Htv Punjabi
Uncategorized

ਐਪ ਡਾਊਨਲੋਡ ਕਰਨ ਲੱਗਿਆਂ ਜੇ ਕੀਤੀ ਆਹ ਬੰਦੇ ਵਰਗੀ ਗਲਤੀ ਤਾਂ ਝੱਲਣੀ ਪਏਗੀ ਕਨੂੰਨੀ ਕਾਰਵਾਈ

ਕਪੂਰਥਲਾ : ਐਪ ਡਾਊਨਲੋਡ ਕਰਦੇ ਸਮੇਂ ਗਲਤੀ ਨਾਲ ਇੱਕ ਆਪਸ਼ਨ ਤੇ ਕਲਿਕ ਕਰਨਾ ਨੌਜਵਾਨ ਨੂੰ ਇੰਨਾ ਮਹਿੰਗਾ ਪਿਆ ਕਿ ਉਹ ਹੁਣ ਕਾਨੂੰਨੀ ਕਾਰਵਾਈ ਝੇਲ ਰਿਹਾ ਹੈ।ਮਾਮਲਾ ਪੰਜਾਬ ਦੇ ਕਪੂਰਥਲਾ ਵਿੱਚ ਸਾਹਮਣੇ ਆਇਆ।ਪੰਜਾਬ ਸਰਕਾਰ ਮਿਸ਼ਨ ਫਤੇਹ ਦੇ ਤਹਿਤ ਕੋਵਾ ਐਪ ਡਾਊਨਲੋਡ ਕਰਨ ਦੇ ਲੲਈ ਲੋਕਾਂ ਨੂੰ ਬੇਨਤੀ ਕਰ ਰਹੀ ਹੈ ਪਰ ਕਸਬਾ ਕਾਲਾ ਸੰਘਿਆਂ ਦੇ ਇੱਕ ਸਮਾਜਿਕ ਵਰਕਰ ਨੂੰ ਸਿਹਤ ਵਿਭਾਗ ਦੇ ਸੈਮੀਨਾਰ ਵਿੱਚ ਸ਼ਾਮਿਲ ਹੋਣ ਦੇ ਬਾਅਦ ਕੋਵਾ ਐਪ ਡਾਊਨਲੋਡ ਕਰਨਾ ਮਹਿੰਗਾ ਪੈ ਗਿਆ।

ਐਪ ਸਮਝ ਨਾ ਆਉਣ ਉਨ੍ਹਾਂ ਨੇ ਡਿਲੀਟ ਕਰ ਦਿੱਤੀ ਤਾਂ ਥਾਣਾ ਸਦਰ ਪੁਲਿਸ ਨੇ ਕੁਆਰੰਟਾਈਨ ਦੇ ਉਲੰਘਣ ਦਾ ਕੇਸ ਦਰਜ ਕਰ ਲਿਆ।ਕੇਸ ਦਰਜ ਹੋਣ ਦਾ ਪਤਾ ਉਨ੍ਹਾਂ ਤਦ ਚੱਲਿਆ, ਜਦ ਪੁਲਿਸ ਗ੍ਰਿਫਤਾਰ ਕਰਨ ਘਰ ਪਹੁੰਚੀ ਤਾਂ ਸਮਾਜਿਕ ਵਰਕਰ ਦੇ ਨਾ ਮਿਲਣ ਤੇ ਫੋਨ ਕਰਕੇ ਉਨ੍ਹਾਂ ਨੇ ਮਾਮਲੇ ਦੇ ਬਾਰੇ ਵਿੱਚ ਦੱਸਿਆ।ਹੁਣ ਸਮਾਜਿਕ ਵਰਕਰ ਕਦੀ ਥਾਣਾ ਸਦਰ ਤਾਂ ਕਦੀ ਸਿਵਿਲ ਹਸਪਤਾਲ ਤਾਂ ਕਦੀ ਡੀਸੀ ਆਫਿਸ ਦੇ ਚੱਕਰ ਕੱਟ ਰਿਹਾ ਹੈ।ਉੱਥੇ ਮਾਮਲੇ ਵਿੱਚ ਕੋਈ ਅਧਿਕਾਰੀ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ।

ਸਮਾਜਿਕ ਵਰਕਰ ਸੁਰਜੀਤ ਸਿੰਘ ਨੇ ਦੱਸਿਆ ਕਿ 11 ਜੂਨ ਨੂੰ ਉਨ੍ਹਾਂ ਨੇ ਕਾਲਾ ਸੰਘਿਆ ਵਿੱਚ ਸਹਿਤ ਵਿਭਾਗ ਦੇ ਇੱਕ ਸੈਮੀਨਾਰ ਵਿੱਚ ਭਾਗ ਲਿਆ ਸੀ।ਸੈਮੀਨਾਰ ਵਿੱਚ ਬੁਲਾਰਿਆਂ ਨੇ ਸਭ ਨੂੰ ਆਪਣੇ ਮੋਬਾਈਲ ਵਿੱਚ ਕੋਵਾ ਐਪ ਡਾਊਨਲੋਡ ਕਰਨ ਦੀ ਅਪੀਲ ਕੀਤੀ।ਉਨ੍ਹਾਂ ਨੇ ਵੀ ਕੋਵਾ ਐਪ ਡਾਊਨਲੋਡ ਕਰ ਲਿਆ।ਸੈਮੀਨਾਰ ਵਿੱਚ ਉਨ੍ਹਾਂ ਨੂੰ ਸਿਹਤ ਵਿਭਾਗ ਤੋਂ ਫਿਟਨੈਸ ਦਾ ਪ੍ਰਮਾਣ ਪੱਤਰ ਵੀ ਮਿਲਿਆ।

ਜਦ ਉਨ੍ਹਾਂ ਨੇ ਘਰ ਪਹੁੰਚ ਕੇ ਐਪ ਦੇ ਫੀਚਰਜ ਜਾਣਨ ਦੀ ਕੋਸਿ਼ਸ਼ ਕੀਤੀ ਤਾਂ ਉਸ ਵਿੱਚ ਸਿਰਫ ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਸਨ, ਉਨ੍ਹਾਂ ਨੂੰ ਐਪ ਉਪਯੋਗੀ ਨਹੀਂ ਲੱਗੀ ਤਾਂ ਉਨ੍ਹਾਂ ਨੇ ਡੀਲੀਟ ਕਰ ਦਿੱਤੀ।ਅਗਲੇ ਦਿਨ ਉਨ੍ਹਾਂ ਨੂੰ ਕਪੂਰਥਲਾ ਦੇ ਥਾਣਾ ਸਦਰ ਪੁਲਿਸ ਦਾ ਫੋਨ ਆਇਆ ਕਿ ਤੁਹਾਡੇ ਤੇ ਕੁਆਰਨਟਾਈਨ ਭੰਗ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।

ਉਨ੍ਹਾਂ ਨੇ ਕਿਹਾ ਕਿ ਉਹ ਤਾਂ ਬਿਲਕੁਲ ਠੀਕ ਹਨ ਅਤੇ ਉਨ੍ਹਾਂ ਦੀ ਕੋਈ ਟਰੈਵਲ ਹਿਸਟਰੀ ਵੀ ਨਹੀਂ ਹੈ ਤਾਂ ਅਜਿਹੇ ਵਿੱਚ ਉਨ੍ਹਾਂ ਨੇ ਕਿਹੜੇ ਕੁਆਰੰਟਾਈਨ ਦਾ ਉਲੰਘਣ ਕਰ ਦਿੱਤਾ।ਬਿਨਾਂ ਵਜ੍ਹਾ ਐਫਆਈਆਰ ਦਰਜ ਕਰ ਦਿੱਤੀ ਗਈ ਤਾਂ ਉਨਾਂ ਨੂੰ ਦੱਸਿਆ ਗਿਆ ਕਿ ਮੋਬਾਈਲ ਤੋਂ ਕੋਵਾ ਐਪ ਡੀਲੀਟ ਕਰਨ ਦੀ ਵਜਾ ਕਾਰਨ ਉਨ੍ਹਾਂ ਨੂੰ ਪੁਲਿਸ ਕੇਸ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਸੁਰਜੀਤ ਨੇ ਦੱਸਿਆ ਕਿ ਜਦ ਉਹ ਥਾਣਾ ਸਦਰ ਪਹੁੰਚੇ ਤਾਂ ਉਨ੍ਹਾਂ ਨੂੰ ਸਿਹਤ ਵਿਭਾਗ ਭੇਜ ਦਿੱਤਾ ਗਿਆ ਅਤੇ ਉੱਥੇ ਤੋਂ ਉਨ੍ਹਾਂ ਨੂੰ ਡੀਸੀ ਆਫਿਸ ਭੇਜ ਦਿੱਤਾ ਗਿਆ ਪਰ ਕਿਤੇ ਵੀ ਕੋਈ ਅਧਿਕਾਰੀ ਉਨ੍ਹਾਂ ਦੀ ਸੁਣ ਨਹੀਂ ਰਿਹਾ ਹੈ।ਜਦ ਕਿ ਪੁਲਿਸ ਕਹਿ ਰਹੀ ਹੈ ਕਿ ਜਦ ਸਿਹਤ ਵਿਭਾਗ ਉਨ੍ਹਾਂ ਨੂੰ ਲਿਖ ਕੇ ਦੇਵੇਗਾ ਕਿ ਉਹ ਬਿਲਕੁਲ ਠੀਕ ਹਨ ਤਾਂ ਐਫਆਈਆਰ ਰੱਦ ਕਰ ਦਿੱਤੀ ਜਾਵੇਗੀ।

ਪਰ ਸਮਾਜਿਕ ਵਰਕਰ ਸੁਰਜੀਤ ਸਿੰਘ ਬੇਵਜ੍ਹਾ ਪਰੇਸ਼ਾਨੀ ਵਿੱਚ ਫਸ ਗਏ ਹਨ।ਸਿਵਿਲ ਸਰਜਨ ਡਾਕਟਰ ਜਸਮੀਤ ਕੌਰ ਬਾਵਾ ਨੇ ਪਹਿਲਾਂ ਤਾਂ ਕਿਹਾ ਕਿ ਐਫਆਈਆਰ ਪੁਲਿਸ ਕਰਦੀ ਹੈ, ਸਿਹਤ ਵਿਭਾਗ ਨਹੀਂ।ਜਦ ਉਨ੍ਹਾਂ ਤੋਂ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਤੋਂ ਐਪ ਡਾਊਨਲੋਡ ਕਰਨ ਤੇ ਸੈਲਫ ਕੁਆਰੰਟਾਈਨ ਦੀ ਆਪਸ਼ਨ ਦੱਬ ਗਈ ਸੀ, ਜਿਸ ਨਾਲ ਮੈਸੇਜ ਸਰਕਾਰ ਦੇ ਕੋਲ ਪਹੁੰਚ ਗਿਆ।

ਇਸ ਦੇ ਆਧਾਰ ਤੇ ਹੀ ਕੇਸ ਦਰਜ ਹੋਇਆ ਹੈ।ਵਿਭਾਗ ਦੀ ਟੀਮ ਨੇ ਉਨ੍ਹਾਂ ਦੇ ਘਰ ਜਾ ਕੇ ਚੈਕਅਪ ਕਰ ਲਿਆ ਹੈ ਅਤੇ ਡੀਸੀ ਕਪੂਰਥਲਾ ਅਤੇ ਥਾਣਾ ਸਦਰ ਪੁਲਿਸ ਨੂੰ ਲਿਖ ਕੇ ਭੇਜਿਆ ਜਾ ਰਿਹਾ ਹੈ।ਉਨ੍ਹਾਂ ਤੇ ਦਰਜ ਕੇਸ ਸ਼ਾਮ ਤੱਕ ਰੱਦ ਹੋ ਜਾਵੇਗਾ।

 

Related posts

ਇਹ ਨੇ ਵਿਸ਼ਵ ਦੀਆਂ 5 ਅਜਿਹੀਆਂ ਥਾਂਵਾ ਜਿੱਥੇ ਜਾਣਾ ਲੋਕਾਂ ਦਾ ਸਿਰਫ ਸੁਫਨਾ ਈ ਹੈ,ਪਰ ਜਾ ਕੋਈ ਨਹੀਂ ਸਕਦਾ! 

Htv Punjabi

ਆਧਾਰ ਕਾਰਡ ਤੇ ਲਿਖਾਈ ਫਿਰਦਾ ਸੀ ਜ਼ੇਲ੍ਹ ਦਾ ਪਤਾ, ਫੇਰ ਦੇਖੋ ਪੁਲਿਸ ਨੇ ਕਿਵੇਂ ਵਜਾਇਆ ਬੈਂਡ

Htv Punjabi

ਬਾਲੀਵੁੱਡ ‘ਚ ਵੱਡਾ ਹੰਗਾਮਾ ਸ਼ੁਰੂ- ਕੰਗਨਾ ਨੇ ਉਰਮੀਲਾ ਨੂੰ ਕਿਹਾ,’ ਸਾਫਟ ਪੋਰਟ ਸਟਾਰ

htvteam

Leave a Comment