Htv Punjabi
Punjab

ਇਸ ਪਿੰਡ ‘ਚ ਵਾਪਰਿਆ ਵੱਡਾ ਕਾਂਡ ! ਪੈ ਗਿਆ ਪਰਿਵਾਰ ‘ਚ ਚੀਖ-ਚਿਹਾੜਾ, ਸਾਰੇ ਕਹਿੰਦੇ ਜਨਾਨੀ ਇੰਨਾ ਵੱਡਾ ਕਾਂਡ ਕਿਵੇਂ ਕਰ ਸਕਦੀ ਐ ?

ਬਠਿੰਡਾ : ਪਿੰਡ ਤਰਖਾਣਵਾਲਾ ਵਿੱਚ ਇੱਕ ਘਰ ਵਿੱਚ ਬਣੀ ਖੀਰ ਖਾਣ ਨਾਲ ਇੱਕ ਨੌਜਵਾਨ ਲਖਵਿੰਦਰ ਸਿੰਘ ਦੀ ਮੌਤ ਹੋਣ ਦੇ ਮਾਮਲੇ ਵਿੱਚ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੇ ਬਿਆਨ ਤੇ ਪਰਿਵਾਰ ਦੀ ਬਹੂ ਦੇ ਖਿਲਾਫ ਜਾਣ ਬੁੱਝ ਕੇ ਖੀਰ ਵਿੱਚ ਜ਼ਹਿਰ ਮਿਲਾਉਣ ਦਾ ਇਲਜ਼ਾਮ ਲਾਇਆ ਹੈ, ਪੁਲਿਸ ਨੇ ਮੁਲਜ਼ਮ ਬਹੂ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਬਲਜੀਤ ਸਿੰਘ ਵਾਸੀ ਤਰਖਾਣਵਾਲਾ ਨੇ ਦੱਸਿਆ ਕਿ ਉਸ ਦੀ ਬਹੂ ਸੁਖਜਿੰਦਰ ਕੌਰ ਪਤਨੀ ਸਵ.ਲਖਵਿੰਦਰ ਸਿੰਘ ਕਰੀਬ 10 ਦਿਨ ਬਾਅਦ ਪੇਕੇ ਕਮਾਲੂ ਤੋਂ ਵਾਪਸ ਪਰਤੀ ਸੀ, ਜਿਸ ਤੇ ਮ੍ਰਿਤਕ ਨੇ ਸਿਰਫ ਇਹੀ ਪੁੱਛਿਆ ਸੀ ਕਿ ਉਸ ਨੂੰ ਪੇਕੇ ਵਿੱਚ ਇੰਨੇ ਦਿਨ ਕਿਉੱ ਲਾਏ ਹਨ, ਬਸ ਉਸ ਨੇ ਗੁੱਸੇ ਵਿੱਚ ਆ ਕੇ ਸ਼ਾਮ ਦੇ ਸਮੇਂ ਘਰ ਵਿੱਚ ਬਣੀ ਖੀਰ ਵਿੱਚ ਜ਼ਹਿਰ ਮਿਲਾ ਦਿੱਤਾ ਜਿਸ ਨੂੰ ਖਾਣ ਦੇ ਬਾਅਦ ਉਸ ਦੇ ਮੁੰਡੇ ਲਖਵਿੰਦਰ ਸਿੰਘ ਦੀ ਮੌਤ ਹੋ ਗਈ ਸੀ।

27 ਮਈ ਨੂੰ ਪਿੰਡ ਤਰਖਾਣਵਾਲਾ ਦੇ ਇੰਕ ਘਰ ਵਿੱਚ ਸ਼ਾਮ ਦੇ ਸਮੇਂ ਖੀਰ ਬਣੀ ਸੀ, ਜਿਹੜੀ ਕਿ ਘਰ ਦੇ ਮੁਖੀਆ ਪਿਤਾ ਬਲਜੀਤ ਸਿਘ, ਉਸ ਦੀ ਪਤਨੀ ਗੁਰਮੀਤ ਕੌਰ, ਪੁੱਤਰ ਲਖਵਿੰਦਰ ਸਿੰਘ ਅਤੇ ਬਹੂ ਸੁਖਜਿੰਦਰ ਕੌਰ ਆਦਿ ਨੇ ਖੀਰ ਖਾ ਲਈ ਸੀ।ਜਿਸ ਨੂੰ ਖਾਣ ਦੇ ਬਾਅਦ ਪਰਿਵਾਰ ਦੇ 4 ਮੈਂਬਰਾਂ ਨੂੰ ਉਲਟੀ ਹੋਣ ਲੱਗੀ ਅਤੇ ਉਨ੍ਹਾਂ ਦੀ ਹਾਲਤ ਵਿਗੜ ਗਈ।

ਪਰ ਉਨ੍ਹਾਂ ਦੀ 2 ਸਾਲ ਦੀ ਪੋਤੀ ਅਮਨਦੀਪ ਕੌਰ ਨੇ ਖੀਰ ਨਹੀਂ ਖਾਧੀ।ਜਿਸ ਕਾਰਨ ਉਸ ਦੀ ਜਾਨ ਬਚ ਗਈ।ਘਟਨਾ ਦਾ ਪਤਾ ਲੱਗਦੇੇ ਹੀ ਪਿੰਡ ਦੇ ਲੋਕਾਂ ਨੇ ਚਾਰਾਂ ਨੂੰ ਇਲਾਜ ਦੇ ਲਈ ਤੁਰੰਤ ਰਾਮਾ ਮੰਡੀ ਅਤੇ ਤਲਵੰਡੀ ਸਾਬੋ ਦੇ ਹਸਪਤਾਲਾਂ ਵਿੱਚ ਦਾਖਲ ਕਰਵਾ ਦਿੱਤਾ।

ਜਿਨ੍ਹਾਂ ਵਿੱਚੋਂ ਇੱਕ ਨੌਜਵਾਨ ਲਖਵਿੰਦਰ ਸਿੰਘ ਉਮਰ 25 ਸਾਲ ਦੀ ਹਾਲਤ ਗੰਭੀਰ ਹੋਣ ਤੇ ਉਸ ਨੂੰ ਬਠਿੰਡਾ ਦੇ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ, ਜਿੱਥੇ ਇਲਾਜ ਦੇ ਦੌਰਾਨ ਉਸ ਦੀ ਮੌਤ ਹੋ ਗਈ ਸੀ ਅਤੇ ਪਰਿਵਾਰ ਦੇ ਹੋਰ 3 ਮੈਂਬਰ ਹਸਪਤਾਲ ਵਿੱਚ ਇਲਾਜ ਅਧੀਨ ਸਨ।

ਮੰਗਲਵਾਰ ਨੂੰ ਪਿੰਡ ਤਰਖਾਣਵਾਲਾ ਦੇ ਲੋਕਾਂ ਅਤੇ ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਇੱਕਠੇ ਹੋ ਕੇ ਮ੍ਰਿਤਕ ਦੀ ਪਤਨੀ ਦੇ ਖਿਲਾਫ ਇਰਾਦਾ ਕਤਲ ਦਾ ਮਾਮਲਾ ਦਰਜ ਕਰਨ ਦੀ ਮੰਗ ਨੂੰ ਲੈ ਕੇ ਥਾਣਾ ਰਾਮਾ ਦੇ ਅੱਗੇ ਰੋਸ਼ ਧਰਨਾ ਵੀ ਦਿੱਤਾ ਸੀ।

ਮਾਮਲਾ ਵੱਧਦਾ ਦੇਖ ਖੁਦ ਡੀਐਸਪੀ ਨੇ ਮੌਕੇ ਤੇ ਪਹੁੰਚ ਕੇ ਪ੍ਰਦਰਸ਼ਨਕਾਰੀਆਂ ਨੂੰ ਸ਼ਾਤ ਰਕਵਾਇਆ ਅਤੇ ਮੁਲਜ਼ਮ ਤੇ ਕਾਰਵਾਈ ਦਾ ਭਰੋਸਾ ਦਿੱਤਾ, ਜਿਸ ਦੇ ਬਾਅਦ ਲੋਕਾਂ ਦਾ ਗੁੱਸਾ ਸ਼ਾਂਤ ਹੋਇਆ ਸੀ।

Related posts

ਆਪਣੇ ਪਰਿਵਾਰ ਲਈ ਮੁੰਡਾ ਦੇਖੋ ਕਿਵੇਂ ਲਗਾ ਗਿਆ ਜਾਨ ਦੀ ਬਾਜ਼ੀ ?

htvteam

ਈਰਾਨ ਇਜ਼ਰਾਈਲ ਜੰਗ ਦਾ ਭਾਰਤ ਦੇ ਦਿਖਿਆ ਅਸਰ !

htvteam

ਬੱਸ ਸਵੇਰੇ ਸਵੇਰੇ ਆਹ ਪੱਤੇ ਖਾਓ ਦਿਲ ਦੇ ਰੋਗ ਭੁੱਲ ਜਾਓ

htvteam

Leave a Comment