Htv Punjabi
Punjab

ਵਿਆਹ ਕਰਵਾਉਣ ਮਗਰੋਂ ਵਹੁਟੀ ਨਿਕਲੀ ਸੀਬੀਆਈ ਇੰਸਪੈਕਟਰ?ਸੌਹਰਿਆਂ ਨਾਲ ਹੋਇਆ ਵੱਡਾ ਕਾਂਡ

ਬਠਿੰਡਾ : ਸ਼ਾਦੀ ਡਾਟ ਕਾਮ ਦੇ ਜ਼ਰੀਏ ਇੱਕ ਮੁੰਡੇ ਨਾਲ ਵਿਆਹ ਕਰਨ ਵਾਲੀ ਕੁੜੀ ਨੇ ਖੁਦ ਨੂੰ ਸੀਬੀਆਈ ਵਿੱਚ ਇੰਸਪੈਕਟਰ ਹੋਣ ਦੀ ਧਮਕੀ ਦੇ ਕੇ ਆਪਣੇ ਸਹੁਰੇ ਪਰਿਵਾਰ ਤੋਂ ਸਾਢੇ 6 ਲੱਖ ਰੁਪਏ ਠੱਗ ਲਏ।ਥਾਣਾ ਦਿਆਲਪੁਰਾ ਪੁਲਿਸ ਨੇ ਨੌਜਵਾਨ ਅਮਨਦੀਪ ਸਿੰਘ ਨਿਵਾਸੀ ਪਿੰਡ ਭੋਡੀਪੁਰਾ ਜਿਲਾ ਬਠਿੰਡਾ ਦੀ ਸਿ਼ਕਾਇਤ ਤੇ ਉਸ ਦੀ ਪਤਨੀ ਕੁਲਦੀਪ ਕੌਰ ਅਤੇ ਦੀਪ ਜਵੈਲਰ ਦੋਨਾਂ ਨਿਵਾਸੀ ਸੰਨੀ ਐਨਕਲੇਵ, ਮੋਹਾਲੀ ਦੇ ਖਿਲਾਫ ਧੋਖਾਧੜੀ ਦਾ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸਿ਼ਕਾਇਤ ਵਿੱਚ ਪੀੜਿਤ ਅਮਨਦੀਪ ਸਿੰਘ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਸ਼ਾਦੀ ਡਾਟਕਾਮ ਦੇ ਜ਼ਰੀਏ ਉਸ ਦੀ ਪਹਿਚਾਣ ਕੁਲਦੀਪ ਕੌਰ ਨਾਕਮ ਕੁੜੀ ਦੇ ਨਾਲ ਹੋਇਆ ਸੀ।ਕੁੜੀ ਨੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਭਰੋਸੇ ਵਿੱਚ ਲੈ ਕੇ ਉਸ ਦੇ ਨਾਲ ਵਿਆਹ ਕਰਵਾ ਲਿਆ।ਨੌਜਵਾਨ ਨੇ ਦੱਸਿਆ ਕਿ ਵਿਆਹ ਦੇ ਕੁਝ ਸਮੇਂ ਬਾਅਦ ਹੀ ਕੁੜੀ ਖੁਦ ਨੂੰ ਸੀਬੀਆਈ ਵਿੱਚ ਇੰਸਪੈਕਟਰ ਦੱਸ ਕੇ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਝੂਠੇ ਕੇਸ ਵਿੱਚ ਫਸਾਉਣ ਦੀ ਧਮਕੀਆਂ ਦੇਣ ਲੱਗੀ।ਇਸ ਦੌਰਾਨ ਉਸ ਨੇ ਉਸ ਦੀ ਮਾਂ ਦੇ ਗਲੇ ਦਾ 2 ਲੱਖ ਰੁਪਏ ਦਾ ਹਾਰ ਹੜਪ ਲਿਆ।ਇਹੀ ਨਹੀਂ ਧਮਕਾ ਕੇ ਸਾਢੇ 4 ਲੱਖ ਰੁਪਏ ਦੀ ਨਕਦੀ ਲੈ ਕੇ ਚਲੀ ਗਈ।ਨੌਜਵਾਨ ਨੇ ਦੱਸਿਆ ਕਿ ਜਦ ਉਸ ਨੇ ਆਪਣੇ ਨਾਲ ਹੋਈ ਧੋਖਾਧੜੀ ਦਾ ਵਿਰੋਧ ਕੀਤਾ ਤਾਂ ਕੁੜੀ ਉਸ ਨੂੰ ਆਪਣੇ ਸਾਥੀ ਦੇ ਨਾਲ ਮਿਲ ਕੇ ਧਮਕਾਉਣ ਲੱਗੀ।ਜਿਸ ਦੇ ਡਰ ਤੋਂ ਪੁਲਿਸ ਦੇ ਕੋਲ ਸਿ਼ਕਾਇਤ ਕੀਤੀ ਤਾਂ ਪੁਲਿਸ ਜਾਂਚ ਵਿੱਚ ਕੁੜੀ ਦੀ ਪੂਰੀ ਸੱਚਾਈ ਸਾਹਮਣੇ ਆ ਗਈ।

ਕੁੜੀ ਨੇ ਸੱਸ ਤੋਂ ਹੜਪਿਆ ਹਾਰ ਮੋਹਾਲੀ ਦੇ ਦੀਪ ਜਵੈਲਰ ਨੂੰ ਵੇਚਿਆ।ਥਸਣਾ ਦਿਆਲਪੁਰਾ ਦੇ ਏਐਸਆਈ ਮਲਕੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪੀੜਿਤ ਨੌਜਵਾਨ ਅਮਨੀਪ ਸਿੰਘ ਦੀ ਸਿ਼ਕਾਇਤ ਤੇ ਮੁਲਜ਼ਮ ਕੁਲਦੀਪ ਕੌਰ ਅਤੇ ਉਸ ਦੇ ਨਾਲ ਮੋਹਾਲੀ ਨਿਵਾਸੀ ਦੀਪ ਜਵੈਲਰ ਦੇ ਖਿਲਾਫ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related posts

ਅੰਡਿਆਂ ਦੀਆਂ 6 ਟਰੇਅ ਲੈਕੇ ਭੱਜੇ ਮੁੰਡੇ

htvteam

ਹੋਲੇ ਮੁਹੱਲੇ ਮੌਕੇ ਲੰਗਰਾਂ ਵਾਲੇ ਪਾਸੇ ਵੜ੍ਹਗੇ ਮੁਸਲਮਾਨ ਮੁੰਡੇ

htvteam

ਪੁਲਿਸ ‘ਤੇ ਟਾਰਚਰ ਦਾ ਇਲਜ਼ਾਮ, ਐਸਐਚਓ ਨੇ ਕਿਹਾ ਲੱਤਾਂ ਵੱਢ ਕੇ ਬਿਆਸ ਦਰਿਆ ‘ਚ ਸੁੱਟ ਪਾਕਿਸਤਾਨ ਭੇਜ ਦਵਾਂਗਾ

Htv Punjabi

Leave a Comment