ਚੰਡੀਗੜ : ਨਵਜੋਤ ਸਿੰਘ ਸਿੱਧੂ ਦੇ ਆਮ ਆਦਮੀ ਪਾਰਟੀ ਵਿੱਚ ਜਾਣ ਦੀ ਚਰਚਾਵਾਂ ਦਾ ਇੰਨਾ ਅਸਰ ਹੋਇਆ ਹੈ ਕਿ ਪੰਜਾਬ ਕਾਂਗਰਸ ਅਚਾਨਕ ਕਿਰਿਆਸ਼ੀਲ ਹੋ ਗਈ ਹੈ।ਪਾਰਟੀ ਦੇ ਉਹ ਨੇਤਾ ਅਤੇ ਵਿਧਾਇਕ, ਜਿਹੜੇ ਬੀਤੇ 3 ਸਾਲ ਤੋਂ ਹਾਸ਼ੀਏ ਵੱਲ ਧਕੇਲ ਦਿੱਤੇ ਗਏ ਸਨ, ਹੁਣ ਰਾਜ ਇਕਾਈ ਨੂੰ ਯਾਦ ਆਉਣ ਲੱਗੇ ਹਨ।
ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਅਤੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਆਪਣੇ ਲੈਵਲ ਤੇ ਪ੍ਰਦੇਸ਼ ਕਾਂਗਰਸ ਨੂੰ ਇੱਕਜੁੱਟ ਕਰਨ ਦੀ ਕੋਸਿ਼ਸ਼ਾਂ ਤੇਜ਼ ਕਰ ਦਿੱਤੀਆਂ ਹਨ।ਉਨ੍ਹਾਂ ਕਾਂਗਰਸੀ ਵਿਧਾਇਕਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੇ, ਜਿਨ੍ਹਾਂ ਨੂੰ ਬੀਤੇ 3 ਸਾਲ ਦੇ ਦੌਰਾਨ ਨਾ ਤਾਂ ਸਰਕਾਰ ਵਿੱਚ ਜਗ੍ਹਾ ਮਿਲੀ ਅਤੇ ਨਾ ਹੀ ਸਰਕਾਰ ਵਿੱਚ ਉਨ੍ਹਾਂ ਦੀ ਕੋਈ ਗੱਲ ਸੁਣੀ ਗਈ।
ਪਾਰਟੀ ਸੂਤਰਾਂ ਦੇ ਅਨੁਸਾਰ, ਕੈਪਟਨ ਜਲਦ ਹੀ ਰਾਜ ਦੇ ਕਾਂਗਰਸੀ ਵਿਧਾਇਕਾਂ ਨੂੰ ਇੱਕ ਇੱਕ ਕਰਕੇ ਮਿਲਣਗੇ।ਦੂਸਰੇ ਪਾਸੇ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਜਿਲੇਵਾਰ ਕਾਂਗਰਸੀ ਵਰਕਰਾਂ ਅਤੇ ਅਹੁਦੇਦਾਰਾਂ ਦੀ ਟੋਹ ਲੈਣ ਲੱਗੇ ਹਨ।ਦਰਅਸਲ, ਰਾਜ ਇਕਾਈ ਦੇ ਸਾਰੇ ਵਿੰਗ ਇਸ ਸਮੇਂ ਨਿਲੰਬਿਤ ਹੈ ਅਤੇ ਲੰਬੇ ਸਮੇਂ ਤੋਂ ਇਨ੍ਹਾਂ ਦੇ ਪੁਨਰਗਠਨ ਦੀ ਕੋਸਿ਼ਸ਼ ਵੀ ਨਹੀਂ ਕੀਤੀ ਗਈ ਹੈ।
ਸੂਤਰਾਂ ਦੇ ਅਨੁਸਾਰ, ਜਿਲਾ ਅਧਿਕਾਰੀਆਂ ਦੇ ਨਾਮਾਂ ਦੀ ਸੂਚੀ ਜਲਦ ਹੀ ਪਾਰਟੀ ਆਲਾਗਮਾਨ ਨੂੰ ਭੇਜੀ ਜਾਵੇਗੀ।ਇਸ ਦੇ ਲਈ ਬੈਠਕਾਂ ਦਾ ਦੌਰ ਸੋਮਵਾਰ ਤੋਂ ਸ਼ੁਰੂ ਹੋ ਗਿਆ।ਪਾਰਟੀ ਦੇ ਪੰਜਾਬ ਮਾਮਲਿਆਂ ਦੀ ਮੁਖੀ ਆਸ਼ਾ ਕੁਮਾਰੀ ਵੀ ਚੰਡੀਗੜ ਪਹੁੰਚੀ।ਮੰਨਿਆ ਜਾ ਰਿਹਾ ਹੈ ਕਿ ਸੁਨੀਲ ਜਾਖੜ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਉਨ੍ਹਾਂ ਦੀ ਬੈਠਕ ਦੇ ਦੌਰਾਨ ਰਾਜ ਇਕਾਈ ਦੇ ਪੁਨਰਗਠਨ ਅਤੇ ਸਿਧੂ ਨੂੰ ਲੈ ਕੇ ਰਾਜਨੀਤੀ ਤੈਅ ਹੋਵੇਗੀ।
ਇਸ ਪੂਰੀ ਕਵਾਇਦ ਦਾ ਇੱਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਨਵੀਂ ਦਿੱਲੀ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਬੀਤੇ ਕੁਝ ਦਿਨਾਂ ਤੋਂ ਆਪਣੀ ਜਿ਼ੰਮੇਦਾਰੀਆਂ ਰਾਹੁਲ ਗਾਂਧੀ ਨੂੰ ਟਰਾਂਸਫਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ।ਜਿਸ ਤੋਂ ਇਹ ਸਮਝਿਆ ਜਾ ਰਿਹਾ ਹੈ ਜਲਦ ਹੀ ਰਾਹੁਲ ਗਾਂਧੀ ਨੂੰ ਪਾਰਟੀ ਪ੍ਰਧਾਨ ਦਾ ਅਹੁਦਾ ਫਿਰ ਤੋਂ ਦਿੱਤਾ ਜਾਵੇਗਾ।ਇੱਧਰ, ਪੰਜਾਬ ਕਾਂਗਰਸ ਦੀ ਚਿੰਤਾ ਇਹ ਵੀ ਹੈ ਕਿ ਨਵਜੋਤ ਸਿੱਧੂ ਨੂੰ ਕਾਗਰਸ ਵਿੱਚ ਲਿਆਉਣ ਵਾਲੇ ਰਾਹੁਲ ਗਾਂਧੀ ਹੀ ਹਨ ਅਤੇ ਉਨ੍ਹਾਂ ਦੀ ਰਾਹੁਲ ਗਾਂਧੀ ਨਾਲ ਬਹੁਤ ਚੰਗੀ ਟਿਊਨਿੰਗ ਹੈ।
