Htv Punjabi
corona news crime news Fitness Health Punjab Religion siyasat

ਪੰਜਾਬ ਦਾ ਸਭ ਤੋਂ ਵੱਡਾ ਜ਼ਮੀਨੀ ਝੱਗੜਾ ਸ਼ੁਰੂ ? ਬਾਬਾ ਬਿਧੀ ਚੰਦ ਸੰਪਰਦਾ ਦੇ ਮੁਖੀ ਦੇ 2 ਪੁੱਤਰ ਟਕਰਾਏ 48 ਖਿਲਾਫ ਪਰਚਾ ਤੇ ਬਾਕੀਆਂ …

ਤਰਨਤਾਰਨ : ਤਰਨਤਾਰਨ ਵਿੱਚ ਐਤਵਾਰ ਨੂੰ ਬਾਬਾ ਬਿਧੀ ਚੰਦ ਸੰਪਰਦਾਏ ਦੇ 11ਵੇਂ ਮੁਖੀ ਸੰਤ ਬਾਬਾ ਦਿਆ ਸਿੰਘ ਦੇ ਦੋਨੋਂ ਮੁੰਡੇ ਜ਼ਮੀਨ ਦੇ ਝਗੜੇ ਵਿੱਚ ਆਹਮੋ ਸਾਹਮਣੇ ਹੋ ਗਏ।ਇੱਕ ਗੁੱਟ ਤੇ ਟ੍ਰੈਕਟਰਾਂ ਦੀ ਮਦਦ ਨਾਲ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਦਾ ਇਲਜ਼ਾਮ ਹੈ।ਘਟਨਾ ਦਾ ਪਤਾ ਲੱਗਦੇ ਹੀ ਪੁਲਿਸ ਅਤੇ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਬਾਬਾ ਬਿਧੀ ਚੰਦ ਸੰਪਰਦਾਏ ਦੇ ਮੁਖੀ ਬਾਬਾ ਅਵਤਾਰ ਸਿੰਘ ਦੇ ਮੁੰਡੇ ਬਾਬਾ ਪ੍ਰੇਮ ਸਿੰਘ ਸਮੇਤ 48 ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ।

ਗੁਰਦੁਆਰਾ ਭੱਠ ਸਾਹਿਬ ਪੱਟੀ ਦੇ ਮੁਖ ਸੇਵਾਦਾਰ ਬਾਬਾ ਗੁਰਬਚਨ ਸਿੰਘ ਨੇ ਦੱਸਿਆ ਕਿ ਪਿੰਡ ਸੁਰ ਸਿੰਘ ਵਿੱਚ 103 ਏਕੜ ਜ਼ਮੀਨ ਦੀ ਦੇਖਭਾਲ ਉਹ ਕਰਦੇ ਹਨ, ਜਦ ਕਿ 450 ਏਕੜ ਜ਼ਮੀਨ ਤੇ ਬਾਬਾ ਬਿਧੀ ਚੰਦ ਸੰਪਰਦਾਏ ਦੇ 12ਵੇਂ ਮੁਖੀ ਬਾਬਾ ਅਵਤਾਰ ਸਿੰਘ ਦਾ ਕਬਜ਼ਾ ਹੈ।ਬਾਬਾ ਅਵਤਾਰ ਸਿੰਘ ਕਾਫੀ ਸਮੇਂ ਤੋਂ 103 ਏਕੜ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਸਨ, ਜਿਸ ਦੇ ਕਾਰਨ ਉਨ੍ਹਾਂ ਨੇ ਅਦਾਲਤ ਤੋਂ ਸਟੇ ਲੈ ਲਿਆ।ਖਾਲੀ ਪਈ ਜਮੀਨ ਤੇ ਕਬਜ਼ਾ ਕਰਨ ਦੇ ਲਈ ਬਾਬਾ ਅਵਤਾਰ ਸਿੰਘ ਦਾ ਮੁੰਡਾ ਬਾਬਾ ਪ੍ਰੇਮ ਸਿੰਘ ਚਾਰ ਦਰਜਨ ਸਮਰਥਕਾਂ ਨੂੰ ਲੈ ਕੇ ਉੱਥੇ ਪਹੁੰਚਿਆ।ਉਨ੍ਹਾਂ ਦੇ ਕੋਲ ਇੱਕ ਦਰਜਨ ਟ੍ਰੈਕਟਰ ਸਨ।ਇਨ੍ਹਾਂ ਲੋਕਾਂ ਨੇ ਕਥਿਤ ਤੌਰ ਤੇ ਰਾਈਫਲ, ਦਰਾਂਤ, ਤਲਵਾਰਾਂ ਅਤੇ ਹੋਰ ਹਥਿਆਰ ਲੈ ਕੇ ਜ਼ਮੀਨ ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕੀਤੀ।ਗੁਰਦੁਆਰਾ ਭੱਠ ਸਾਹਿਬ ਨਾਲ ਸੰਬੰਧਿਤ ਦੋ ਗੱਡੀਆਂ ਖੋਹ ਲਈਆਂ।ਮੌਕੇ ਤੇ ਦੋ ਗੁੱਟਾਂ ਵਿੱਚ ਖੂਨੀ ਝੜਪ ਦੀ ਸੰਭਾਵਨਾ ਬਣ ਗਇੀ।ਇਸ ਦੌਰਾਨ ਏਡੀਸੀ ਜਨਰਲ ਜਗਵਿੰਦਰਜੀਤ ਸਿੰਘ, ਐਸਐਸਪੀ ਧਰੁਵ ਦਹੀਆ, ਡੀਐਸਪੀ ਕਮਲਜੀਤ ਸਿੰਘ ਔਲਖ, ਰਾਜਬੀਰ ਸਿੰਘ ਮੌਕੇ ਤੇ ਪਹੁੰਚੇ।

ਪੁਲਿਸ ਨੇ ਬਾਬਾ ਪ੍ਰੇਮ ਸਿੰਘ ਦੇ ਇਲਾਵਾ ਗੁਰਦੇਵ ਸਿੰਘ, ਸਰਦੂਲ ਸਿੰਘ, ਗੁਰਜੀਤ ਸਿੰਘ, ਮਿੱਤੂ ਸਿੰਘ, ਗੁਰਜੰਟ ਸਿੰਘ, ਦਿਲਰਾਜ ਸਿੰਘ ਸਾਂਈ, ਸਾਬਕਾ ਸਰਪੰਚ ਪ੍ਰਕਾਸ਼ ਸਿੰਘ, ਜੱਗਾ ਸਿੰਘ, ਕੁਲਵੰਤ ਸਿੰਘ ਜੀਓਬਾਲਾ, ਨਿਸ਼ਾਨ ਸਿੰਘ, ਸੁਰ ਸਿੰਘ, ਪ੍ਰਕਾਸ਼ ਸਿੰਘ, ਨਿਰਮਲ ਸਿੰਘ, ਸ਼ੇਰ ਸਿੰਘ ਪੱਟੀ, ਬਲਵੰਤ ਸਿੰਘ, ਗੁਰਜੰਟ ਸਿੰਘ, ਚੋਹਲਾ ਸਾਹਿਬ, ਅੰਗਰੇਜ ਸਿੰਘ, ਦਿਲਬਾਗ ਸਿੰਘ ਬਾਗਾ, ਕਰਮ ਸਿੰਘ ਪੂਹਲਾ, ਕਾਲਾ ਸਿੰਘ ਜੀਓਬਾਲਾ, ਦਰਸ਼ਨ ਸਿੰਘ, ਗੋਪੀ ਪਟਵਾਰੀ, ਯੋਧਾ ਸਿੰਘ, ਤਲਵਿੰਦਰ ਸਿੰਘ, ਹਰਜਿੰਦਰ ਸਿੰਘ, ਮਨੋਹਰ ਸਿੰਘ, ਸਤਨਾਮ ਸਿੰਘ ਚੀਚਾ, ਗੁਰਭੇਜ ਸਿੰਘ, ਯੋਧਾ ਸਿੰਘ, ਮਲਕੀਤ ਸਿੰਘ ਮੱਲੂ, ਨਿਸ਼ਾਨ ਸਿੰਘ, ਪ੍ਰਤਾਪ ਸਿੰਘ ਅਤੇ 15 ਅਣਪਛਾਤੇ ਲੋਕਾਂ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ।

ਬਾਬਾ ਬਿਧੀ ਚੰਦ ਸੰਪਰਦਾਏ ਦੇ 12ਵੇਂ ਮੁਖੀ ਬਾਬਾ ਅਵਤਾਰ ਸਿੰਘ ਨੇ ਕਿਹਾ ਕਿ 11ਵੇਂ ਮੁਖੀ ਸੰਤ ਬਾਬਾ ਦਿਆ ਸਿੰਘ ਦੁਆਰਾ ਕੀਤੀ ਗਈ ਵਸੀਅਤ ਦੇ ਮੁਤਾਬਿਕ ਹੀ ਜ਼ਮੀਨ ਤੇ ਹਲ ਚਲਾਉਣ ਦੀ ਕੋਸਿ਼ਸ਼ ਕੀਤੀ ਸੀ ਪਰ ਪ੍ਰਸ਼ਾਸਨ ਨਾਲ ਮਿਲ ਕੇ ਉਨ੍ਹਾਂ ਦਾ ਛੋਟਾ ਭਾਈ ਬਾਬਾ ਗੁਰਬਚਨ ਸਿੰਘ ਧੱਕਾ ਕਰ ਰਿਹਾ ਹੈ।ਉਨ੍ਹਾਂ ਕਿਹਾ ਕਿ ਮੈਂ ਬਾਬਾ ਬਿਧੀ ਚੰਦ ਸੰਪਰਦਾਏ ਦੇ ਮੁਖੀ ਦੇ ਤੌਰ ਤੇ ਸਮਰਪਿਤ ਹੈ।ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਲੜਾਈ, ਝਗੜੇ, ਵਿਵਾਦ ਜਾਂ ਜ਼ਮੀਨ ਤੇ ਕਬਜ਼ੇ ਦੇ ਨਾਮ ਤੇ ਬਿਨਾਂ ਵਜ੍ਹਾ ਬਦਨਾਮ ਕਰਨ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।

Related posts

ਸੁੰਨੇ ਘਰ ਚ ਬਜ਼ੁਰਗਾਂ ਨਾਲ ਹੋ ਗਈ ਸ਼ਰਮਨਾਕ ਹਰਕਤ, ਪਹਿਲਾਂ ਬੇਬੇ ਬਾਪੂ ਬੰਨ੍ਹੇ, ਫੇਰ ਕਸੂਤੀ ਜਗ੍ਹਾ ਫੇਰਿਆ ਹੱਥ !

htvteam

ਕਲਯੁਗੀ ਪੁੱਤਾਂ ਨੇ ਪਿਓ ਨੂੰ ਬੰਨ੍ਹ ਚਿੱਟੇ ਦਿਨ ਕਰਤਾ ਗਲਤ ਕੰਮ

htvteam

ਔਰਤ ਸੀਡੀਪੀਓ ਅਤੇ ਸੇਵਾਦਾਰ 25 ਹਜ਼ਾਰ ਦੀ ਰਿਸ਼ਵਤ ਲੈਂਦੇ ਗ੍ਰਿਫਤਾਰ

Htv Punjabi

Leave a Comment