Htv Punjabi
Punjab Video

ਪੁਲਿਸੀਏ ਨੇ ਸ਼ਰੇਆਮ ਬਾਜ਼ਾਰ ‘ਚ ਕੀਤੀ ਗੁੰਡਾਗਰਦੀ? ਬਣਗੀ LIVE ਵੀਡੀਓ

ਮੋਹਾਲੀ : ਕੋਰੋਨਾ ਮਹਾਂਮਾਰੀ ਦੌਰਾਨ ਫਿਰ ਤੋਂ ਲਗਾਏ ਗਏ ਲਾਕਡਾਊਨ ਤੋਂ ਬਾਅਦ ਪੰਜਾਬ ਪੁਲਿਸ ਦੇ ਇੱਕ ਮੁਲਾਜ਼ਮ ਵੱਲੋਂ ਕੀਤੀ ਸ਼ਰਮਨਾਕ ਕਰਤੂਤ ਦੀ ਵੀਡੀਓ ਸ਼ੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀ ਐ । ਪੁਲਿਸ ਮੁਲਾਜ਼ਮ ਦੀਆਂ ਸੀਸੀਟੀਵੀ ਕੈਮਰੇ ‘ਚ ਕੈਦ ਹੋਈਆਂ ਇਨ੍ਹਾਂ ਤਸਵੀਰਾਂ ਨੂੰ ਦੇਖ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਤੇ ਇਹ ਸੋਚਣ ਲਈ ਮਜ਼ਬੂਰ ਹੋ ਜਾਓਗੇ ਕਿ ਇੱਕ ਤਾਂ ਸਰਕਾਰੀ ਨੌਕਰੀ ਉਪਰੋਂ ਤਨਖਾਹ ਵੀ ਚੜ੍ਹੇ ਮਹੀਨੇ ਖਾਤੇ ‘ਚ ਪੈ ਜਾਂਦੀ ਐ ਤੇ ਫੇਰ ਵੀ ਕੰਮ ਭੁੱਖਿਆਂ ‘ਤੇ ਨੰਗਾਂ ਵਾਲੇ ਜੀ ਹਾਂ ਅਜਿਹਾ ਅਸੀਂ ਏਸ ਕਰਕੇ ਕਹਿਿ ਰਹੇ ਹਾਂ ਕਿ ਕਿਉਂਕਿ ਸੀਸੀਟੀਵੀ ਵੀਡੀਓ ‘ਚ ਪੁਲਿਸ ਮੁਲਾਜ਼ਮ ਇੱਕ ਦੁਕਾਨਦਾਰ ਕੋਲ ਆਉਂਦੈ ਜੋ ਕੋਰੋਨਾ ਲਾਕਡਾਊਨ ਦੌਰਾਨ ਸ਼ਾਮ ਦੇ ਸਮੇਂ ਆਪਣਾ ਸਮਾਨ ਦੁਕਾਨ ਅੰਦਰ ਰੱਖ ਰਿਹਾ ਹੁੰਦੈ ਤੇ ਪੁਲਿਸ ਮੁਲਾਜ਼ਮ ਆਉਂਦਾ ਹੀ ਹੱਥ ‘ਚ ਫੜ੍ਹਿਆ ਡੰਡਾ ਮਾਰਕੇ ਸਾਰਾ ਸਮਾਨ ਹੇਠਾਂ ਖਿਲਾਰ ਦਿੰਦੈ ਅਤੇ ਦੁਕਾਨਦਾਰ ਨੂੰ ਧਮਕੀਆਂ ਦਿੰਦਾ ਹੋਇਆ ਦੁਕਾਨ ਦੇ ਬਾਹਰ ਪਿਆ ਕੋਈ ਸਮਾਨ ਚੁੱਕ ਕੇ ਪਹਿਲਾਂ ਤਾਂ ਪੁਲਿਸ ਦੀ ਗੱਡੀ ਕੋਲ ਲਿਜਾ ਕੇ ਹੇਠਾਂ ਰੱਖ ਦਿੰਦੈ ਅਤੇ ਫਿਰ ਗੱਡੀ ਦੀ ਬਾਰੀ ਖੋਲ ਕੇ ਮਗਰਲੀ ਸੀਟ ‘ਤੇ ਰੱਖਣ ਤੋਂ ਬਾਅਦ ਦੁਕਾਨਦਾਰ ਨੂੰ ਧਮਕੀਆਂ ਦਿੰਦਾ ਹੋਇਆ ਉੱਥੋਂ ਚਲਿਆ ਜਾਂਦੈ।

ਜਾਣਕਾਰੀ ਮੁਤਾਬਕ ਦੱਸ ਏਈਏ ਕਿ ਪੁਲਿਸ ਮੁਲਾਜ਼ਮ ਵੱਲੋਂ ਕੀਤੀ ਗਈ ਗੁੰਡਾਗਰਦੀ ਦੀ ਇਹ ਵੀਡੀਓ ਮੋਹਾਲੀ ਦੇ ਫੇਜ਼-2 ‘ਚ ਸਥਿਤ ਇੱਕ ਲੇਜ਼-ਕੁਰਕਰਿਆਂ ਵਾਲੀ ਦੁਕਾਨ ਦੀ ਐ। ਜਿੱਥੇ ਪੁਲਿਸ ਮੁਲਾਜ਼ਮ ਵੱਲੋਂ ਸ਼ਰੇਆਮ ਗੁੰਡਾਗਰਦੀ ਕੀਤੀ ਗਈ ਅਤੇ ਦੁਕਾਨਦਾਰ ਨੂੰ ਧਮਕਾਇਆ ਗਿਆ। ਜੋ ਵੀਡੀਓ ‘ਚ ਤੁਸੀਂ ਸਭ ਦੇਖ ਚੁੱਕੇ ਓ ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਪ੍ਰਸ਼ਾਸ਼ਨ ਗੁੰਡਾਗਰਦੀ ਕਰਨ ਵਾਲੇ ਆਪਣੇ ਏਸ ਮੁਲਾਜ਼ਮ ਸਾਥੀ ‘ਤੇ ਕਾਨੂੰਨ ਦੀ ਕਿਹੜੀ ਧਾਰਾ ਲਗਾਕੇ ਕਾਰਵਾਈ ਕਰੇਗਾ ਤਾਂ ਜੋ ਏਸ ਮੁਲਾਜ਼ਮ ਨੂੰ ਵੀ ਪਤਾ ਲੱਗ ਸਕੇ ਕਿ ਖਾਕੀ ਵਰਦੀ ਪਾਉਣ ਨਾਲ ਕਾਨੂੰਨ ਦੋਸਤ ਨਹੀਂ ਬਣ ਜਾਂਦਾ ਸਗੋਂ ਕਾਨੂੰਨ ਸਾਰਿਆਂ ਲਈ ਇੱਕ ਸਮਾਨ ਐ ਭਾਂਵੇਂ ਉਹ ਆਮ ਵਿਅਕਤੀ ਹੋਵੇ, ਪੁਲਿਸ ਮੁਲਾਜ਼ਮ ਹੋਵੇ ਜਾ ਫਿਰ ਕੋਈ ਮੰਤਰੀਸਜ਼ਾ ਤਾਂ ਉਹੀ ਮਿਲਣੀ  ਐ ਜੋ ਕਾਨੂੰਨ ਦੀਆਂ ਕਿਤਾਬਾਂ ‘ਚ ਪਹਿਲਾਂ ਤੋਂ ਲਿਖੀ ਹੋਈ ਐ।

Related posts

ਇਸ ਸ਼ਹਿਰ ‘ਚ ਚੋਰਾਂ ਦੀਆਂ ਲੱਗੀਆਂ ਮੌਜਾਂ; ਦੇਖੋ ਕਿੱਥੇ ਕਿੱਥੇ ਹੱਥ ਮਾਰਦੇ ਫਿਰਦੇ ਨੇ

htvteam

ਬਹਿਬਲ ਕਲਾ ਗੋਲੀਕਾਂਡ ਮਾਮਲੇ ਚ ਹੋਇਆ ਹੈਰਾਨੀਜਨਕ ਖੁਲਾਸਾ ?

htvteam

ਲਓ ਜੀ ਮਜੀਠੀਏ ਨੇ ਪਾਤਾ ਆਪ ਦੇ ਮੰਤਰੀ ਦਾ ਪਟਾਕਾ

htvteam

Leave a Comment