Htv Punjabi
Punjab Sport

ਮਰ ਗਈ ਇਨਸਾਨੀਅਤ, ਮਰਨ ਕੰਢੇ ਮਰੀਜ਼ ਢਾਈ ਘੰਟੇ ਐਮਬੂਲੈਂਸ ਈ ਪਿਆ ਰਿਹਾ, ਹਸਪਤਾਲ ਨੇ ਨਹੀਂ ਕੀਤਾ ਦਾਖਲ, ਦੇਖੋ ਮਰਨ ਤੋਂ ਪਹਿਲਾਂ ਕੀ ਹੋਈ ਹਾਲਾਤ

ਜਲੰਧਰ : ਫੁੱਟਬਾਲ ਚੌਂਕ ਦੇ ਨੇੜੇ ਨਿੱਜੀ ਹਸਪਤਾਲ ਦੇ ਬਾਹਰ ਐ਼ਬੂਲੈਂਸ ਵਿੱਚ ਮਰੀਜ਼ ਢਾਈ ਘੰਟੇ ਤੱਕ ਪਿਆ ਰਿਹਾ ਪਰ ਹਸਪਤਾਲ ਨੇ ਉਸ ਨੂੰ ਦਾਖਲ ਨਹੀਂ ਕੀਤਾ।ਬਾਅਦ ਵਿੱਚ ਨੌਜਵਾਨ ਦੀ ਮੌਤ ਹੋ ਗਈ।ਉਹ ਹਸਪਤਾਲ ਵਿੱਚ 2 ਮਹੀਨੇ ਤੱਕ ਦਾਖਲ ਰਿਹਾ ਸੀ ਅਤੇ 12 ਲੱਖ ਰੁਪਏ ਬਿਲ ਵਸੂਲ ਕਰਕੇ ਡਾਕਟਰਾਂ ਨੇ ਉਸ ਨੂੰ 2 ਦਿਨ ਪਹਿਲਾਂ ਹਸਪਤਾਲ ਤੋਂ ਕੱਢ ਦਿੱਤਾ ਸੀ।ਦੇਰ ਸ਼ਾਮ ਤੱਕ ਮ੍ਰਿਤਕ ਦੇ ਪਰਿਵਾਰ ਵਾਲੇ ਹਸਪਤਾਲ ਦੇ ਬਾਹਰ ਜ਼ਮੀਨ ਤੇ ਬੈਠ ਕੇ ਰੋਸ਼ ਪ੍ਰਦਰਸ਼ਨ ਕਰ ਰਹੇ ਸਨ।

ਪਿੰਡ ਮੱਲੀਵਾਲ ਦੇ ਰਹਿਣ ਵਾਲੇ ਜਗਜੀਤ ਸਿੰਘ ਅਤੇ ਉਸ ਦੇ ਪਿਤਾ ਸਤਪਾਲ ਦਾ 12 ਅਪ੍ਰੈਲ ਨੂੰ ਐਕਸੀਡੈਂਟ ਹੋ ਗਿਆ ਸੀ।ਇਸ ਵਿੱਚ ਸਤਪਾਲ ਦੀ ਮੌਤ ਹੋ ਗਈ ਸੀ ਜਦ ਕਿ ਜਗਜੀਤ ਸਿੰਘ ਦੇ ਸਿਰ ਤੇ ਗੰਭੀਰ ਸੱਟ ਲੱਗੀ ਸੀ।ਉਸ ਨੂੰ ਫੁੱਟਬਾਲ ਚੌਂਕ ਸਥਿਤ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।ਜਿੱਥੇ 2 ਮਹੀਨੇ ਤੱਕ ਉਸ ਦਾ ਇਲਾਜ ਚੰਲਿਆ ਅਤੇ ਡਾਕਟਰਾਂ ਨੇ ਇਲਾਜ ਦੇ ਨਾਮ ਤੇ ਪਰਿਵਾਰ ਤੋਂ 12 ਲੱਖ ਰੁਪਏ ਲਏ।

ਰਿਸ਼ਤੇਦਾਰਾਂ ਕੁਲਵੰਤ ਕੌਰ, ਸੁਖਵਿੰਦਰ ਸਿੰਘ, ਰੇਸ਼ਮ ਸਿੰਘ ਅਤੇ ਲਖਬੀਰ ਸਿੰਘ ਦਾ ਇਲਜ਼ਾਮ ਹੈ ਕਿ 12 ਅਪ੍ਰੈਲ ਨੂੰ ਜਗਜੀਤ ਨੂੰ ਅਰਮਾਨ ਹਸਪਤਾਲ ਲਿਆਂਦਾ ਗਿਆ ਸੀ ਜਿੱਥੇ ਡਾਕਟਰਾਂ ਨੇ ਕਿਹਾ ਸੀ ਕਿ ਇਲਾਜ ਦੇ ਬਾਅਦ ਜਗਜੀਤ ਠੀਕ ਹੋ ਜਾਵੇਗਾ।ਉਨ੍ਹਾਂ ਦਾਾ ਇਲਜ਼ਾਮ ਹੈ ਕਿ ਹਸਪਤਾਲ ਦੇ ਡਾਕਟਰਾਂ ਨੇ 12 ਲੱਖ ਰੁਪਏ ਲੈ ਕੇ ਵੀ ਜਗਜੀਤ ਦਾ ਇਲਾਜ ਸਹੀ ਢੰਗ ਨਾਲ ਨਹੀਂ ਕੀਤਾ ਅਤੇ 2 ਦਿਨ ਪਹਿਲਾਂ ਕਿਹਾ ਕਿ ਇਸ ਨੂੰ ਕਿਸੇ ਹੋਰ ਹਸਪਤਾਲ ਵਿੱਚ ਸਿ਼ਫਟ ਕਰ ਲਵੋ।ਜਦ ਉਹ ਜਗਜੀਤ ਸਿੰਘ ਨੂੰ ਲੈ ਕੇ ਦੂਸਰੇ ਹਸਪਤਾਲ ਵਿੱਚ ਗਏ ਤਾ ਉੱਥੇ ਡਾਕਟਰਾਂ ਨੇ ਕਿਹਿਾ ਕਿ ਜਗਜੀਤ ਦੀ ਹਾਲਤ ਸੀਰੀਅਸ ਹੈ ਅਤੇ ਕਾਫੀ ਦੇਰ ਹੋ ਚੁੱਕੀ ਹੈ।ਪਰਿਵਾਰ ਦੇ ਮੈਂਬਰ ਦੁਬਾਰਾ ਜਗਜੀਤ ਸਿੰਘ ਨੂੰ ਲੈ ਕੇ ਹਸਪਤਾਲ ਆਏ।ਜਿੱਥੇ ਹਸਪਤਾਲ ਵਾਲਿਆਂ ਨੇ ਦੁਬਾਰਾ ਉਸ ਨੂੰ ਦਾਖਲ ਹੀ ਨਹੀਂ ਕੀਤਾ ਢਾਈ ਘੰਟੇ ਜਗਜੀਤ ਸਿੰਘ ਐਂਬੂਲੈਂਸ ਵਿੱਚ ਹੀ ਪਿਆ ਰਿਹਾ ਅਤੇ ਫੇਰ ਉਸ ਦੀ ਮੌਤ ਹੋ ਗਈ।ਰਿਸ਼ਤੇਦਾਰ ਜਗਜੀਤ ਸਿੰਘ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਨ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਕਰਨ ਲੱਗੇ।ਪ੍ਰਦਰਸ਼ਨਕਾਰੀਆਂ ਦੀ ਇਹ ਵੀ ਮੰਗ ਹੈ ਕਿ ਜਾ ਤਾਂ ਡਾਕਟਰਾਂ ਨੇ ਉਨ੍ਹਾਂ ਤੋਂ ਜਿਹੜੇ ਲੱਖਾਂ ਰੁਪਏ ਲਏ ਹਨ ਉਹ ਵਾਪਸ ਕਰ ਦੇਣ ਜਾਂ ਫੇਰ ਜਗਜੀਤ ਸਿੰਘ ਨੂੰ ਦੁਬਾਰਾ ਹਸਪਤਾਲ ਵਿੱਚ ਦਾਖਲ ਕਰਕੇ ਉਸ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾਵੇ।ਕੁਲਵੰਤ ਕੌਰ ਨੇ ਦੱਸਿਆ ਕਿ ਜਗਜੀਤ ਸਿੰਘ ਦੀ ਮਾਂ ਦੀ ਅੱਖਾਂ ਦੀ ਰੌਸ਼ਨੀ ਨਹੀਂ ਹੈ, ਪਿਤਾ ਦੀ ਮੌਤ ਹੋ ਚੁੱਕੀ ਹੈ।

ਜ਼ਮੀਨ ਗਿਰਵੀ ਰੱਖ ਕੇ ਉਸ ਦਾ ਇਲਾਜ ਕਰਵਾਇਆ ਜਾ ਰਿਹਾ ਸੀ ਪਰ ਡਾਕਟਰਾਂ ਨੇ ਉਨ੍ਹਾਂ ਨੂੰ ਧੋਖੇ ਵਿੱਚ ਲੈ ਕੇ 12 ਲੱਖ ਰੁਪਏ ਲੈ ਲਏ ਅਤੇ ਢਾਈ ਘੰਟੇ ਤੱਕ ਜਗਜੀਤ ਸਿੰਘ ਨੂੰ ਦਾਖਲ ਹੀ ਨਹੀਂ ਕੀਤਾ।ਸ਼ਾਮ ਨੂੰ ਜਗਜੀਤ ਸਿੰਘ ਦੀ ਮੌਤ ਦੇ ਬਾਅਦ ਪੁਲਿਸ ਵੀ ਮੌਕੇ ਤੇ ਆ ਗਈ।ਪਰਿਵਾਰਿਕ ਮੈਂਬਰਾਂ ਡਾਕਟਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਨੂੰ ਲੈ ਕੇ ਜ਼ਮੀਨ ਤੇ ਬੈਠ ਗਏ ਤੇ ਕਾਰਵਾਈ ਦੀ ਮੰਗ ਕਰਨ ਲੱਗੇ।

ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਉੱਥੇ ਦੂਜੇ ਪਾਸੇ ਹਸਪਤਾਲ ਨਾਲ ਵਾਰ ਵਾਰ ਸੰਪਰਕ ਕਰਨ ਦੀ ਕੋਸਿ਼ਸ਼ ਕੀਤੀ ਗਈ ਪਰ ਉਨ੍ਹਾਂ ਦਾ ਸਟਾਫ ਵਾਰ ਵਾਰ ਇਹੀ ਕਹਿ ਰਿਹਾ ਸੀ ਕਿ ਡਾਕਟਰ ਆਪਰੇਸ਼ਨ ਥਿਏਟਰ ਵਿੱਚ ਹੈ।

Related posts

ਚੇਅਰਮੈਨੀਆਂ ਦੀ ਭੇਲੀ ਫੁੱਟੀ, ਦੇਖੋ ਕਿਹਨੂੰ ਮਿਲੇ ਗਫੇ ਤੇ ਕਿੰਨੇ ਕੀਤਾ ਮੂੰਹ ਮੋਟਾ

Htv Punjabi

ਸਕੀ ਭੈਣ ਹੀ ਭਰਾ ਦੀ ਬਣੀ ਵੈਰਨ ! ਚਾੜਤਾ ਚੰਨ !

htvteam

ਪ੍ਰੇਮੀ ਨਾਲ ਵਿਆਹ ਚ ਗਈ ਕੁ/ੜੀ ਮਾਮਲੇ ਚ ਹੋਸ਼ ਉਡਾਊ ਖੁਲਾਸਾ !

htvteam

Leave a Comment