Htv Punjabi
Uncategorized

ਮਰ ਗਏ ਰਿਸ਼ਤੇ, ਕੋਰੋਨਾ ਪਾਜ਼ਿਟਿਵ ਮਾਂ ਦਾ ਨਹੀਂ ਕਰਾਇਆ ਇਲਾਜ, ਦਾਦੀ ਹਸਪਤਾਲ ਚ ਰੁਲ ਕੇ ਮਰ ਗਈ, 9 ਦਿਨ ਤੱਕ ਲਾਸ਼ ਬਾਥਰੂਮ ਚ ਪਈ ਰਹੀ

ਨਵੀਂ ਦਿੱਲੀ : ਦੇਸ਼ ਵਿੱਚ ਕੋਰੋਨਾ ਨਾਲ ਇਸ ਸਮੇਂ ਸਭ ਤੋਂ ਜਿ਼ਆਦਾ ਪ੍ਰਭਾਵਿਤ ਰਾਜ ਹੈ ਮਹਾਂਰਾਸ਼ਟਰ।ਉੱਥੇ ਦੇ ਜਲਗਾਂਵ ਜਿ਼ਲ੍ਹੇ ਵਿੱਚ ਇੱਕ ਪਰਿਵਾਰਾਂ ਦੇ 2 ਮੈਂਬਰਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ।ਪਰ ਕਹਾਣੀ ਸਿਰਫ ਇੰਨੀ ਹੀ ਨਹੀਂ ਹੈ।ਮੌਤ ਦ ਵਜ੍ਹਾ ਕੋਰੋਨਾ ਨਾਲ ਜਿ਼ਆਦਾ ਹਸਪਤਾਲ ਦੀ ਲਾਪਰਵਾਹੀ ਹੇ।ਜਿਨ੍ਹਾਂ 2 ਮੈਂਬਰਾਂ ਦੀ ਇੱਥੇ ਗੱਲ ਹੋ ਰਹੀ ਹੈ ਉਹ ਹੈ ਹਰਸ਼ਲ ਨੇਹਟੇ ਦੀ ਮਾਂ ਅਤੇ ਦਾਦੀ ਹੈ।

ਹਰਸ਼ਲ ਨੇਹਟੇ ਦਾ ਕਹਿਣਾ ਹੈ ਕਿ ਉਹ ਪੁਣੇ ਵਿੱਚ ਪਤਨੀ ਨਾਲ ਰਹਿੰਦਾ ਹੈ।ਉਸ ਦੀ ਪਤਨੀ 9 ਮਹੀਨੇ ਦੀ ਗਰਭਵਤੀ ਹੈ।ਉਸ ਦੇ ਮੰਮੀ, ਪਾਪਾ ਅਤੇ ਦਾਦੀ ਭੁਸਾਵਲ ਵਿੱਚ ਰਹਿੰਦੇ ਸਨ।ਉਸ ਦਾ ਕਹਿਣਾ ਹੈ ਕਿ ਉਸ ਦੇ ਪਾਪਾ 2 ਸਾਲ ਪਹਿਲਾਂ ਹੀ ਰੇਲਵੇ ਤੋਂ ਰਿਟਾਇਰ ਹੋਏ ਹਨ।ਉਹ ਰੇਲਵੇ ਵਿੱਚ ਡਰਾਈਵਰ ਸਨ।ਰਿਟਾਇਰ ਹੋਣ ਦੇ ਬਾਅਦ ਇਟਾਰਸੀ ਤੋਂ ਭੁਸਾਵਲ ਆ ਗਏ।ਕੋਰੋਨਾ ਵਾਇਰਸ ਨੇ ਸਿਰਫ 20 ਦਿਨਾਂ ਵਿੱਚ ਉਸ ਦੇ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੱਤਾ।ਉਸ ਨੂੰ ਸਮਝ ਨਹੀਂ ਆ ਰਿਹਾ ਕਿ ਉਸ ਦੀ ਮਾਂ ਅਤੇ ਦਾਦੀ 10 ਦਿਨ ਪਹਿਲਾਂ ਉਸ ਨਾਲ ਗੱਲ ਕਰ ਰਹੀਆਂ ਸਨ, ਉਹ ਹੁਣ ਇਸ ਦੁਨੀਆਂ ਵਿੱਚ ਨਹੀਂ ਹਨ।

ਉਸ ਨੇ ਦੱਸਿਆ ਕਿ ਉਸ ਦੇ ਪਾਪਾ ਨੂੰ 18 ਮਈ ਨੂੰ ਬਹੁਤ ਜਿ਼ਆਦਾ ਕਮਜ਼ੋਰੀ ਮਹਿਸੂਸ ਹੋਈ।ਉਸ ਦੇ ਪਾਪਾ ਨੇ ਉਸ ਨੂੰ ਫੋਨ ਕਰਕੇ ਦੱਸਿਆ ਕਿ ਉਸ ਨੇ ਉਨ੍ਹਾਂ ਨੂੰ ਹਸਪਤਾਲ ਵਿੱਚ ਦਿਖਾਉਣ ਨੂੰ ਕਿਹਾ।ਉਸ ਦਿਨ ਭੁਸਾਵਲ ਦਾ ਕੋਈ ਹਸਪਤਾਲ ਖੁੱਲਾ ਨਹੀਂ ਸੀ ਤਾਂ ਉਸ ਦੇ ਪਾਪਾ ਜਲਗਾਂਵ ਦੇ ਨਿੱਜੀ ਹਸਪਤਾਲ ਵਿੱਚ ਚਲੇ ਗਏ।

ਉਸ ਨੇ ਦੱਸਿਆ ਕਿ ਹਸਪਤਾਲ ਵਾਲਿਆਂ ਨੇ ਉਸ ਦੇ ਪਾਪਾ ਦਾ ਸਿਟੀ ਸਕੈਨ ਕੀਤਾ।ਰਿਪੋਰਟ ਕੁਝ ਗੜਬੜ ਆਈ ਤਾਂ ਡਾਕਟਰ ਨੇ ਕਿਹਾ ਕਿ ਉਹ ਸਿਵਿਲ ਹਸਪਤਾਲ ਵਿੱਚ ਕੋਰੋਨਾ ਟੈਸਟ ਕਰਾਉਣ।ਉਸ ਦੇ ਪਾਪਾ ਦਾ ਟੈਸਟ ਹੋਇਆ ਤੇ 20 ਮਈ ਨੂੰ ਪਤਾ ਲੱਗਿਆ ਕਿ ਉਹ ਕੋਰੋਨਾ ਨਾਲ ਪ੍ਰਭਾਵਿਤ ਹਨ।

ਇਸ ਦੇ ਬਾਅਦ ਪ੍ਰਸ਼ਾਸਨ ਦੀ ਟੀਮ ਉਸ ਦੇ ਘਰਰ ਪਹੁੰਚੀ ਅਤੇ ਉਸ ਦੀ ਮਾਂ ਅਤੇ ਦਾਦੀ ਨੂੰ ਭੁਸਾਵਲ ਵਿੱਚ ਹੀ ਇੱਕ ਸਕੂਲ ਵਿੱਚ ਬਣਾਏ ਗਏ ਕੁਆਰਨਟਾਈਨ ਸੈਂਟਰ ਵਿੱਚ ਲੈ ਗਈ।ਉੱਥੇ ਜਾ ਕੇ ਉਨ੍ਹਾਂ ਦੋਨਾਂ ਦਾ ਕੋਰੋਨਾ ਟੈਸਟ ਹੋਇਆ।22 ਮਈ ਨੂੰ ਉਹ ਦੋਨੋਂ ਵੀ ਪਾਜ਼ੀਟਿਵ ਆਈਆਂ ਪਰ 27 ਮਈ ਤੱਕ ਇਲਾਜ ਸ਼ੁਰੂ ਨਹੀਂ ਹੋਇਆ।ਕੁਆਰਨਟਾਈਨ ਸੈਂਟਰ ਵਿੱਚ ਕਿਹਾ ਗਿਆ ਕਿ ਕੋਈ ਲੱਛਣ ਦਿਖਣਗੇ ਤਾਂ ਉਹ ਹਸਪਤਾਲ ਭੇਜਣਗੇ, ਹਲੇ ਇੱਥੇ ਹੀ ਆਰਾਮ ਕਰਨ।

28 ਨੂੰ ਉਸ ਦੀ ਦਾਦੀ ਦੀ ਤਬੀਅਤ ਜਿ਼ਆਦਾ ਖਰਾਬ ਹੋ ਗਈ ਤਾਂ ਫੇਰ ਦੋਨਾਂ ਨੂੰ ਕੁਆਰਨਟਾਈਨ ਸੈਂਟਰ ਤੋਂ ਰੇਲਵੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ।ਇੱਥੇ ਆਉਣ ਦੇ 3 ਦਿਨ ਬਾਅਦ ਤੱਕ ਵੀ ਕੋਈ ਟਰੀਟਮੈਂਟ ਸ਼ੁਰੂ ਹੀ ਨਹੀਂ ਹੋਇਆ।ਉਸ ਦੀ ਮਾਂ ਦੀ ਉਮਰ 60 ਸਾਲ ਸੀ ਅਤੇ ਦਾਦੀ ਦੀ 80 ਸਾਲ।

30 ਮਈ ਦੀ ਰਾਤ ਉਸ ਦੀ ਮਾਂ ਬਾਥਰੂਮ ਗਈ ਅਤੇ ਉੱਥੇ ਗਿਰ ਗਈ।2 ਘੰਟੇ ਤੱਕ ਬਾਥਰੂਮ ਵਿੱਚ ਬੇਹੋਸ਼ ਪਈ ਰਹੀ ਪਰ ਕਿਸੇ ਨੂੰ ਪਤਾ ਨਹੀਂ ਲੱਗਿਆ।ਫੇਰ ਹੋਸ਼ ਆਉਣ ਤੇ ਖੁਦ ਹੀ ਉੱਠ ਕੇ ਆਪਣੇ ਬੈਡ ਤੇ ਪਹੁੰਚੀ।ਉਨ੍ਹਾਂ ਨੇ ਫੋਨ ਤੇ ਉਸ ਨੂੰ ਇਹ ਗੱਲ ਦੱਸੀ।

31 ਮਈ ਨੂੰ ਉਹ ਮੰਮੀ ਨੂੰ ਲਗਾਤਾਰ ਫੋਨ ਕਰ ਰਿਹਾ ਸੀ ਪਰ ਉਹ ਫੋਨ ਨਹੀਂ ਚੁੱਕ ਰਹੀ ਸੀ ਤਾਂ ਉਸ ਨੂੰ ਚਿੰਤਾ ਹੋਈ।ਫਿਰ ਉਸ ਨੇ ਹਸਪਤਾਲ ਵਿੱਚ ਫੋਨ ਕਰਕੇ ਦਸਿਆ ਕਿ ਕੱਲ ਉਹ ਬਾਥਰੂਮ ਵਿੱਚ ਗਿਰ ਗਈ ਸੀ ਅਤੇ ਹੁਣ ਵੀ ਫੋਨ ਨਹੀਂ ਚੁੱਕ ਰਹੀ।

ਇਸ ਦੇ ਬਾਅਦ ਹਸਪਤਾਲ ਸਟਾਫ ਨੇ ਛਾਣਬੀਣ ਕੀਤੀ ਤਾਂ ਉਹ ਫੇਰ ਬਾਥਰੂਮ ਵਿੱਚ ਹੀ ਗਿਰੀ ਪਈ ਮਿਲੀ।ਉਨ੍ਹਾਂ ਨੂੰ ਵੀਲ੍ਹਚੇਅਰ ਤੇ ਬਿਠਾ ਕੇ ਬੈਡ ਤੱਕ ਛੱਡ ਦਿੱਤਾ ਗਿਆ।ਉਨ੍ਹਾਂ ਦੀ ਹਾਲਤ ਖਰਾਬ ਸੀ ਤਾਂ ਸਟਾਫ ਨੇ ਡਾਕਟਰ ਨੂੰ ਫੋਨ ਕੀਤਾ।ਡਾਕਟਰ ਆਏ ਤਾਂ ਉਨ੍ਹਾਂ ਨੇ ਕਿਹਾ ਕਿ ਬਹੁਤ ਸੀਰੀਅਸ ਹਨ, ਇਸ ਲਈ ਇਨ੍ਹਾਂ ਨੂੰ ਸਿਵਿਲ ਹਸਪਤਾਲ ਵਿੱਚ ਰੈਫਰ ਕਰ ਰਹੇ ਹਨ।ਉੱਥੇ ਸਟਾਫ ਉਨ੍ਹਾਂ ਨੂੰ ਲੈ ਕੇ ਗਿਆ ਤਾਂ ਪਤਾ ਲੱਗਿਆ ਕਿ ਇੱਕ ਵੀ ਆਈਸੀਯੂ ਬੈਡ ਖਾਲੀ ਨਹੀਂ ਹੈ।ਉਨ੍ਹਾਂ ਨੂੰ ਆਈਸੀਯੂ ਵਾਰਡ ਦੇ ਬਾਹਰ ਹੀ ਲਿਟਾ ਦਿੱਤਾ ਗਿਆ।

ਰਾਤ ਡੇਢ ਵਜੇ ਉਨ੍ਹਾਂ ਦੀ ਮੌਤ ਹੋ ਗਈ।ਉਸ ਨੂੰ ਪਤਾ ਹੀ ਨਹੀਂ ਸੀ ਪਰ ਅਗਲੇ ਦਿਨ ਜਦ ਪੁਲਿਸ ਉਸ ਦੇ ਭੁਸਾਵਲ ਵਾਲੇ ਘਰ ਪਹੁੰਚੀ ਤਾਂ ਉਨ੍ਹਾਂ ਨੇ ਇਹ ਗੱਲ ਗੁਆਂਢੀਆਂ ਨੂੰ ਦੱਸੀ।ਇਸ ਦੇ ਬਾਅਦ ਗੁਆਂਢੀਆਂ ਨੇ ਉਸ ਨੂੰ ਫੋਨ ਕਰਕੇ ਦੱਸਿਆ।ਹਸਪਤਾਲ ਸਟਾਫ ਨੇ ਹੀ ਉਸ ਦੀ ਮਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ।

ਉਸ ਨੇ ਦੱਸਿਆ ਕਿ ਉਸ ਦੀ ਮਾਂ 60 ਸਾਲ ਦੀ ਸੀ ਬਾਵਜੂਦ ਇਸ ਦੇ ਦੋ ਦੋ ਘੰਟੇ ਯੋਗਾ ਕਰਦੀ ਸੀ।ਉਨ੍ਹਾਂ ਨੂੰ ਕੋਈ ਖਾਸ ਦਿੱਕਤ ਨਹੀਂ ਸੀ ਪਰ ਦਾਖਲ ਹੋਣ ਦੇ ਬਾਅਦ 11 ਦਿਨ ਬਾਅਦ ਤੱਕ ਵੀ ਉਨ੍ਹਾਂ ਦਾ ਇਲਾਜ ਹੀ ਸ਼ੁਰੂ ਨਹੀਂ ਹੋ ਸਕਿਆ ਸੀ ਸ਼ਾਇਦ ਇਸੀ ਵਜ੍ਹਾ ਕਾਰਨ ਉਸ ਦੀ ਮੌਤ ਹੋ ਗਈ।

1 ਜੂਨ ਨੂੰ ਉਸ ਨੇ ਸਿਵਿਲ ਹਸਪਤਾਲ ਵਿੱਚ ਫੋਨ ਕਰਕੇ ਦਾਦੀ ਦੇ ਬਾਰੇ ਵਿੱਚ ਪੁੱਛਿਆ ਤਾਂ ਪਤਾ ਲੱਗਿਆ ਕਿ ਉਨ੍ਹਾਂ ਦੀ ਹਾਲਤ ਵੀ ਸੀਰੀਅਸ ਹੈ।ਡਾਕਟਰ ਬੋਲੇ, ਉਨ੍ਹਾਂ ਨੂੰ ਕੋਰੋਨਾ ਸ਼ੱਕੀ ਵਾਰਡ ਵਿੱਚ ਰੱਖਿਆ ਹੈ।ਉਸ ਨੇ ਕਿਹਾ ਪਰ ਉਹ ਤਾਂ ਕੋਰੋਨਾ ਪਾਜ਼ੀਟਿਵ ਹੈ, ਫੇਰ ਉਨ੍ਹਾਂ ਨੂੰ ਕੋਰੋਨਾ ਸ਼ੱਕੀ ਵਾਰਡ ਵਿੱਚ ਕਿਉਂ ਰੱਖਿਆ ਹੈ, ਤਾਂ ਜਵਾਬ ਮਿਲਿਾ ਕਿ ਭੁਸਵਾਲ ਤੋਂ ਜਿਹੜੀ ਰਿਪੋਰਟ ਆਈ ਸੀ, ਉਸ ਵਿੱਚ ਇੲਹ ਸਪੱਸ਼ਟ ਨਹੀਂ ਸੀ ਕਿ ਉਹ ਪਾਜ਼ੀਟਿਵ ਹਨ ਜਾਂ ਨਹੀਂ।ਉਸ ਦੇ ਗੱਲ ਕਰਨ ਦੇ ਤੁਰੰਤ ਬਾਅਦ ਦਾਦੀ ਨੂੰ ਕੋਰੋਨਾ ਵਾਰਡ ਵਿੱਚ ਸਿ਼ਫਟ ਕਰ ਦਿੱਤਾ।

Related posts

ਭਾਰਤ-ਚੀਨ ਸਰਹੱਦ ‘ਤੇ ਹਾਲਾਤ ਖਤਰਨਾਕ, ਚੀਨ ਕਰ ਰਿਹਾ ਧੱਕਾ-ਡੋਨਾਲਡ ਟਰੰਪ

htvteam

ਬਿਨਾ ਡਰਾਈਵਰ ਤੋਂ ਚੱਲਣ ਵਾਲੀ ਪਹਿਲੀ ਮੈਟਰੋ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦਿਖਾਈ ਹਰੀ ਝੰਡੀ

htvteam

ਇੱਥੇ ਸ਼ਰਾਬ ਪੀ ਕੇ ਸਾਈਕਲ ਚਲਾਉਣ ਵਾਲਿਆਂ ਨੂੰ ਵੀ ਹੁੰਦੀ ਹੈ ਜ਼ੇਲ੍ਹ

Htv Punjabi

Leave a Comment