Htv Punjabi
Punjab

ਸਾਬਕਾ ਆਈਏਐਸ ਅਧਿਕਾਰੀ ਨਾਲ ਕੀਤੀ ਸੀ ਧੋਖਾਧੜੀ? ਆਪ ਆਗੂ ਯੋਗੇਸ਼ ਸ਼ਰਮਾਂ ਤੇ ਪੁਲਿਸ ਨੇ ਕੀਤੀ ਵੱਡੀ ਕਾਰਵਾਈ! ਮੈਡੀਕਲ ਕਰਵਾ ਕੇ ਸੁਖੀ ਕੀਂ ਕਰਨ ਵਾਲੇ ਨੇ

ਚੰਡੀਗੜ : ਪੰਜਾਬ ਦੇ ਇੱਕ ਸਾਬਕਾ ਆਈਏਐਸ ਅਫਸਰ ਤੋਂ 2 ਕਰੋੜ ਰੁਪਏ ਤੋਂ ਜਿ਼ਆਦਾ ਦੀ ਧੋਖਾਧੜੀ ਦੇ ਮਾਮਲੇ ਵਿੱਚ ਚੰਡੀਗੜ ਦੀ ਅਪਰਾਧ ਸ਼ਾਖਾ ਨੇ ਆਮ ਆਦਮੀ ਪਾਰਟੀ ਦੇ ਨੇਤਾ ਯੋਗੇਸ਼ਵਰ ਸ਼ਰਮਾ ਨੂੰ ਗ੍ਰਿਫਤਾਰ ਕੀਤਾ ਹੈ।ਯੋਗੇਸ਼ਵਰ ਸ਼ਰਮਾ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਪੰਜਾਬ ਸੱਕਤਰੇਤ ਤੋਂ ਰਿਟਾਇਰਡ ਆਈਏਐਸ ਅਧਿਕਾਰੀ ਤੋਂ ਰੁਪਏ ਲੈਣ ਦੇ ਬਾਵਜੂਦ ਪ੍ਰਾਪਰਟੀ ਉਨ੍ਹਾਂ ਦੇ ਨਾਮ ਨਹੀਂ ਕਰਵਾਈ।ਸੈਕਟਰ 11 ਥਾਣਾ ਪੁਲਿਸ ਨੇ ਪੰਚਕੂਲਾ ਦੇ ਸੈਕਟਰ 16 ਨਿਵਾਸੀ ਯੋਗੇਸ਼ਵਾਰ ਸ਼ਰਮਾ ਦੇ ਖਿਲਾਫ ਆਈਪੀਸੀ 420 ਦੇ ਤਹਿਤ ਮਾਮਲਾ ਦਰਜ ਕਰਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।ਦੱਸ ਦਈਏ ਕਿ ਯੋਗੇਸ਼ਵਰ ਸ਼ਰਮਾ ਨੇ ਬੀਤੇ ਦਿਨੀਂ ਵਿਧਾਨ ਸਭਾ ਚੋਣ ਵਿੱਚ ਪੰਚਕੂਲਾ ਤੋਂ ਆਪ ਦੇ ਟਿਕਟ ਤੇ ਚੋਣ ਲੜੀ ਸੀ।

ਮਾਮਲਾ ਫਰਵਰੀ ਸਾਲ 2016 ਦਾ ਹੈ।ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਪੰਜਾਬ ਸੱਕਤਰੇਤ ਤੋਂ ਰਿਟਾਇਰਡ ਆਈਏਐਸ ਅਧਿਕਾਰੀ ਹਰਜੀਤ ਸਿੰਘ ਨੇ ਦੱਸਿਆ ਕਿ ਉਹ ਸੈਕਟਰ 40 ਬੀ ਦਾ ਨਿਵਾਸੀ ਹੈ।ਸਾਲ 2013 ਵਿੱਚ ਰਿਟਾਇਰਮੈਂਟ ਦੇ ਬਾਅਦ ਉਹ ਚੰਡੀਗੜ ਵਿੱਚ ਪ੍ਰਾਪਰਟੀ ਦੀ ਤਲਾਸ਼ ਵਿੱਚ ਲੱਗ ਗਏ।ਇਸ ਦੌਰਾਨ ਉਨ੍ਹਾਂ ਦਾ ਸੰਪਰਕ ਚੰਡੀਗੜ ਦੇ ਇੱਕ ਪ੍ਰਾਪਰਟੀ ਡੀਲਰ ਨਾਲ ਹੋਹਿਆ।ਪ੍ਰਾਪਰਟੀ ਡੀਲਰ ਨੇ ਉਨ੍ਹਾਂ ਨੂੰ ਸੈਕਟਰ 46 ਸੀ ਸਥਿਤ ਐਸਸੀਓ ਨੰਬਰ 69 ਵਿੱਚ ਬੇਸਮੈਂਟ ਅਤੇ ਗਰਾਊਂਡ ਫਲੋਰ ਦਿਖਾਇਆ।ਪੰਜਾਹ ਪ੍ਰਤੀਸ਼ਤ ਦੀ ਹਿੱਸੇਦਾਰੀ ਵਿੱਚ 3.68 ਕਰੋੜ ਵਿੱਚ ਸੌਦਾ ਤੈਅ ਹੋਇਆ।ਰਿਟਾਇਰਡ ਆਈਏਐਸ ਅਧਿਕਾਰੀ ਹਰਜੀਤ ਸਿੰਘ ਨੇ ਇਲਜ਼ਾਮ ਲਾਉਂਦੇ ਹੋਏ ਦੱਸਿਆ ਕਿ ਪ੍ਰਾਪਰਟੀ ਖਰੀਦਣ ਦੇ ਲਈ ਦੋਨਾਂ ਪਾਰਟੀਆਂ ਦੇ ਵਿੱਚ 4 ਮਹੀਨੇ ਦਾ ਐਗਰੀਮੈਂਟ ਹੋਇਆ।ਇਲਜ਼ਾਮ ਹੈ ਕਿ ਇਸ ਦੇ ਬਾਅਦ ਅਗਲੇ 2 ਸਾਲ ਤੱਕ ਕਦੀ 90 ਲੱਖ ਅਤੇ 50 ਲੱਖ ਹੌਲੀ ਹੌਲੀ ਕਰ ਉਨ੍ਹਾਂ ਨੇ ਯੋਗੇਸ਼ਵਰ ਸ਼ਰਮਾ ਨੂੰ 2 ਕਰੋੜ 5 ਲੱਖ 50 ਹਜ਼ਾਰ ਰੁਪਏ ਦੇ ਦਿੱਤੇ।ਕਾਫੀ ਦਿਨਾਂ ਤੱਕ ਇੰਤਜ਼ਾਰ ਦੇ ਬਾਅਦ ਉਨ੍ਹਾਂ ਨੇ ਸਟੇਟ ਆਫਿਸ ਪਹੁੰਚ ਕੇ ਪ੍ਰਾਪਰਟੀ ਦੇ ਬਾਰੇ ਵਿੱਚ ਜਾਣਕਾਾਰੀ ਇੱਕਠੀ ਕੀਤੀ।

ਇਸ ਵਿੱਚ ਸਾਹਮਣੇ ਆਇਆ ਕਿ ਪ੍ਰਾਪਰਟੀ ਵੇਚਣ ਦੇ ਬਾਅਦ ਹੁਣ ਤੱਕ ਕੋਈ ਕਾਗਜ਼ਾਤ ਤਿਆਰ ਨਹੀਂ ਕਰਵਾਇਆ ਗਿਆ ਹੈ।ਪ੍ਰਾਪਰਟੀ ਉਨ੍ਹਾਂ ਦੇ ਅਤੇ ਪਤਨੀ ਰਿੰਪੀ ਦੇ ਨਾਮ ਰਸਿਟਰ ਹੋਣੀ ਸੀ।ਇਸ ਦੇ ਬਾਵਜੂਦ ਹੁਣ ਤੱਕ ਕੋਈ ਰਜਿਸਟਰੀ ਨਹੀਂ ਹੋਈ ਅਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਮੁੜੇ ਹਨ।ਇਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ 9 ਸਿਤੰਬਰ 2019 ਨੂੰ ਇਸ ਦੀ ਸਿ਼ਕਾਇਤ ਚੰਡੀਗੜ ਦੇ ਡੀਜੀਪੀ ਸੰਜੈ ਬੇਨੀਵਾਲ ਨੂੰ ਦਿੱਤੀ।ਜਾਂਚ ਦੇ ਬਾਅਦ ਹੁਣ ਅਪਰਾਧ ਸ਼ਾਖਾ ਨੇ ਮੁਲਜ਼ਮ ਯੋਗੇਸ਼ਵਰ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਪੰਚਕੂਲਾ ਦੇ ਸੈਕਟਰ 16 ਤੋਂ ਗ੍ਰਿਫਤਾਰ ਕਰ ਲਿਆ ਹੈ।

ਪੰਚਕੂਲਾ ਦੇ ਸੈਕਟਰ 16 ਤੋਂ ਐਤਵਾਰ ਦੇਰ ਸ਼ਾਮ ਯੋਗੇਸ਼ਵਰ ਸ਼ਰਮਾ ਨੂੰ ਗ੍ਰਿਫਤਾਰ ਕਰਨ ਦੇ ਬਾਅਦ ਅਪਰਸਧ ਸ਼ਾਖਾ ਦੀ ਟੀਮ ਨੇ ਉਸ ਦਾ ਮਨੀਮਾਜਰਾ ਸਥਿਤ ਸਰਕਾਰੀ ਹਸਪਤਾਲ ਵਿੱਚ ਮੈਡੀਕਲ ਕਰਵਾਇਆ।ਉੱਥੇ ਦੂਜੇ ਪਾਸੇ ਪੰਜਾਬ ਤੋਂ ਰਿਟਾਇਰਡ ਸਿ਼ਕਾਇਤਕਰਤਾ ਹਰਜੀਤ ਸਿੰਘ ਨੇ ਦੱਸਿਆ ਕਿ 2 ਕਰੋੜ 5 ਲੱਖ ਅਤੇ 50 ਹਜ਼ਾਰ ਰੁਪਏ ਦੇਣ ਦੇ ਬਾਅਦ ਯੋਗੇਸ਼ਵਰ ਦੇ ਕੋਲ ਚੱਕਰ ਕੱਟ ਕੱਟ ਕੇ ਪਰੇਸ਼ਾਨ ਹੋ ਗਿਆ ਸੀ।ਇੰਨਾ ਹੀ ਨਹੀਂ ਉਹ ਫੋਨ ਤੇ ਵੀ ਸਿੱਧੇ ਮੂੰਹ ਜਵਾਬ ਨਹੀਂ ਦੇ ਰਿਹਾ ਸੀ।

Related posts

ਥੋੜੇ ਜਿਹੇ ਪੈਸੇ ਲੈ ਫਸ ਗਿਆ ਮੁੰਡਾ; ਫੇਰ ਮੋਬਾਈਲ ‘ਤੇ ਆਉਣ ਲੱਗੀਆਂ ਗੰਦੀਆਂ ਫ਼ਿਲਮਾਂ

htvteam

ਹੁਣੇ ਆਹ ਸ਼ਹਿਰ ਚ ਹੋਇਆ ਵੱਡਾ ਪੁਲਿਸ ਮੁਕਾਬਲਾ

htvteam

ਬਿਨ੍ਹਾਂ ਮਿਹਨਤ ਕੀਤਿਆਂ ਆਪਣਾ ਵਜਨ ਕਿਵੇਂ ਘਟਾਈਏ

htvteam

Leave a Comment