ਚੰਡੀਗੜ੍ਹ ; ਕੋਰੋਨਾ ਵਾਇਰਸ ਨਾਲ ਜੰਗ ਦੇ ਚੱਲਦੇ ਦੇਸ਼ ਪੱਧਰੀ ਲਾਕਡਾਊਨ ਦੇ 5ਵੇਂ ਫੇਜ਼ ਦਾ ਵੀਰਵਾਰ ਨੂੰ 11ਵਾਂ ਦਿਨ ਹੈ।ਇਸੀ ਦੌਰਾਨ ਪੰਜਾਬ ਵਿੱਚ ਵੀ ਪਾਬੰਦੀ ਦਾ ਦੌਰ ਜਾਰੀ ਹੈ।ਹਾਲਾਂਕਿ ਲੱਖ ਕੋਸਿ਼ਸ਼ਾਂ ਦੇ ਬਾਵਜੂਦ ਰਾਜ ਵਿੱਚ ਕੋਰੋਨਾ ਦਾ ਖੌਫ ਘੱਟ ਹੋਣ ਦਾ ਨਾਮ ਨਹੀਂ ਲੈ ਰਿਹਾ।ਹੁਣ ਤੱਕ ਰਾਜ ਵਿੱਚ ਪ੍ਰਭਾਵਿਤ ਪਾਏ ਗਏ 2920 ਲੋਕਾਂ ਵਿੱਚੋਂ 57 ਦੀ ਮੌਤ ਹੋ ਗਈ ਹੈ।ਦੂਸਰਾ ਪਹਿਲੂ ਦੇਖਿਆ ਜਾਵੇ ਤਾਂ ਲੋਕ ਇੰਨੇ ਬੇਪਰਵਾਹ ਹਨ ਕਿ ਉਨ੍ਹਾਂ ਆਪਣੇ ਅਤੇ ਦੂਸਰਿਆਂ ਦੀ ਜਾਨ ਦੀ ਜੋਖਿਮ ਦੇ ਅੱਗੇ ਚੰਦ ਰੁਪਏ ਕੁਝ ਨਹੀਂ ਲੱਗ ਰਹੇ।ਅਸਲ ਵਿੱਚ ਅਲੱਗ ਅਲੱਗ ਸ਼ਹਿਰਾਂ ਵਿੱਚ ਮਾਸਕ ਦੇ ਬਿਨਾਂ ਘੁੰਮਣ, ਇੱਥੇ ਉੱਥੇ ਥੁੱਕਣ ਆਦਿ ਨੂੰ ਲੈ ਕੇ ਪੁਲਿਸ ਧੜਾਧੜ ਚਲਾਨ ਕਰ ਰਹੀ ਹੈ।ਲੁਧਿਆਣਾ ਵਿੱਚ ਪਾਸ਼ ਇਲਾਕੇ ਵਿੱਚ ਸ਼ਾਮਿਲ ਨਗਰ ਵਿੱਚ ਵੀ ਕੋਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ।ਇੱਥੇ ਦੀ 42 ਸਾਲਾ ਔਰਤ ਵਾਇਰਸ ਦੀ ਚਪੇਟ ਵਿੱਚ ਆਈ ਹੈ।ਔਰਤ ਕੁਝ ਦਿਨ ਪਹਿਲਾਂ ਦਿੱਲੀ ਤੋਂ ਵਾਪਸ ਆਈ ਹੈ।ਸਤਜੋਤ ਨਗਰ ਧਾਂਧਰਾ ਰੋਡ ਤੋਂ 54 ਸਾਲਾ ਵਿਅਕਤੀ ਅਤੇ ਸਾਹਨੇਵਾਲ ਤੋਂ 57 ਸਾਲਾ ਵਿਅਕਤੀ ਵੀ ਕੋਰੋਨਾ ਪ੍ਰਭਾਵਿਤ ਪਾਇਆ ਗਿਆ, ਜਦ ਕਿ ਆਬੂਧਾਬੀ ਤੋਂ ਮੁੜਿਆ 23 ਸਾਲਾ ਨੌਜਵਾਨ ਵੀ ਪਾਜ਼ੀਟਿਵ ਪਾਇਆ ਗਿਆ।ਜਿ਼ਲੇ ਵਿੱਚ ਮਰੀਜ਼ ਵੱਧਣ ਨਾਲ ਜਿ਼ਲਾ ਪ੍ਰਸ਼ਾਸਨ ਨੇ ਆਪਾਤ ਸਥਿਤੀ ਨਾਲ ਨਿਬੜਣ ਦੇ ਲਈ ਵੈਂਟੀਲੇਟਰ ਦੀ ਸੰਖਿਆ ਵਧਾ ਰਿਹਾ ਹੈ।ਸਿਵਿਲ ਸਰਜਨ ਨੇ ਦੱਸਿਆ ਪਹਿਲਾਂ 37 ਵੇਂਟੀਲੇਟਰਾਂ ਦਾ ਪ੍ਰਬੰਧ ਸੀ ਪਰ ਹੁਣ 10 ਹੋਰ ਵੈਂਅਲੇਟਰਾ ਦੀ ਵਿਵਸਥਾ ਕੀਤੀ ਜਾ ਰਹੀ ਹੈ।
ਦੂਜੇ ਪਾਸੇ ਪ੍ਰਸ਼ਾਸਨ ਨੇ ਹੁਣ ਤੱਕ ਬਿਨਾਂ ਮਾਸਕ, ਸਾਰਵਜਨਿਕ ਸਥਾਨ ਤੇ ਥੁੱਕਣ ਦੇ ਜ਼ੁਰਮ ਵਿੱਚ 25 ਲੱਖ 4 ਹਜ਼ਾਰ ਦੀ ਚਲਾਨ ਰਾਸ਼ੀ ਵਸੂਲੀ ਹੈ।ਡੀਸੀ ਪ੍ਰਦੀਪ ਅਗਰਵਾਲ ਨੇ ਦੱਸਿਆ ਕਿ ਮਾਸਕ ਨਾ ਪਾਉਣ ਵਾਲੇ 7647 ਲੋਕਾਂ ਤੋਂ 22,63,300 ਅਤੇ ਸਾਰਵਜਨਿਕ ਸਥਾਨ ਤੇ ਥੁੱਕਣ ਤੇ 2178 ਲੋਕਾਂ ਤੋਂ 2,23,200 ਦੀ ਰਾਸ਼ੀ ਚਲਾਨ ਦੇ ਰੂਪ ਵਿੱਚ ਸਰਕਾਰੀ ਖਜ਼ਾਨੇ ਵਿੱਚ ਪਹੁੰਚੀ।
