ਡੇਰਾਬੱਸੀ : ਪਿੰਡ ਸੈਦਪੁਰਾ ਵਿੱਚ 28 ਸਾਲਾ ਔਰਤ ਦੀ ਹੱਤਿਆ ਕਰਕੇ ਲਾਸ਼ ਨੂੰ ਛੱਪੜ ਵਿੱਚ ਸੁੱਟਣ ਵਾਲੇ ਮੁਲਜ਼ਮ ਪਤੀ ਜਗਮੋਹਨ ਸਿੰਘ ਨੂੰ ਪੁਲਿਸ ਨੇ 20 ਦਿਨ ਬਾਅਦ ਸ਼ੁੱਕਰਵਾਰ ਨੂੰ ਗ੍ਰਿਫਤਾਰ ਕਰ ਲਿਆ ਹੈ।ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਪਤਨੀ ਦੇ ਸਿਰ ਵਿੱਚ ਸਿਲੰਡਰ ਮਾਰ ਕੇ ਉਸ ਦੀ ਹੰਤਿਆ ਕੀਤੀ ਸੀ, ਜਿਸ ਦੇ ਬਾਅਦ ਲਾਸ਼ ਨੂੰ ਚੈਲ ਅਤੇ ਇੱਟਾਂ ਨਾਲ ਬੰਨ ਕੇ ਪਿੰਡ ਦੇ ਛੱਪੜ ਵਿੱਚ ਸੁੱਟ ਦਿੱਤਾ ਸੀ।
ਪੁਲਿਸ ਨੂੰ ਬੀਤੀ 15 ਮਈ ਨੂੰ ਛੱਪੜ ਵਿੱਚ ਵਿਆਹੁਤਾ ਦੀ ਲਾਸ਼ ਤੈਰਦੀ ਹੋਈ ਮਿਲੀ ਸੀ।ਮੁਲਜ਼ਮ ਪਿੰਡ ਦੇ ਨੇੜੇ ਸਥਿਤ ਕੈਮੀਕਲ ਫੈਕਟਰੀ ਵਿੱਚ ਬਤੌਰ ਹੈਲਪਰ ਕੰਮ ਕਰਦਾ ਸੀ।ਇਸ ਮਾਮਲੇ ਵਿੱਚ ਪੁਲਿਸ ਨੇ ਮੁਲਜ਼ਮ ਜਗਮੋਹਨ ਸਿੰਘ ਦੀ ਮਾਂ ਅਤੇ ਛੋਟੇ ਭਾਈ ਨੂੰ ਗਿ੍ਰਫਤਾਰ ਕੀਤਾ ਸੀ ਜਿਹੜੇ ਹੁਣ ਪੁਲਿਸ ਰਿਮਾਂਡ ਤੇ ਚੱਲ ਰਹੇ ਹਨ।
ਇਸ ਸੰਬੰਧ ਵਿੱਚ ਥਾਣਾ ਮੁਖੀ ਸਹਾਇਕ ਇੱਸਪੈਕਟਰ ਸਤਿੰਦਰ ਸਿੰਘ ਨੇ ਦੱਸਿਆ ਕਿ ਪੁੱਛਗਿਛ ਕਰਨ ਤੇ ਸਾਹਮਣੇ ਆਇਆ ਕਿ ਮ੍ਰਿਤਕਾ ਪ੍ਰਵਾਸੀ ਹੈ ਪਰ ਆਪਣੇ ਪਰਿਵਾਰ ਦੇ ਨਾਲ ਬੀਤੇ 4 ਸਾਲਾਂ ਤੋਂ ਕਿਰਾਏ ਦੇ ਮਕਾਨ ਵਿੰਚ ਰਹਿੰਦੀ ਹੈ।ਪਤਾ ਚੰਲਿਆ ਕਿ ਮ੍ਰਿਤਕਾ ਦਾ ਪਤੀ 13 ਮਈ ਤੋਂ ਪਰਿਵਾਰ ਦੇ ਨਾਲ ਗਾਇਬ ਹੈ।
ਪੁਲਿਸ ਨੇ ਮ੍ਰਿਤਕਾ ਦੇ ਪੇਕੇ ਪਰਿਵਾਰ ਨਾਲ ਸੰਪਰਕ ਕੀਤਾ ਜਿਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਧੀ ਦੇ ਨਾਲ ਪਤੀ ਅਕਸਰ ਮਾਰ ਕੁੱਟ ਕਰਦਾ ਸੀ ਪਰ ਬੀਤੀ 12 ਮਈ ਨੂੰ ਆਖਿਰੀ ਵਾਰ ਗੱਲ ਹੋਈ ਸੀ।ਜਿਸ ਵਿੱਚ ਉਸ ਨੇ ਆਪਣੇ ਪਤੀ ਦੁਆਰਾ ਕੀਤੀ ਜਾਰਹੀ ਮਾਰ ਕੁੱਟ ਦੇ ਬਾਰੇ ਵਿੱਚ ਦੱਸਿਆ ਸੀ।
ਇਸ ਦੇ ਬਾਅਦ ਲਗਾਤਾਰ ਪੁਲਿਸ ਉਸ ਦੇ ਪਤੀ ਨੂੰ ਗ੍ਰਿਫਤਾਰ ਕਰਨ ਦੀ ਕੋਸਿ਼ਸ਼ ਕਰ ਰਹੀ ਹੈ ਪਰ ਉਹ ਕਾਬੂ ਨਹੀਂ ਆ ਰਿਹਾ ਸੀ।ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਸ਼ੁੱਕਰਵਾਰ ਨੂੰ ਮੁਲਜ਼ਮ ਡੇਰਾਬੱਸੀ ਵਿੱਚ ਆਪਣੇ ਕਮਰੇ ਤੋਂ ਕੋਈ ਸਮਾਨ ਲੈਣ ਆ ਰਿਹਾ ਹੈ ਜਿਸ ਤੇ ਪੁਲਿਸ ਨੇ ਬਰਵਾਲਾ ਮਾਰਗ ਤੇ ਮੁਲਜਮ ਨੂੰ ਕਾਬੂ ਕਰ ਲਿਆ ।ਮੁਲਜ਼ਮ ਨੇ ਜ਼ੁਰਮ ਕਬੂਲ ਕਰਦੇ ਹੋਏ ਦੱਸਿਆ ਕਿ ਉਸ ਨੂੰ ਪਤਨੀ ਦੇ ਚਰਿੱਤਰ ਤੇ ਸ਼ੱਕ ਸੀ, ਜਿਸ ਕਾਰਨ ਉਸ ਦੀ ਅਕਸਰ ਲੜਾਈ ਹੁੰਦੀ ਰਹਿੰਦੀ ਸੀ।
ਪਤਨੀ ਦੀ ਹੱਤਿਆ ਕਰਨ ਦੇ ਬਾਅਦ ਉਹ ਰੇਹੜੀ ਤੇ ਲਾਸ਼ ਨੂੰ ਛੱਪੜ ਤੱਕ ਲੈ ਗਿਆ।ਤਿੰਨ ਦਿਨ ਬਾਅਦ 15 ਮਈ ਨੂੰ ਲਾਸ਼ ਤਲਾਬ ਵਿੱਚ ਤੈਰਨ ਲੱਗ ਗਈ।ਮੁਲਜ਼ਮ ਹੱਤਿਆ ਕਰਕੇ ਲਾਸ਼ ਨੂੰ ਟਿਕਾਣੇ ਲਾਉਣ ਦੇ ਬਾਅਦ ਦੋਨਾਂ ਕੁੜੀਆਂ ਨੂੰ ਨਾਲ ਲੈ ਕੇ ਰੇਹੜੀ ਤੇ ਹੀ ਪਹਿਲਾਂ ਯਮੁਨਾਨਗਰ ਵਿੱਚ ਆਪਣੀ ਜਾਨ ਪਹਿਚਾਣ ਵਾਲੇ ਦੇ ਕੋਲ ਗਿਆ ਜਿੱਥੇ ਉਸ ਨੇ ਦੱਸਿਆ ਕਿ ਉਸ ਦੀ ਪਤਨੀ ਨੂੰ ਕੋਰੋਨਾ ਹੋ ਗਿਆ ਹੈ।ਉਸ ਦੇ ਬਾਅਦ ਉਹ ਹਰਿਆਣੇ ਦੇ ਪੇਹਵੇ ਗਿਆ, ਜਿੱਥੇ ਆਪਣੇ ਰਿਸ਼ਤੇਦਾਰਾਂ ਦੇ ਕੋਲ ਦੋਨਾਂ ਧੀਆਂ ਨੂੰ ਛੱਡ ਕੇ ਫਰਾਰ ਹੋ ਗਿਆ।