Htv Punjabi
Uncategorized

ਬਾਂਦਰ ਦੇ ਖਿਲਾਫ ਥਾਣੇ  ਚ ਸ਼ਿਕਾਇਤ, ਤਿੰਨ ਮੈਂਬਰੀ ਜਾਂਚ ਟੀਮ ਦਾ ਗਠਨ 

ਅੰਮ੍ਰਿਤਸਰ : ਆਮ ਤੌਰ ਤੇ ਪੁਲਿਸ ਵਿੱਚ ਸਿਕਾਇਤ ਆਦਮੀ ਦੇ ਖਿਲਾਫ ਹੁੰਦੀ ਹੈ ਅਤੇ ਇਸ ਦੇ ਬਾਅਦ ਪੁਲਿਸ ਐਫਆਈਆਰ ਦਰਜ ਕਰਕੇ ਕਾਰਵਾਈ ਕਰਦੀ ਹੈ ਪਰ ਇੱਥੇ ਇੱਕ ਬਾਂਦਰ ਦੇ ਖਿਲਾਫ ਥਾਣੇ ਵਿੱਚ ਸਿਕਾਇਤ ਕੀਤੀ ਗਈ ਹੈ।ਇਲਜ਼ਾਮ ਹੈ ਕਿ ਬਾਂਦਰ ਨੇ ਇੱਕ ਮਹੀਨੇ ਦੇ ਅੰਦਰ 15 ਬੱਚਿਆਂ ਨੂੰ ਜਖ਼ਮੀ ਕਰ ਦਿੱਤਾ ਹੈ ਅਤੇ ਉਹ ਰਾਹ ਚੱਲਦੇ ਲੋਕਾਂ ਨੁੰ ਪੱਥਰ ਮਾਰ ਕੇ ਤੰਗ ਕਰਦਾ ਹੈ।ਫਿਲਹਾਲ ਪੁਲਿਸ ਨੇ ਬਾਂਦਰ ਨੂੰ ਫੜਨ ਦੇ ਲਈ 3 ਮੈਂਬਰੀ ਟੀਮ ਦਾ ਗਠਨ ਕਰ ਦਿੱਤਾ ਹੈ।ਇਲਜ਼ਾਮ ਹੈ ਇੰਡਸਟਰੀਅਲ ਇਲਾਕੇ ਫੋਕਲ ਪੁਆਇੰਟ ਸਥਿਤ ਨਵੀਂ ਪਾਣੀ ਦੀ ਟੈਂਕੀ ਦੇ ਲੋਕ ਕਰੀਬ ਇੱਕ ਮਹੀਨੇ ਤੋਂ ਬਾਂਦਰ ਨੇ ਡੇਰਾ ਜਮਾਇਆ ਹੋਇਆ ਹੈ।ਜਦ ਵੀ ਕੋਈ ਬੱਚਾ ਬਾਹਰ ਦਿਖਦਾ ਹੈ ਤਾਂ ਉਹ ਉਸ ਤੇ ਹਮਲਾ ਬੋਲ ਦਿੰਦਾ ਹੈ ਅਤੇ ਉਸ ਨੂੰ ਨੋਚ ਦਿੰਦਾ ਹੈ।ਰੌਲਾ ਪਾਉਣ ਤੇ ਝਾੜੀਆਂ ਵਿੱਚ ਲੁਕ ਜਾਂਦਾ ਹੈ।ਫਿਲਹਾਲ ਅੰਦਰ ਨੇ ਹੁਣ ਤੱਕ 15 ਬੱਚਿਆਂ ਦੇ ਮੂੰਹ, ਕੰਨ, ਹੱਥ, ਪੈਰ ਅਤੇ ਗਰਦਨ ਨੂੰ ਕੱਟਿਆ ਹੈ।12 ਸਾਲਾ ਅੰਕਿਤ, 3 ਸਾਲਾ ਸ਼ੈਲੇਸ, 7 ਸਾਲਾ ਸ਼ੀਤਲ, 5 ਸਾਲਾ ਸਾਜਨ, 6 ਸਾਲਾ ਕੰਜਨ ਆਦਿ ਨੂੰ ਬਾਂਦਰ ਨੇ ਕੱਟਿਆ ਹੈ।ਬੱਚਿਆਂ ਦੇ ਰਿਸ਼ਤੇਦਾਰ ਸਰਵਨ ਕੁਮਾਰ, ਦੁਨੇਸ਼ ਕੁਮਾਰ, ਮੁੰਨਾ ਪੰਡਿਤ, ਸੁਰਿੰਦਰ ਕੁਮਾਰ ਆਦਿ ਨੇ ਦੱਸਿਆ ਕਿ ਬਾਂਦਰ ਦਾ ਇੰਨਾ ਆਤੰਕ ਵੱਧ ਗਿਆ ਹੈ ਕਿ ਹੁਣ ਬੱਚੇ ਘਰ ਤੋਂ ਬਾਹਰ ਨਹੀਂ ਨਿਕਲਦੇ।
ਲੋਕਾਂ ਨੇ ਦੱਸਿਆ ਕਿ ਜੇਕਰ ਕੁੱਤੇ ਬਾਂਦਰ ਨੂੰ ਦੇਖ ਕੇ ਭੌਂਕਦੇ ਹਨ ਤਾਂ ਉਹ ਉਨ੍ਹਾਂ ਨੂੰ ਪੱਥਰ ਮਾਰ ਕੇ ਭਜਾਉਂਦਾ ਹੇ।ਇਹੀ ਨਹੀਂ ਬਲਕਿ ਰਾਹ ਚੱਲਦੇ ਲੋਕਾਂ ਤੇ ਵੀ ਪੱਥਰ ਮਾਰਦੇ ਹਨ।ਇਸ ਦੇ ਚੱਲਦੇ ਵੱਡੇ ਬੁੱਢੇ ਵੀ ਉਸ ਤੋਂ ਖੌਫ ਖਾਣ ਲੱਗੇ ਹਨ।
ਲੋਕਾਂ ਨੇ ਬਾਂਦਰ ਦੇ ਖਿਲਾਫ ਲਿਖਤੀ ਸਿਕਾਇਤ ਥਾਣਾ ਮਕਬੂਲਪੁਰਾ ਫੋਕਲ ਪੁਆਇੰਟ ਵਿੱਚ ਦਿੱਤੀ ਹੈ।ਇਸ ਵਿੱਚ ਇਲਜ਼ਾਮ ਹੈ ਕਿ ਬਾਂਦਰ ਖੂੰਖਾਰ ਹੋ ਗਿਆ ਹੈ ਅਤੇ ਉਸ ਤੋਂ ਲੋਕਾਂ ਦੀ ਜਾਨ ਨੂੰ ਖਤਰਾ ਹੈ।
ਥਾਣਾ ਮਕਬੂਲਪੁਰਾ ਦੇ ਮੁਖੀ ਇੰਦਰਜੀਤ ਸਿੰਘ ਨੇ ਦੱਸਿਆ ਕਿ ਲੋਕਾਂ ਦੀ ਸਿਕਾਇਤ ਦੇ ਬਾਅਦ ਬਾਂਦਰ ਦੇ ਖਿਲਾਫ ਕਾਰਵਾਈ ਦੇ ਲਈ ਤਤਕਾਲ 3 ਮੈਂਬਰੀ ਟੀਮ ਦਾ ਗਠਨ ਕੀਤਾ ਗਿਆ ਹੈ।ਇਨ੍ਹਾਂ ਵਿੱਚ ਇੱਕ ਏਐਸਆਈ 2 ਕਾਂਸਟੇਬਲ ਸ਼ਾਮਿਲ ਹਨ।ਪਹਿਲਾਂ ਤਾਂ ਪੁਲਿਸ ਉਸ ਨਾਲ ਨਿਪਟੇਗੀ ਅਤੇ ਜੇਕਰ ਗੱਲ ਨਹੀਂ ਬਣੀ ਤਾਂ ਫਾਰੇਸਟ ਵਿਭਾਗ ਤੋਂ ਮਦਦ ਲਈ ਜਾਵੇਗੀ।

Related posts

ਦੇਸ਼ `ਚ ਦੂਸਰੇ ਦਿਨ ਫਿਰ ਹੋਇਆ ਵੱਡਾ ਸੜਕੀ ਹਾਦਸਾ, 13 ਲੋਕਾਂ ਦੀ ਮੌਤ

htvteam

ਇਸ ਸ਼ਹਿਰ ‘ਚ ਬੀਜੇਪੀ ਦੇ ਕਈ ਉਮੀਦਵਾਰਾਂ ਨੇ ਭਰੇ ਕਾਗਜ਼!

htvteam

ਦੋਸਤ ਦੇ ਘਰ ਅੱਗ ਲਗਾਉਣ ਆਏ ਨੂੰ ਫੜ੍ਹਿਆ ਅੱਗ ਨੇ!

htvteam