Htv Punjabi
Punjab

ਪੈ ਗਿਆ ਪੰਗਾ, ਬੰਦੇ ਦੀ ਮੌਤ ਤੋਂ ਬਾਅਦ, ਖੁਲ੍ਹਿਆ ਵੱਡਾ ਰਾਜ਼, ਸਾਰੇ ਪਾਸੇ ਪੈਸੇ ਪਈਆਂ ਭਾਜੜਾਂ!

ਪਟਿਆਲਾ ; ਜਿਲ੍ਹੇ ਵਿੱਚ ਐਤਵਾਰ ਦੁਪਹਿਰ ਬਾਅਦ ਸਰਕਾਰੀ ਰਹਿਦਰਾ ਹਸਪਤਾਲ ਵਿੱਚ ਇਲਾਜਅਧੀਨ ਇੱਕ ਕੋਰੋਨਾ ਪਾਜ਼ੀਟਿਵ ਨੌਜਵਾਨ ਦੀ ਮੌਤ ਹੋ ਗਈ।ਖਾਸ ਗੱਲ ਇਹ ਹੈ ਕਿ ਨਾਭਾ ਦੀ ਆਦਰਸ਼ ਕਲੋਨੀ ਦੇ ਰਹਿਣ ਵਾਲੇ 46 ਸਾਲ ਦੇ ਇਸ ਨੌਜਵਾਨ ਦਾ ਕੋਈ ਅਜਿਹਾ ਰਿਕਾਰਡ ਵੀ ਨਹੀਂ ਸੀ ਜਿਸ ਤੋਂ ਇਹ ਸਿੱਧ ਹੁੰਦਾ ਕਿ ਇਹ ਵਿਦੇਸ਼ ਜਾ ਕੇ ਆਇਆ ਹੈ।ਐਤਵਾਰ ਨੂੰ ਹੀ ਇਸ ਦੀ ਰਿਪੋਰਟ ਪਾਜ਼ੀਟਿਵ ਆਈ ਸੀ।ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਉਹ ਬੀਮਾਰ ਚੱਲ ਰਿਹਾ ਸੀ।ਜਿਸ ਕਾਰਨ ਹਸਪਤਾਲ ਵਿੱਚ ਸ਼ੱਕੀ ਮਰੀਜ਼ ਦੇ ਤੌਰ ਤੇ ਦਾਖਲ ਸੀ।ਇਸ ਦੇ ਸਮੇਤ ਐਤਵਾਰ ਨੂੰ ਜਿ਼ਲ੍ਹੇ ਵਿੱਚ 5 ਨਵੇਂ ਪਾਜ਼ੀਟਿਵ ਕੇਸ ਸਾਹਮਣੇ ਆਏ।

ਸਿਵਿਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਮਰਨ ਵਾਲੇ 46 ਸਾਲ ਦੇ ਇਸ ਨੌਜਵਾਨ ਨੂੰ ਸ਼ੂਗਰ ਦੀ ਬੀਮਾਰੀ ਸੀ।ਪਿਛਲੇ ਕੁਝ ਦਿਨਾਂ ਤੋਂ ਖਾਂਸੀ, ਬੁਖਾਰ ਦੀ ਵੀ ਸਿ਼ਕਾਇਤ ਸੀ।ਇਸ ਕਾਰਨ ਇਸ ਨੂੰ ਨਾਭਾ ਦੇ ਸਿਵਿਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ, ਜਿੱਥੇ ਉਸ ਦੀ ਹਾਲਤ ਜਿ਼ਆਦਾ ਗੰਭੀਰ ਹੋਣ ਤੇ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਸੀ।ਮਰਨ ਵਾਲੇ ਨੋਜਵਾਨ ਦਾ ਗਾਈਡਲਾਈਨ ਦੇ ਮੁਤਾਬਿਕ ਅੰਤਿਮ ਸੰਸਕਾਰ ਕਰਾਇਆ ਜਾ ਰਿਹਾ ਹੈ।ਉਹ ਨਾਭਾ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ ਪਰ ਬੀਮਾਰ ਹੋਣ ਕਾਰਨ ਕਈ ਦਿਨਾਂ ਤੋਂ ਕੰਮ ਤੇ ਨਹੀਂ ਗਿਆ ਸੀ।

ਇਸ ਦੇ ਇਲਾਵਾ ਐਤਵਾਰ ਨੂੰ ਨਵੇਂ ਪਾਜ਼ੀਟਿਵ ਆਏ ਕੇਸਾਂ ਵਿੱਚ ਡੀਐਮਡਬਲਿਊ ਏਰੀਆ ਵਿੱਚ ਰਹਿਣ ਵਾਲੇ 28 ਸਾਲ ਦੀ ਔਰਤ ਅਤੇ ਉਸ ਦਾ 10 ਸਾਲ ਦਾ ਮੁੰਡਾ ਸ਼ਾਮਿਲ ਹੈ।ਉਹ ਪਿਛਲੇ ਦਿਨੀਂ ਗੁਰੂਗਰਾਮ ਤੋਂ ਵਾਪਸ ਆਏ ਸਨ।ਨਾਭਾ ਦੀ ਗਲੀ ਗਿਲਜੀਆਂ ਦੇ ਨਜ਼ਦੀਕ ਮੈਹਸ ਗੇਟ ਦਾ ਰਹਿਣ ਵਾਲਾ 65 ਸਾਲ ਦਾ ਬਜ਼ੁਰਗ ਵੀ ਕੋਰੋਨਾ ਪ੍ਰਭਾਵਿਤ ਪਾਇਆ ਗਿਆ ਹੈ ਜਿਹੜਾ ਪਿਛਲੇ ਦਿਨੀਂ ਬਾਹਰੀ ਰਾਜ ਤੋਂ ਵਾਪਸ ਪਰਤਿਆ ਸੀ।ਪਟਿਆਲਾ ਦੀ ਨਿਊ ਅਫਸਰ ਕਲੋਨੀ ਦਾ ਰਹਿਣ ਵਾਲਾ 18 ਸਾਲ ਦਾ ਇੱਕ ਨੌਜਵਾਨ ਵੀ ਕੋਰੋਨਾ ਪਾਜ਼ੀਟਿਵ ਪਾਇਆ ਗਿਆ ਹੈ।ਇਹ ਵੀ ਗੁਰੂਗਰਾਮ ਤੋਂ ਮੁੜਿਆ ਸੀ।ਸਾਰੇ ਪ੍ਰਭਾਵਿਤ ਨੂੰ ਰਜਿੰਦਰਾ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕਰਕੇ ਇਨ੍ਹਾਂ ਦੇ ਨਜ਼ਦੀਕੀ ਸੰਪਰਕਾਂ ਦਾ ਪਤਾ ਲਾਇਆ ਜਾ ਰਿਹਾ ਹੈ।

Related posts

ਕਦੇ ਵੀ ਨਾ ਕਰਿਓ ਸੁੱਤੇ ਉਠਦਿਆਂ ਸਾਰ ਹੀ ਅਜਿਹੀ ਗਲਤੀ; ਦੇਖੋ ਵੀਡੀਓ

htvteam

ਮੋਟਰ ਤੇ ਬੁਲਾ ਅਮੀਰਜ਼ਾਦੇ ਨੇ ਮਾਸੂਮ ਕੁੜੀ ਨਾਲ ਕਰ’ਤਾ ਗੰਦਾ ਕੰਮ

htvteam

ਖ਼ਾਕੀ ਰੰਗ ਦੇਖਕੇ ਭੱਜਿਆ ਮੁੰਡਾ, ਗਵਾਈ ਜਾ। ਨ

htvteam

Leave a Comment