ਨਵੀਂ ਦਿੱਲੀ : ਵੈਬਸਾਈਟ ਤੇ ਚਾਈਲਡ ਪੋਨੋਗਰਾਫੀ ਦੀ ਸਮੱਗਰੀ ਪੋਸਟ ਕਰਨ ਵਾਲੀ ਇੱਕ ਕੰਪਨੀ ਦੇ ਪੱਛਮੀ ਵਿਹਾਰ ਸਥਿਤ ਇਮਾਰਤ ਦੇ ਅੰਦਰ ਸੀਬੀਆਈ ਨੇ ਕਈ ਛਾਪੇ ਮਾਰੇ ਹਨ।ਅਧਿਕਾਰੀਆਂ ਨੇ ਮੰਗਲਵਾਰ ਨੂੰ ਦੱਸਿਆ ਕਿ ਕੰਪਨੀ ਨੇ ਰੂਸ, ਨੀਦਰਲੈਂਡ ਅਤੇ ਭਾਰਤ ਦੇ ਸਰਵਰ ਤੇ ਚੱਲਣ ਵਾਲੀ ਵੈਬਸਾਈਟ ਤੇ ਇਹ ਸਮੱਗਰੀ ਪਾਈ ਸੀ।
ਜਾਂਚ ਏਜੰਸੀ ਨੇ ਕੰਪਨੀ, ਉਸਦੇ ਨਿਰਦੇਸ਼ਕਾਂ ਅਤੇ ਹੋਰ ਅਣਪਛਾਤੇ ਲੋਕਾਂ ਦੇ ਖਿਲਾਫ ਆਈਟੀ ਕਾਨੂੰਨ ਦਾ ਉਲੰਘਣ ਅਤੇ ਪੋਕਸੋ ਐਕਟ ਦੇ ਤਹਿਤ ਦਾ ਮਾਮਲਾ ਦਰਜ ਕੀਤਾ ਹੈ।ਸੀਬੀਆਈ ਦੇ ਬੁਲਾਰੇ ਆਰ ਕੇ ਗੌੜ ਨੇ ਕਿਹਾ, ਕੰਪਨੀ ਨੇ ਕਥਿਤ ਤੌਰ ਤੇ ਭਾਰਤ, ਨੀਦਰਲੈਂਡ ਅਤੇ ਰੂਸੀ ਸੰਘ ਦੇ ਕਾਨੂੰਨਾਂ ਦਾ ਉਲੰਘਣ ਕੀਤਾ ਹੈ।ਉਨ੍ਹਾਂ ਨੇ ਦੱਸਿਆ ਕਿ ਮੁਲਜ਼ਮਾਂ ਦੇ ਟਿਕਾਣਿਆਂ, ਕੰਪਨੀ ਅਤੇ ਨਿਦੇਸ਼ਕਾਂ ਦੇ ਘਰ ਤੇ ਛਾਪੇ ਮਾਰੇ ਗਏ ਹਨ।ਜਿੱਥੋਂ ਇਲੈਕਟਰਾਨਿਕਸ ਡੀਵਾਈਸ ਅਤੇ ਹੋਰ ਦਸਤਾਵੇਜ਼ ਜ਼ਬਤ ਕੀਤੇ ਗਏ।