ਨਵੀਂ ਦਿੱਲੀ : ਭਾਰਤ, ਮੈਕਸੀਕੋ, ਰੂਸ, ਈਰਾਨ ਅਤੇ ਪਾਕਿਸਤਾਨ ਸਮੇਤ ਕਈ ਦੇਸ਼ਾਂ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ ਪਰ ਸਰਕਾਰਾਂ ਨੇ ਲਾਕਡਾਊਨ ਹਟਾਉਣ ਦਾ ਫੈਸਲਾ ਕੀਤਾ ਹੈ।ਲੀਡਰਸ ਨੂੰ ਇਹ ਲੱਗਣ ਲੱਗਾ ਹੈ ਕਿ ਬੀਮਾਰੀ ਤੋਂ ਜਿ਼ਆਦਾ ਅਰਥਵਿਵਸਥਾ ਤੇ ਧਿਆਨ ਦੇਣਾ ਜ਼ਰੂਰੀ ਹੈ।
ਵਿਕਾਸਸ਼ੀਲ ਦੇਸ਼ਾਂ ਸਮੇਤ ਕਈ ਹੋਰ ਰਾਸ਼ਟਰਾਂ ਦੇ ਨੇਤਾਵਾਂ ਦੇ ਮੁਤਾਬਿਕ, ਆਰਥਿਕ ਤਬਾਹੀ ਦੇ ਜੋਖਿਮ ਦੇ ਬਿਨਾਂ ਉਹ ਲਾਕਡਾਊਨ ਨੂੰ ਬਰਕਾਰ ਨਹੀਂ ਰੱਖ ਸਕਦੇ।ਖਾਸ ਕਰ ਆਪਣੇ ਗਰੀਬ ਨਾਗਰਿਕਾਂ ਦੇ ਲਈ।ਅਜਿਹੇ ਵਿੱਚ ਸੋਚ ਵਿੱਚ ਬਦਲਾਵ ਆਇਆ ਹੈ।ਪਹਿਲਾਂ ਕਿਹਾ ਜਾ ਰਿਹਾ ਸੀ ਕਿ ਵਾਇਰਸ ਤੋਂ ਬਚਣ ਦੇ ਲਈ ਅੰਦਰ ਰਹੋ ਪਰ ਹੁਣ ਬੀਮਾਰੀ ਅਤੇ ਮੌਤਾਂ ਨੂੰ ਸਵੀਕਾਰ ਕਰ ਕੇ ਲੋਕਾਂ ਦੇ ਜੀਵਨ ਨੂੰ ਬਚਾਉਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ।
ਵਿਕਾਸਸ਼ੀਲ ਦੇਸ਼ਾਂ ਵਿੱਚ ਹਾਲ ਦੇ ਦਿਨਾਂ ਵਿੱਚ ਇਨਸਾਨ ਤੋਂ ਇਨਸਾਨ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਵੱਧ ਰਹੇ ਹਨ।ਖਾਸਕਰ, ਅਜਿਹੇ ਵਿੱਚ ਜਦ ਵਰਲਡ ਹੈਲਥ ਆਰਗੇਨਾਈਜੇਸ਼ਨ ਪ੍ਰਭਾਵ ਦੀ ਸੰਖਿਆ ਨੂੰ ਨਵੇਂ ਮੁਕਾਮ ਤੱਕ ਪਹੁੰਚਾਉਣ ਨੂੰ ਲੈ ਕੇ ਚੇਤਾਵਨੀ ਦੇ ਰਿਹਾ ਹੈ।ਭਾਰਤ ਵਿੱਚ ਰੋਜ਼ ਕਰੀਬ 10 ਹਜ਼ਾਰ ਦੇ ਕਰੀਬ ਕੇਸ ਸਾਹਮਣੇ ਆ ਰਹੇ ਹਨ।
