰ ਕਮ ਨਾ ਮਿਲਣ ਦੀ ਵਜ੍ਹਾ ਕਾਰਨ ਉਹਨਾਂ ਨੂੰ ਘਰ ਵਾਪਸ ਮੁੜਨਾ ਪਿਆ l ਇਹਨਾਂ ਕੁਲੀਆਂ ਦਾ ਦਰਦ ਐਵੇਂ ਸਮਝਿਆ ਜਾ ਸਕਦਾ ਹੈ ਕਿ ਲਾਕ ਦਾਊਂ ਦੇ ਦੌਰਾਨ ਇਹਨਾਂ ਨੂੰ ਮੰਗ ਕੇ ਵੀ ਖਾਣਾ ਪਿਆ l ਕੁਝ ਦੇ ਸਿਰ ਤੇ ਕਰਜ਼ਾ ਵਵਿ ਛੱਡ ਗਿਆ ਹੈ l ਸੋਮਵਾਰ ਨੂੰ ਆਸ ਲੈ ਕੇ ਆਏ ਸਨ ਕਿ ਕੁਝ ਮਿਲ ਜਾਵੇਗਾ ਪਰ ਨਹੀਂ ਮਿਲਿਆ ਆਏ ਘਰ ਮੁੜਨਾ ਪਿਆ l
