Htv Punjabi
Punjab

ਸੱਸ ਨਾਲ ਹੋਈ ਲੜਾਈ ਤਾਂ ਗੁੱਸੇ ‘ਚ ਮਾਂ ਬਣ ਗਈ ਕਸਾਈ, ਦੇਖੋ ਪੁੱਤ ਨਾਲ ਕਰਾਤਾ ਦਿਲ ਦਹਿਲਾਊ ਕਾਂਡ, ਹੇ ਰੱਬਾ ਮਾਂ ਦਾ ਇਹ ਕਿਹੋ ਜਿਹਾ ਰੂਪ?

ਜਲੰਧਰ : ਮਾ ਅਜਿਹੀ ਵੀ ਹੁੰਦੀ ਹੈ, ਇੱਕ ਔਰਤ ਨੇ ਸੱਸ ਨਾਲ ਕਹਾਸੁਣੀ ਦੇ ਬਾਅਦ ਆਪਣੇ ਹੀ 6 ਸਾਲ ਦੇ ਮੁੰਡੇ ਨੂੰ ਚਾਕੂ ਨਾਲ ਮਾਰ ਮਾਰ ਕੇ ਮਾਰ ਦਿੱਤਾ।ਫੇਰ ਉਸ ਨੇ ਖੁਦ ਵੀ ਛੱਤ ਤੋਂ ਕੁੱਦ ਕੇ ਆਤਮਹੱਤਿਆ ਕਰਨ ਦੀ ਕੋਸਿ਼ਸ਼ ਕੀਤੀ।ਘਟਨਾ ਪੰਜਾਬ ਦੇ ਜਲੰਧਰ ਜਿ਼ਲ੍ਹੇ ਵਿੱਚ ਸ਼ਾਹਕੋਟ ਕਸਬੇ ਦੇ ਪਿੰਡ ਸੋਹਲ ਜਗੀਰ ਦੀ ਹੈ।ਮੰਗਲਵਾਰ ਦੇਰ ਰਾਤ ਨੂ਼ ਔਰਤ ਦੀ ਸੱਸ ਨਾਲ ਕਹਾਸੁਣੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ।

ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਮਾਂ ਇਸ ਗੱਲ ਤੋਂ ਵੀ ਪਰੇਸ਼ਾਨ ਰਹਿੰਦੀ ਸੀ ਕਿ ਉਸ ਦਾ ਮੁੰਡਾ ਅਰਸ਼ਦੀਪ ਆਪਣੀ ਦਾਦੀ ਨੂੰ ਇੰਨਾ ਪਿਆਰ ਕਿਉਂ ਕਰਦਾ ਹੈ।ਮ੍ਰਿਤਕ ਅਰਸ਼ਦੀਪ ਦੇ ਦਾਦਾ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਮੁੰਡਾ ਸੁਰਜੀਤ ਸਿੰਘ ਇਟਲੀ ਵਿੱਚ ਹੈ।ਜਦ ਕਿ ਬਹੂ ਕਲਵਿੰਦਰ ਕੌਰ ਇੱਥੇ ਰਹਿੰਦੀ ਹੈ।ਉਨ੍ਹਾਂ ਦਾ ਪੋਤਾ ਅਰਸ਼ਦੀਪ ਆਪਣੇ ਦਾਦਾ ਦਾਦੀ ਨੂੰ ਬਹੁਤ ਪਿਆਰ ਕਰਦਾ ਸੀ ਅਤੇ ਜਿ਼ਆਦਾਤਰ ਆਪਣੀ ਦਾਦੀ ਕੋਲ ਹੀ ਰਹਿੰਦਾ ਸੀ।

ਮਾਸੂਮ ਅਰਸ਼ਦੀਪ ਨੂੰ ਨਕੋਦਰ ਸਿਵਿਲ ਹਸਪਤਾਲ ਲੈ ਜਾਣ ਲੱਗੇ ਤਾਂ ਉਸ ਨੇ ਰਸਤੇ ਵਿੱਚ ਹੀ ਆਪਣਾ ਦਮ ਤੋੜ ਦਿੱਤਾ।ਮੁਲਜ਼ਮ ਤਾਂ ਕੁਲਵਿੰਦਰ ਦੇ ਖਿਲਾਫ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਉਹ ਜਲੰਧਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਅਧੀਨ ਹੈ।ਐਸਅਸਪੀ ਨਵਜੋਤ ਮਾਹਲ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਪੁਲਿਸ ਮੁਲਾਜ਼ਮ ਤੈਨਾਤ ਕਰ ਦਿੱਤੇ ਗਏ ਹਨ।ਕੁਲਵਿੰਦਰ ਕੌਰ ਨੂੰ ਛੁੱਟੀ ਮਿਲਦੇ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Related posts

50 ਸਾਲ ਦੀ ਜਨਾਨੀ ਵੀ ਬਣੇਗੀ ਮਾਂ ਕਰੋ ਉਸਨੂੰ ਇਸ ਦਰੱਖਤ ਦੇ ਨੁਸਕੇ ਵਾਲੀ ਛਾਂ

htvteam

ਪੰਜਾਬੀ ਬੰਦਾ ਬੁਲੇਟ ਦੇ ਭਾਅ ‘ਚ ਲਗਵਾ ਰਿਹੈ ਕੈਨੇਡਾ ਦੇ ਵੀਜ਼ੇ

htvteam

ਭਾਰਤ ਬੰਦ ਨੂੰ ਲੈ ਕੇ ਯੂਪੀ ‘ਚ ਹਾਈਅਲਟ, ਸੀਐਮ ਨੇ ਕਹੀ ਖਾਸ ਗੱਲ

htvteam

Leave a Comment