Htv Punjabi
Punjab

ਪੰਜਾਬ ‘ਚ ਜਨਤਾ ਦਾ ਮਹਿੰਗਾਈ ਨਾਲ ਟੁੱਟਿਆ ਲੱਕ, ਸਰਕਾਰ ਨੇ ਪਟਰੋਲ ਤੇ ਡੀਜ਼ਲ ਤੇ ਵਧਾਇਆ ਵੈਟ

ਚੰਡੀਗੜ : ਕੇਂਦਰ ਸਰਕਾਰ ਦੇ ਬਾਅਦ ਹੁਣ ਪੰਜਾਬ ਸਰਕਾਰ ਨੇ ਵੀ ਰਾਜ ਵਿੱਚ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਧਾ ਦਿੱਤੇ ਹਨ।ਰਾਜ ਵਿੱਚ ਹੁਣ ਪੈਟਰੋਲ ਕਰੀਬ 2.58 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 1.05 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।ਪੰਜਾਬ ਵਿੱਚ ਇਹ ਵਾਧਾ ਰਾਜ ਸਰਕਾਰ ਦੁਆਰਾ ਪੈਟਰੋਲ ਡੀਜ਼ਲ ਤੇ ਲਾਗੂ ਵੈਟ ਦੀ ਦਰਾਂ ਵਧਾਏ ਜਾਣ ਦੇ ਨਤੀਜੇ ਸਵਰੂਪ ਹੋਈ ਹੈ।ਪੈਟਰੋਲ ਤੇ ਵੈਟ 1 ਰੁਪਏ ਅਤੇ ਡੀਜ਼ਲ ਤੇ 50 ਪੈਸੇ ਵਧਾਇਆ ਗਿਆ ਹੈ।

ਰਾਜ ਵਿੱਚ ਹੁਣ ਪੈਟਰੋਲ ਦਾ ਰੇਟ 79 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ ਰੇਟ 69.2 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ, ਹਾਲਾਂਕਿ ਅਲੱਗ ਅਲੱਗ ਜਿਲਿਆਂ ਵਿੱਚ ਇਨ੍ਹਾਂ ਕੀਮਤਾਂ ਵਿੱਚ ਕੁਝ ਅੰਤਰ ਦਿਖਾਈ ਦੇ ਸਕਦਾ ਹੈ।ਜਿ਼ਕਰਯੋਗ ਹੈ ਕਿ ਹਾਲ ਹੀ ਵਿੱਚ ਕੇਂਦਰ ਸਰਕਾਰ ਨੇ ਪੈਟਰੋਲ ਅਤੇ ਡੀਜ਼ਲ ਦੇ ਰੇਟ ਵਿੱਚ ਕਰੀਬ ਸਾਢੇ 4 ਰੁਪਏ ਪ੍ਰਤੀ ਲੀਟਰ ਇਜ਼ਾਫਾ ਕੀਤਾ ਸੀ।

ਪੰਜਾਬ ਸਰਕਾਰ ਬੀਤੀ 6 ਮਈ ਨੂੰ ਪੈਟਰੋਲ ਅਤੇ ਡੀਜ਼ਲ ਦੀ ਕੀਮਤ ਵਿੱਚ 2-2 ਪ੍ਰਤੀ ਲੀਟਰ ਦਾ ਵਾਧਾ ਕਰ ਚੁੱਕੀ ਹੈ।ਕੇਂਦਰ ਸਰਕਾਰ ਦੁਆਰਾ ਹੁਣ ਕੀਤੇ ਗਏ ਇਜ਼ਾਫੇ ਦਾ ਕਾਂਗਰਸ ਵੱਲੋਂ ਵਿਰੋਧ ਕੀਤਾ ਗਿਆ ਹੈ, ਜਿਸ ਦੇ ਤਹਿਤ ਸੋਮਵਾਰ ਨੂੰ ਹੀ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਰਾਜਪਾਲ ਦੇ ਜ਼ਰੀਏ ਕੇਂਦਰ ਸਰਕਾਰ ਨੁੰ ਪੱਤਰ ਲਿਖ ਕੇ ਪੈਟਰੋਲ ਡੀਜ਼ਲ ਦੀ ਕੀਮਤਾਂ ਵਿੱਚ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਸੀ।

ਕੋਵਿਡ-19 ਦੇ ਦੌਰਾਨ ਦੇਸ਼ਭਰ ਵਿੱਚ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਜਾਰੀ ਕਰਫਿਊ ਲਾਕਡਾਊਨ ਦਾ ਸਮੇਂ ਵਿੱਚ ਆਮ ਲੋਕਾਂ ਦੀ ਗਤੀਵਿਧੀਆਂ ਤੇ ਰੋਕ ਲਾਉਣ ਸੰਬੰਧੀ ਐਮਐਚਏ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਨੂੰ ਸਪੱਸ਼ਟ ਕੀਤਾ ਗਿਆ ਹੈ।ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਰਾਤ 9 ਵਜੇ ਤੋਂ ਸਵੇੇਰੇ 5 ਵਜੇ ਤੱਕ ਲੰਬੀ ਦੂਰੀ ਦੀ ਬਸ ਸੇਵਾ, ਸਮਾਨ ਢੋਣ ਵਾਲੇ ਵਾਹਨ ਅਤੇ ਵਾਹਨਾਂ ਵਿੱਚ ਸਮਾਨ ਦੀ ਢਵਾਈ ਅਤੇ ਲਦਾਨ ਦੀ ਛੂਟ ਰਹੇਗੀ।

ਬੱਸਾਂ ਵਿੱਚ ਸਫਰ ਕਰ ਰਹੇ ਯਾਤਰੀ ਬੱਸ ਅੱਡੇ ਤੋਂ ਘਰ ਤੱਕ ਅਤੇ ਘਰ ਤੋਂ ਬੱਸ ਅੱਡੇ ਤੱਕ ਆ ਜਾ ਸਕਣਗੇ।ਇਨ੍ਹਾਂ ਯਾਤਰੀਆਂ ਨੂੰ ਲਿਆਉਣ ਅਤੇ ਲੈ ਜਾਣ ਵਾਲੇ ਛੋਟੇ ਪ੍ਰਾਈਵੇਟ ਵਾਹਨਾਂ ਨੂੰ ਵੀ ਇਸ ਸਮੇਂ ਵਿੱਚ ਚਲਣ ਦੀ ਛੂਟ ਰਹੇਗੀ।ਮੈਡੀਕਲ ਅਤੇ ਜ਼ਰੂਰੀ ਸੇਵਾਵਾਂ ਵੀ ਬਦਸਤੂਰਰ ਜਾਰੀ ਰਹਿਣਗੀਆਂ।ਹੋਰ ਕਿਸੀ ਵੀ ਕਾਰਨ ਕਰਕੇ ਉਪਰੋਕਤ ਸਮੇਂ ਦੇ ਦੌਰਾਨ ਘਰ ਤੋਂ ਬਾਹਰ ਘੁੰਮਣਾ ਬੰਦ ਹੋਵੇਗਾ।

Related posts

ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਆਈ ਕੈਮਰੇ ਸਾਹਮਣੇ; ਦੱਸੀ ਖ਼ਾਸ ਗੱਲ

htvteam

ਵੀਡੀਓ; ਥਾਣੇ ਅੰਦਰ ਮੰਜੇ ‘ਤੇ ਲੰਮੇ ਪਏ ਛੋਟੇ ਥਾਣੇਦਾਰ ਨੇ ਕੀਤਾ ਗਲਤ ਕੰਮ

htvteam

ਸਿੰਘ ਸਹਿਬਾਨ ਵਲੋਂ ਢੱਡਰੀਆਂ ਵਾਲਿਆਂ ਦੇ ਦੀਵਾਨ ਬੈਨ! ਗੁੱਸੇ ਹੋਏ ਢੱਡਰੀਆਂ ਵਾਲਿਆਂ ਨੇ ਮਾਰੀ ਜਥੇਦਾਰਾਂ ਨੂੰ ਲਲਕਾਰ!

htvteam

Leave a Comment