ਅੰਮ੍ਰਿਤਸਰ : ਥਾਦਾ ਇਸਲਾਮਾਬਾਦ ਦੇ ਅਧੀਨ ਆਉਂਦੇ ਇਲਾਕੇ ਕਿਸ਼ਨ ਕੋਟ ਇਸਲਾਮਾਬਾਦ ਗਲੀ ਨੰਬਰ 5 ਵਿੱਚ ਚਾਰ ਦੋਸਤਾਂ ਨੇ ਆਪਣੇ ਹੀ ਅਪਾਹਜ ਨੂੰ ਮੌਤ ਦੇ ਘਾਟ ਉਤਾਰ ਦਿੱਤਾ।ਮੁਲਜ਼ਮਾਂ ਨੇ ਪਹਿਲਾਂ ਉਸ ਦੇ ਨਾਲ ਉਸੀ ਦੇ ਘਰ ਵਿੱਚ ਸ਼ਰਾਬ ਪੀ ਅਤੇ ਬਾਅਦ ਵਿੱਚ ਉਸ ਨੂੰ ਚਾਕੂਆਂ ਨਾਲ ਵਾਰ ਕਰਕੇ ਉਸ ਨੂੰ ਕੰਬਲ ਵਿੱਚ ਲਪੇਟ ਕੇ ਅੱਗ ਲਾ ਦਿੱਤੀ।ਮ੍ਰਿਤਕ ਨੇ ਹਮਲੇ ਦੇ ਦੌਰਾਨ ਭੱਜਣ ਦੀ ਕੋਸਿ਼ਸ਼ ਕੀਤੀ ਪਰ ਮੁਲਜ਼ਮ ਉਸ ਨੂੰ ਘਸੀਟ ਕੇ ਲੈ ਆਏ।ਇੰਨਾ ਹੀ ਨਹੀਂ ਉਸ ਦੀ ਚੀਕ ਪੁਕਾਰ ਕੋਈ ਸੁਣ ਸਕੇ ਇਸ ਲਈ ਤੇਜ਼ ਆਵਾਜ਼ ਵਿੱਚ ਗਾਣੇ ਚਲਾ ਦਿੱਤੇ।