Htv Punjabi
Punjab

ਇਸ ਸ਼ਹਿਰ ‘ਚ ਹੁਣੇ ਹੁਣੇ ਵਾਪਰਿਆ ਵੱਡਾ ਹਾਦਸਾ, 8 ਸਾਲ ਦੀ ਛੋਟੀ ਬੱਚੀ ਸਮੇਤ 12 ਦਾ ਦੇਖੋ ਕਿਵੇਂ ਬਣ ਗਿਆ….

ਜਲੰਧਰ : ਰਾਸ਼ਟਰੀ ਰਾਜਮਾਰਗ ਤੇ ਸਥਿਤ ਪਾਵਰਕਾਮ ਦਫਤਰ ਦੇ ਨੇੜੇ ਬੋਲੈਰੋ ਗੱਡੀ ਬੇਕਾਬੂ ਹੋਕੇ ਉਲਟੀ ਦਿਸ਼ਾ ਵਿੱਚ ਸਫੈਦੇ ਦੇ ਦਰੱਖਤ ਨਾਲ ਟਕਰਾ ਗਈ। ਹਾਦਸੇ ਵਿੱਚ 8 ਸਾਲ ਦੀ ਬੱਚੀ ਕ੍ਰਿਸ਼ਨਾ ਦੀ ਮੌਤ ਹੋ ਗਈ ਅਤੇ 12 ਲੋਕ ਜਖਮੀ ਹੋ ਗਏ।
ਇਸ ਸਬੰਧ ‘ਚ ਥਾਣਾ ਮੁਖੀ ਸੁਖਦੇਵ ਸਿੰਘ ਨੇ ਦਸਿਆ ਕਿ ਗੱਡੀ ਚੰਦੁ ਰਾਮ ਵਾਸੀ ਦੋਮੋਰਿਆ ਪੁਲ ਜਲੰਧਰ ਚਲਾ ਰਿਹਾ ਸੀ। ਚੰਦੁ ਨੂੰ ਨੀਂਦ ਆਉਣ ਦੇ ਕਾਰਨ ਹੋਇਆ। ਜਖਮੀਆਂ ਨੂੰ ਜਲੰਧਰ ਦੇ ਸਿਵਲ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਦੱਸ ਦਈਏ ਕਿ ਡਰਾਈਵਰ ਚੰਦੁ ਰਾਮ ਸਮੇਤ ਸਾਰੇ ਸਵਾਰ ਆਪਸ ਵਿੱਚ ਰਿਸ਼ਤੇਦਾਰ ਹਨ ਅਤੇ ਰਾਜਸਥਾਨ ਦੇ ਹਨ। ਉਹ ਜਲੰਧਰ ਦੇ ਨਜ਼ਦੀਕ ਮੰਡੀਆਂ ਵਿੱਚ ਕੰਮ ਕਰਦੇ ਹਨ ਅਤੇ ਲਾਕ ਡਾਊਨ ਤੋਂ ਪਹਿਲਾਂ ਪਿੰਡ ਜੰਡਾ ਵਾਲਾ ਨਜਦੀਕ ਹਾਨੂਮਾਨਗੜ ਰਾਜਸਥਾਨ ਵਿੱਚ ਕਿਸੇ ਵਿਆਹ ਦੇ ਪ੍ਰੋਗਰਾਮ ਵਿੱਚ ਗਏ ਸਨ।ਲਾਕ ਡਾਊਨ ਦੀ ਵਜ੍ਹਾ ਕਾਰਨ ਓਥੇ ਹੀ ਫਸ ਗਏ।ਬੁੱਧਵਾਰ ਨੂੰ ਵਾਪਿਸ ਜਲੰਧਰ ਆ ਰਹੇ ਸਨ ਕਿ ਰਸਤੇ ਵਿੱਚ ਹਾਦਸਾ ਹੋ ਗਿਆ।
ਜਖਮੀਆਂ ਦੀ ਪਹਿਚਾਣ ਬਸੰਤ, ਵਸਾਤ, ਰਾਣੋ, ਵਿਮਲਾ, ਸੰਜਨਾ ਅਤੇ ਰਵੀ ਪਾਲ ਆਦਿ ਦੇ ਰੂਪ ਵਿੱਚ ਹੋਈ ਹੈ।ਦੂਜੇ ਪਾਸੇ ਸਵਾਲ ਇਹ ਵੀ ਹੈ ਕਿ ਦੇਸ਼ ਭਰ ਵਿੱਚ ਰਾਤ 9 ਵਜੇ ਤੋਂ ਸਵੇਰੇ 7 ਵਜੇ ਤੱਕ ਕਰਫ਼ਿਊ ਅਤੇ ਲਾਕ ਡਾਊਨ ਹੈ ਜਦ ਕਿ ਗੱਡੀ ਹਨੂਮਾਨਗੜ ਤੋਂ 250 ਕਿਲੋਮੀਟਰ ਦਾ ਸਫ਼ਰ ਤੇ ਕਰਕੇ 13 ਲੋਕਾਂ ਨੂੰ ਲੈ ਕੇ ਜਲੰਧਰ ਤੱਕ ਕਿਵੇਂ ਪਹੁੰਚ ਗਈ।

Related posts

ਹੱਟੇ ਕੱਟੇ ਨੌਜਵਾਨ ਨਾਲ ਕਰਤਾ ਕਾਰਾ

htvteam

ਵੈਦ ਦੇ ਨੁਸਕੇ ਨਾਲ ਦਿਨਾਂ ‘ਚ ਮੱਧਰੇ ਕੱਦ ਵਾਲੇ ਬਣ ਜਾਂਦੇ ਨੇ ਲੰਬੂ

htvteam

ਜਨਾਨੀ ਨੇ ਧੱਕੇ ਨਾਲ ਫੜਕੇ ਮੁੰਡੇ ਨਾਲ ਕੀਤੀਆਂ ਹਰਕਤਾਂ, ਦੇਖੋ ਵੀਡੀਓ

htvteam

Leave a Comment