Htv Punjabi
Punjab

ਇਸ ਪਿੰਡ ‘ਚ ਲੋਕਾਂ ਨੇ ਦੇਖਿਆ ਅਜੀਬ ਚਮਤਕਾਰ, ਪਾਣੀ ਦੀ ਟੈਂਕੀ ਦੇ ਪਾਈਪ ਚੋਂ 40 ਫੁਟ ਉੱਚਾ ਉਛਲਿਆ…

ਰੋਪੜ : ਗਿਆਨੀ ਜ਼ੈਲ ਸਿੰਘ ਕਲੋਨੀ ਵਿੱਚ ਬਣੀ ਪੰਜਾਬ ਦੀ ਦੂਸਰੀ ਵੱਡੀ 4 ਲੱਖ ਗੈਲਨ ਦੀ ਪਾਣੀ ਦੀ ਟੈਂਕੀ ਵਿੱਚ ਤਕਨੀਕੀ ਖਰਾਬੀ ਆਉਣ ਤੇ ਇੱਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ।ਮੇਨ ਸਪਲਾਈ ਵਿੱਚ ਸਮੱਸਿਆ ਆਉਣ ਦੇ ਕਾਰਨ ਟੈਂਕੀ ਤੋਂ ਲਗਭਗ 40 ਫੁੱਟ ਉੱਚਾ ਪਾਣੀ ਉਛਲਿਆ।ਇਸ ਦੇ ਕਾਰਨ ਗਿਆਨੀ ਜ਼ੈਲ ਸਿੰਘ ਕਲੋਨੀ ਵਿੱਚ ਪਾਣੀ ਹੀ ਪਾਣੀ ਹੋ ਗਿਆ।ਉੱਧਰ ਦੂਜੇ ਪਾਸੇ ਇਸ ਸਮੱਸਿਆ ਕਾਰਨ ਸ਼ਹਿਰ ਦੇ ਕਈ ਹਿੱਸਿਆਂ ਵਿੱਚ ਪਾਣੀ ਦੀ ਸਪਲਾਈ ਨਹੀਂ ਹੋ ਸਕੀ।

ਮਿਲੀ ਜਾਣਕਾਰੀ ਦੇ ਅਨੁਸਾਰ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਮੇਨ ਸਪਲਾਈ ਵਾਲ ਵਿੱਚ ਤਕਨੀਕੀ ਖਰਾਬੀ ਆਉਣ ਦਾ ਪਤਾ ਲੱਗਿਆ।ਜਦ ਉਹ ਇਸ ਦਾ ਸਮਾਧਾਾਨ ਕਰਨ ਦੇ ਲਈ ਕੰਮ ਸ਼ੁਰੂ ਕਰਨ ਲੱਗੇ ਤਦ ਟੈਂਕੀ ਤੋਂ ਪਾਣੀ ਬਾਹਰ ਆਉਣਾ ਸ਼ੁਰੂ ਹੋ ਗਿਆ।ਲਗਭਗ ਅੱਧੇ ਘੰਟੇ ਤੱਕ ਪਾਣੀ ਫੁਹਾਰਾ ਹਵਾ ਵਿੱਚ ਚੱਲਦਾ ਰਿਹਾ।4 ਲੱਖ ਗੈਲਨ ਦੀ ਟੈਂਕੀ ਅੱਧੀ ਭਰੀ ਹੋਈ ਸੀ।ਇਸ ਸਮੱਸਿਆ ਦੇ ਕਾਰਨ ਸ਼ਹਿਰ ਦੇ ਵਾਰਡ ਨੰਬਰ ਇੱਕ ਵੱਡੀ ਹਵੇਲੀ, ਗਾਰਡਨ ਕਲੋਨੀ, ਮਹਿੰਦਰਾ ਕਲੋਨੀ, ਗੁਹਨੀਆ ਐਨਕਲੇਵ, ਹਰਗੋਬਿੰਦ ਨਗਰ, ਮਾਧੋ ਦਾਸ ਕਲੋਨੀ ਅਤੇ ਲਖਵਿੰਦਰਾ ਐਨਕਲੇਵ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਨਹੀਂ ਹੋ ਸਕੀ।

ਸੀਵਰੇਜ ਵਿਭਾਗ ਦੇ ਐਸਡੀਓ ਅਰਵਿੰਦ ਮੇਹਤਾ ਨੇ ਦੱਸਿਆ ਕਿ ਮੇਨ ਸਪਲਾਈ ਵਾਲ ਵਿੱਚ ਤਕਨੀਕੀ ਖਰਾਬੀ ਆ ਗਈ ਸੀ, ਜਿਸ ਦੇ ਕਾਰਨ ਟੈਂਕੀ ਵਿੱਚ ਭਰਿਆ ਪਾਣੀ ਨਿਕਲਣ ਲੱਗਿਆ ਸੀ।ਇਸ ਦੇ ਬਾਵਜੂਦ ਪਾਣੀ ਦਾ ਪ੍ਰੈਸ਼ਰ ਦੁਪਹਿਰ ਤੱਕ ਘੱਟ ਨਹੀਂ ਹੋਇਆ ਅਤੇ 40 ਫੁੱਟ ਤੱਕ ਪਾਣੀ ਦਾ ਫੁਹਾਰਾ ਹਵਾ ਵਿੱਚ ਚੱਲਿਆ।ਸਮੱਸਿਆ ਨੂੰ ਦੂਰ ਕਰ ਦਿੱਤਾ ਗਿਆ ਹੈ ਅਤੇ ਬੁੱਧਵਾਰ ਨੂੰ ਸਪਲਾਈ ਚੱਲੇਗੀ।

Related posts

ਦੀਪ ਸਿੱਧੂ ਦੇ ਜਨਮ ਦਿਨ ‘ਤੇ ਨੌਜਵਾਨਾਂ ਨੂੰ ਗਿਫਟ, ਰੀਨਾ ਰਾਏ ਨੇ ਕਰਤਾ ਵੱਡਾ ਐਲਾਨ

htvteam

ਝਾੜੂ ਵਾਲਿਆਂ ਦਾ ਆਹ ਲੀਡਰ ਗਿਆ ਪਿੰਡਾਂ ‘ਚ ਬੀਬੀਆਂ ਹੋ ਗਈਆਂ ਆਲੇ-ਦੁਆਲੇ ਕਹਿੰਦੀਆਂ ਸਾਡਾ 1000 ਹਜ਼ਾਰ ਕਿੱਥੇ ਹੈ ?

htvteam

ਸ਼ਿਖ਼ਰ ਦੁਪਹਿਰ ਸੁਨਸਾਨ ਪੁੱਲ ਹੇਠਾਂ ਦੋ ਮੁੰਡੇ ‘ਤੇ ਜਵਾਨ ਕੁੜੀ ਰੰਗੇ ਹੱਥੀਂ ਕਾਬੂ

htvteam

Leave a Comment