Htv Punjabi
Punjab

ਪੰਜਾਬ ਹਰਿਆਣਾ ਦੇ ਲੋਕਾਂ ਨੂੰ ਮੌਸਮ ਵਿਭਾਗ ਨੇ ਸਖਤ ਚਿਤਾਵਨੀ, ਅਗਲੇ 48 ਘੰਟੇ ਹੋਣਗੇ ਭਾਰੀ, ਦੇਖੋ ਕਿਉਂ ?

ਚੰਡੀਗੜ੍ਹ : ਮੌਸਮ ਵਿਭਾਗ ਨੇ ਪੰਜਾਬ ਅਤੇ ਹਰਿਆਣਾ ਦੋਵੇਂ ਰਾਜਾਂ ‘ਤੇ ਅਗਲੇ 48 ਘੰਟੇ ਭਾਰੀ ਰਹਿਣ ਦੀ ਚੇਤਾਵਨੀ ਦਿੱਤੀ ਐ।  ਮੌਸਮ ਵਿਭਾਗ ਨੇ ਦੋਨਾਂ ਰਾਜਾਂ ਦੇ ਵੱਖ-ਵੱਖ ਥਾਵਾਂ ‘ਤੇ ਬਿਜਲੀ ਅਤੇ ਤੇਜ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਜਤਾਈ ਹੈ। ਹਰਿਆਣਾ ਵਿੱਚ ਗੜਹੇਮਾਰੀ ਅਤੇ ਮੀਂਹ ਦੀ ਚਿਤਾਵਨੀ ਮੌਸਮ ਵਿਭਾਗ ਨੇ ਜਾਰੀ ਕੀਤੀ ਹੈ। ਦੱਸ ਦੇਈਏ ਕਿ ਜੂਨ ਵਿੱਚ ਪਹਿਲੀ ਵਾਰ ਮੌਸਮ ਵਿਭਾਗ ਨੇ ਦੋਨਾਂ ਰਾਜਾਂ ਨੂੰ ਲੈ ਕੇ ਧੂੜ ਭਰੀ ਹਨ੍ਹੇਰੀ ਅਤੇ ਗੜੇਮਾਰੀ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਅਗਲੇ 48 ਘੰਟੇ ਦੋਨਾਂ ਰਾਜਾਂ ਲਈ ਪਰੇਸ਼ਾਨੀ ਖੜੀ ਕਰ ਸਕਦੇ ਹਨ। ਵਿਭਾਗ ਦੇ ਅਨੁਸਾਰ ਪੰਜਾਬ ਵਿੱਚ ਵੱਖ-ਵੱਖ ਸਥਾਨਾਂ ਉੱਤੇ ਬਿਜਲੀ ਅਤੇ ਤੇਜ ਹਵਾਵਾਂ ਜਿਨ੍ਹਾਂ ਦੀ ਰਫ਼ਤਾਰ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਹੋ ਸਕਦੀ ਹੈ। ਉਥੇ ਹੀ ਹਰਿਆਣਾ ਨੂੰ ਲੈ ਕੇ ਵਿਭਾਗ ਨੇ ਕਿਹਾ ਹੈ ਕਿ ਤੇਜ ਹਵਾਵਾਂ ਦੇ ਨਾਲ ਮੀਂਹ ਅਤੇ ਗੜੇਮਾਰੀ ਦੀ ਸੰਭਾਵਨਾ ਬਣ ਰਹੀ ਹੈ।

Related posts

ਇਸ ਥਾਂ ‘ਤੇ ਰੋਟੀ ਮਿਲਦੀ ਔਖੀ

htvteam

ਪੰਜਾਬ ਦੇ ਆਹ ਬੰਦੇ ਦੀ ਖੜਕੀ ਦਿੱਲੀ ਵਾਲੇ ਬਾਬੂਆਂ ਨਾਲ

htvteam

ਕਰਫਿਊ ਤੇ ਤਾਲਾਬੰਦੀ ਦੌਰਾਨ ਅੱਕੇ ਮਾਲਕ ਨੇ ਫੜ ਲਿਆ ਨੌਕਰ, ਫੇਰ ਮਾਲਕ ਕੁੱਟਦਾ ਰਿਹਾ ਤੇ ਜਨਾਨੀ ਚੀਕਾਂ ਮਰਦੀ ਰਹੀ,  ਅੱਗੇ ਦੀ ਕਹਾਣੀ ਬੇਹੱਦ ਸ਼ਰਮਨਾਕ,….  

Htv Punjabi

Leave a Comment