Htv Punjabi
Punjab

ਸਵੇਰੇ ਸਵੇਰੇ ਖੇਤਾਂ ਵੱਲ ਜਾ ਰਹੇ ਬਜ਼ੁਰਗ ਕਿਸਾਨ ਦਾ ਟਾਕਰਾ ਹੋ ਗਿਆ ਮਾਸਾਹਾਰੀ ਜਾਨਵਰਾਂ ਨਾਲ, ਫੇਰ ਇੱਕੋ ਹਮਲੇ ‘ਚ ਕਿਸਾਨ ਦਾ ਲੈ ਗਏ ਮਾਸ ਕੱਢਕੇ, ਦੇਖੋ ਮੌਕੇ ਦੇ ਹਾਲਾਤ!

ਪੰਚਕੂਲਾ : ਸਮਾਨਾ ਦੇ ਪਿੰਡ ਮਵੀ ਸਪਾਂ ਵਿੱਚ ਸ਼ਨੀਵਾਰ ਸਵੇਰੇ ਲਾਵਾਰਿਸ ਕੁੱਤਿਆਂ ਦੇ ਇੱਕ ਝੁੰਡ ਨੇ ਬਜ਼ੁਰਗ ਕਿਸਾਨ ਨੂੰ ਬੁਰੀ ਤਰ੍ਹਾਂ ਨਾਲ ਨੋਚ ਖਾਧਾ।ਜਿਸ ਕਾਰਨ ਕਿਸਾਨ ਦੀ ਮੌਤ ਹੋ ਗਈ।ਕਿਸਾਨ ਦੀ ਪਹਿਚਾਣ ਨਿਰਮਲ ਸਿੰਘ ਪੁੱਤਰ ਗੁਰਦੇਵ ਸਿੰਘ ਦੇ ਤੌਰ ਤੇ ਹੋਈ ਹੈ।

ਕਿਸਾਨ ਦੇ ਮੁੰਡੇ ਭਗਵੰਤ ਸਿੰਘ ਨੇ ਦੱਸਿਆ ਕਿ ਸ਼ਨੀਵਾਰ ਸਵੇਰੇ ਰੋਜ਼ ਦੀ ਤਰ੍ਹਾਂ ਉਸ ਦੇ ਪਿਤਾ ਖੇਤ ਜਾਣ ਲਈ ਘਰ ਤੋਂ ਨਿਕਲੇ ਸਨ।ਰਸਤੇ ਵਿੱਚ ਕੁਝ ਲਾਵਾਰਿਸ ਕੁੱਤਿਆਂ ਨੇ ਪਿਤਾ ਨੂੰ  ਘੇਰ ਕੇ ਉਨ੍ਹਾਂ ਤੇ ਹਮਲਾ ਕਰ ਦਿੱਤਾ।ਕੁੱਤਿਆਂ ਨੇ ਉਸ ਦੇ ਪਿਤਾ ਨੂੰ ਬੁਰੀ ਤਰ੍ਹਾਂ ਨੌਂਚ ਦਿੱਤਾ ਸੀ।ਜਿਵੇਂ ਹੀ -ੲਸ ਬਾਰੇ ਵਿੱਚ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ ਉਹ ਤੁਰੰਤ ਮੌਕੇ ਤੇ ਪਹੁੰਚੇ।ਬਜ਼ੁਰਗ ਕਿਸਾਨ ਨੂੰ ਕੁੱਤਿਆਂ ਤੋਂ ਛਡਵਾਇਆ ਗਿਆ ਪਰ ਤਦ ਤੱਕ ਨਿਰਮਲ ਸਿੰਘ ਦੀ ਮੌਤ ਹੋ ਚੁੱਕੀ ਸੀ।ਭਗਵੰਤ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਘੁੰਮ ਰਹੇ ਲਾਵਾਰਿਸ ਕੁੱਤਿਆਂ ਨੇ ਪਹਿਲਾਂ ਕੁਝ ਗਾਵਾਂ ਅਤੇ ਉਨ੍ਹਾਂ ਦੇ ਬੱਛੜਿਆਂ ਨੂੰ ਵੀ ਨੋਚ ਕੇ ਮਾਰ ਦਿੱਤਾ ਸੀ।ਰਾਮ ਨਗਰ ਪੁਲਿਸ ਚੌ਼ਕੀ ਤੋਂ ਜਾਂਚ ਅਧਿਕਾਰੀ ਏਐਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਭਗਵੰਤ ਸਿੰਘ ਦੇ ਬਿਆਨ ਤੇ 174 ਦੀ ਕਾਰਵਾਈ ਕਰਕੇ ਲਾਸ਼ ਦਾ ਪੋਸਟਮਾਰਟਮ ਕਰਾਉਣ ਦੇ ਬਾਅਦ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।

Related posts

ਸਿਰ ‘ਚ ਚਾਰ ਬੂੰਦਾਂ ਪਾਓ ਚਿੱਟੇ ਵਾਲ ਕਾਲੇ ਤੇ ਲੰਬੇ ਕਰਾਓ

htvteam

ਡਿਉਟੀ ਜੁਆਂਇਨ ਕਰਨ ਤੋਂ ਪਹਿਲਾਂ ਹੀ ਦੇਖੋ ਕਿਉਂ ਆਡੀ ਵਾਲਾ ਚੁੱਕਲਿਆ ਮੁਲਾਜ਼ਮ ?

htvteam

ਆਹ ਦੇਖਲੋ ਕਦੇ -ਕਦੇ ਐਵੇ ਵੀ ਹੋ ਜਾਂਦਾ ਚੰਗੇ ਭਲਿਆਂ ਨਾਲ

htvteam

Leave a Comment