Htv Punjabi
Punjab

ਦੁਕਾਨਦਾਰ ਕਹਿੰਦਾ ਮੰਤਰੀ ਜੀ ਬੱਸਾਂ ਚਲਾਓ ਥੋੜੀ ਗਾਹਕੀ ਵਧੇਗੀ, ਮਨਪ੍ਰੀਤ ਬਾਦਲ ਕਹਿੰਦਾ ਮੇਰੀਆਂ ਤਾਂ ਆਪਣੀਆਂ ਬੰਦ ਨੇ 

ਬਠਿੰਡਾ ; ਲਾਕਡਾਊਨ ਦੇ ਵਿੱਚ ਆਰਥਿਕ ਤੰਗੀ ਨਾਲ ਜੂਝ ਰਹੇ ਇਲਾਕਾ ਨਿਵਾਸੀਆਂ ਨਾਲ ਹਮਦਰਦੀ ਜਤਾਉਣ ਸ਼ਹਿਰ ਦੇ ਬਜ਼ਾਰਾਂ ਵਿੱਚ ਪਹੁੰਚੇ ਵਿੱਤਮੰਤਰੀ ਮਨਪ੍ਰੀਤ ਸਿੰਘ ਬਾਦਲ ਸਵਾਲਾਂ ਵਿੱਚ ਘਿਰ ਗਏ।ਕੋਈ ਜਵਾਬ ਨਾ ਆਉਣ ਤੇ ਉਨ੍ਹਾਂ ਨੇ ਬੇਬਸੀ ਹੀ ਦਿਖਾਈ।ਉਹ ਬੁੱਧਵਾਰ ਨੂੰ ਮੁੱਖ ਬਜ਼ਾਰਾਂ, ਬਸ ਸਟੈੱਡ, ਮੇਹਨਾ ਚੌ਼ਕ ਬਜ਼ਾਰ ਅਤੇ ਹੋਲਸੇਲ ਕੱਪੜਾ ਮਾਰਕਿਟ ਦੇ ਦੁਕਾਨਦਾਰਾਂ ਨੂੰ ਮਿਲਣ ਨਿਕਲੇ। ਜੈਤੋ ਵਾਲਿਆਂ ਦੀ ਕੱਪੜੇ ਦੀ ਦੁਕਾਨ ਤੇ ਤੰਗੀ ਤੋਂ ਬਚਣ ਨੂੰ ਪਿੰਡਾਂ ਵਿੱਚ ਬੱਸਾਂ ਚਲਾਉਣ ਨੂੰ ਕਿਹਾ ਤਾਂ ਮਨਪ੍ਰੀਤ ਬੋਲੇ ਕਿ ਮੇਰੀ ਤਾਂ ਆਪਣੀ ਬੱਸਾ ਬੰਦ ਹਨ।

ਦੁਕਾਨਦਾਰ ਮਦਨ ਮੋਹਨ ਨੇ ਲਾਕਡਾਊਨ ਦੀ ਵਜ੍ਹਾ ਨਾਲ ਕੰਮਕਾਰ ਨਾ ਹੋਣ ਦੀ ਗੱਲ ਕਹਿੰਦੇ ਹੋਏ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਲਈ ਵੀ ਬੱਸਾਂ ਚਲਾਉਣ ਦੀ ਬੇਨਤੀ ਕੀਤੀ।ਇਸ ਤੇ ਵਿੱਤਮੰਤਰੀ ਨੇ ਬੇਬਸੀ ਭਰਿਆ ਜਵਾਬ ਦਿੱਤਾ ਕਿ ਉਨ੍ਹਾਂ ਦੀ ਖੁਦ ਦੀ ਬੱਸਾਂ ਬੰਦ ਪਈਆਂ ਹਨ।

ਦੁਕਾਨਦਾਰ ਬੋਲੇ ਕਿ ਗ੍ਰਾਹਕ ਨ ਹੋਣ ਕਾਰਨ ਕੰਮਕਾਜ ਠੱਪ ਹੈ, ਮੁਲਾਜਿ਼ਮਾਂ ਨੂੰ ਤਨਖਾਹ ਦੇਣੀ ਮੁਸ਼ਕਿਲ ਹੋ ਗਈ ਹੈ, ਉੱਥੇ ਸਰਕਾਰ ਨੇ ਬਿਜਲੀ ਦੇ ਬਿੱਲ ਭੇਜ ਦਿੱਤੇ, ਸਕੂਲ ਵਿੱਚ ਬੱਚਿਆਂ ਦੀ ਫੀਸ ਭਰਨ ਦੇ ਲਈ ਦਬਾਅ ਬਣਾਇਆ ਜਾ ਰਿਹਾ ਹੈ।ਵਿੱਤਮੰਤਰੀ ਦੁਕਾਨਦਾਰ ਨੂੰ ਕਿਸੀ ਤਰ੍ਹਾਂ ਦਾ ਭਰੋਸਾ ਦਿੱਤੇ ਬਿਨਾਂ ਉਨ੍ਹਾਂ ਨੂੰ ਹੌਂਸਲਾ ਰੱਖਣ ਦਾ ਕਹਿਕੇ ਅੱਗੇ ਵੱਧ ਗਏ।

ਵਿੱਤ ਮੰਤਰੀ ਨੇ ਕੱਪੜਾ ਮਾਰਕਿਟ ਵਿੱਚ ਸਕਿਉਰਟੀ ਗਾਰਡਸ ਅਤੇ ਚਾਹ ਦਾ ਠੇਲਾ ਲਾਉਣ ਵਾਲਿਆਂ ਨੂੰ ਸਨਮਾਨਿਤ ਕੀਤਾ ਅਤੇ ਕੋਵਿਡ ਸੰਕਟ ਕਾਲ ਵਿੱਚ ਸੇਵਾਵਾਂ ਦੇਣ ਦੇ ਲਈ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ।

ਇਸ ਦੌਰਾਨ ਕੇਕੇ ਅਗਰਵਾਲ, ਅਰੁਣ ਵਧਾਵਨ, ਪਵਨ ਮਾਨੀ, ਰਾਜਨ ਗਰਗ, ਮੋਹਨ ਲਾਲ ਝੁੰਬਾ, ਰਾਜਕੁਮਾਰ, ਭਾਰਤ ਭੂਸ਼ਣ ਗੋਇਲ, ਮਨੋਜ ਸਿੰਗਲਾ, ਮਨੌਹਰ ਸਿੰਘ, ਰਾਕੇਸ਼ ਸਿੰਗਲਾ, ਰਤਨ ਲਾਲ, ਅਜੀਤ ਸਿੰਘ, ਬਲਜੀਤ ਸਿੰਘ ਦੇ ਇਲਾਵਾ ਹੋਰ ਉਪਸਥਿਤ ਰਹੇ।

Related posts

ਕੁੜੀ ਕਾਰਨ ਬਣਿਆ ਮਹਾਂ ਭਾਰਤ ਵਰਗਾ ਸੀਨ

htvteam

ਵਿਦੇਸ਼ ਜਾਣਾ ਐ ਤਾਂ ਇਹ ਬੰਦਾ ਆਪਣੇ ਪੱਲ੍ਹਿਓ ਖਰਚਕੇ ਪੈਸੇ ਲਗਵਾਉਂਦੈ ਵੀਜ਼ਾ

htvteam

ਨਗਰ ਨਿਗਮ ਦੀ ਨਾਲਾਇਕੀ ਨਾਲ ਪਾਤਾਲ ਪੁੱਜਿਆ ਗਰੀਬ ਬੱਚਾ; ਦੇਖੋ ਵੀਡੀਓ

htvteam

Leave a Comment