ਕੰਗਨਾ ਰਨੌਤ ਬਾਲੀਵੁੱਡ ਸਟਾਰ ਨਾਲ ਪੰਗੇ ਦਾ ਕੋਈ ਮੌਕਾ ਨਹੀਂ ਛੱਡ ਰਹੀ ਹੈ। ਹੁਣ ਉਹਨਾਂ ਦੇ ਨਿਸ਼ਾਨੇ ‘ਤੇ ਉਰਮੀਲਾ ਮਾਤੋਂਡਕਰ ਆ ਗਈ ਹੈ। ਉਰਮੀਲਾ ਨੇ ਬਾਲੀਵੁੱਡ ‘ਚ ਡਰੱਗ ਕੇਸ ‘ਚ ਕੰਗਨਾ ਦੀਆਂ ਗੱਲਾਂ ਦਾ ਵਿਰੋਧ ਕੀਤਾ ਸੀ ਜੋ ਕੇ ਕੰਗਨਾ ਨੂੰ ਨਾਗਵਾਰ ਗੁਜਰਿਆ ਅਤੇ ਉਨ੍ਹਾਂ ਨੇ ਕੰਗਨਾ ਨੂੰ ਸਾਫਟ ਪੋਰਨ ਸਟਾਰ ਕਹਿ ਦਿੱਤਾ। ਨਾਲ ਹੀ ਕਿਹਾ ਕਿ ਉਹ ਬਾਲੀਵੁੱਡ ‘ਚ ਇੰਡਰਸਿਟੀ ਦੇ ਲਈ ਜਾਣੀ ਜਾਂਦੀ, ਉਹਨਾਂ ਦੇ ਇਸ ਬਿਆਨ ਦਾ ਕਈ ਬਾਲੀਵੁੱਡ ਹਸਤੀਆਂ ਨੇ ਵਿਰੋਧ ਕੀਤਾ ਅਤੇ ਉਰਮੀਲਾ ਨੂੰ ਇਕ ਵਧੀਆ ਐਕਟਰਸ ਕਰਾਰ ਦਿੱਤਾ ਹੈ।

ਸਿਰਫ ਰਾਮਗੋਪਾਲ ਵਰਮਾ ਦੀ ਫਿਲਮਾਂ ਕਰਨ ਦੇ ਕਾਰਨ ਉਰਮੀਲਾ ਨੇ ਦੂਸਰੇ ਨਿਰਦੇਸ਼ਕਾਂ ਦੇ ਨਾਲ ਫਿਲਮ ਨਹੀਂ ਕੀਤੀ। ਬਾਲੀਵੁੱਡ ‘ਚ ਰਾਮਗੋਪਾਲ ਵਰਮਾ ਦੀ ਕਈ ਲੋਕਾਂ ਦੇ ਨਾਲ ਪਟਦੀ ਨਹੀਂ ਸੀ, ਇਸ ਲਈ ਨਿਰਮਾਤਾਵਾਂ ਨੇ ਵੀ ਉਰਮੀਲਾ ਨੂੰ ਵੀ ਫਿਲਮਾਂ ‘ਚ ਲੈਣਾ ਬੰਦ ਕਰਤਾ ਸੀ। ਹੋਲੀ ਹੋਲੀ ਉਰਮੀਲਾ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ ਜਿਸ ਤੋਂ ਬਾਅਦ ਉਨ੍ਹਾਂ ਦਾ ਕਰਿਅਰ ਬਰਬਾਦ ਹੋ ਗਿਆ।

ਦੂਸਰੇ ਪਾਸੇ ਕੰਗਨਾ ਰਣੌਤ ਲਗਾਤਾਰ ਸੁਰਖੀਆਂ ‘ਚ ਬਣੀ ਹੋਈ ਹੈ, ਉਹ ਸੋਸ਼ਲ ਮੀਡੀਆ ‘ਤੇ ਬੇਬਾਕੀ ਨਾਲ ਆਪਣੀ ਰਾਏ ਰੱਖ ਰਹੀ ਹੈ, ਬੀਤੇ ਦਿਨੀਂ ਜਯਾ ਬਚਨ ਮਾਮਲੇ ‘ਚ ਕੰਗਨਾ ਨੇ ਕਿਹਾ,’ ਤੁਸੀਂ ਉਸ ਸਮੇਂ ਵੀ ਉਹੀ ਗੱਲ ਕਰੋਗੇ, ਜਦੋਂ ਮੇਰੀ ਥਾਂ ਤੁਹਾਡੀ ਬੇਟੀ ਸ਼ਵੇਤਾ ਨੂੰ ਟੀਨਏਜ਼ ‘ਚ ਕੁੱਟਿਆ ਜਾਂਦਾ, ਡਰੱਗ ਦਿੱਤਾ ਜਾਂਦਾ ਅਤੇ ਛੇੜਛਾੜ ਕੀਤੀ ਜਾਂਦੀ, ਕੀ ਤੁਸੀ ਉਸ ਸਮੇਂ ਵੀ ਉਹੀ ਕਹਿੰਦੇ, ਜੇਕਰ ਅਭਿਸ਼ੇਕ ਲਗਾਤਾਰ ਬੁਲੰਿਗ ਅਤੇ ਪਰੇਸ਼ਾਨੀ ਦੀ ਸ਼ਿਕਾਇਤ ਕਰਦਾ ਅਤੇ ਇਕ ਦਿਨ ਫਾਂਸੀ’ਤੇ ਲਟਕਿਆ ਮਿਲੇ? ਸਾਡੇ ਲਈ ਵੀ ਦਿਆ ਨਾਲ ਹੱਥ ਜੋੜ ਕੇ ਦਿਖਾਓ.

ਕੰਗਨਾ ਨੇ ਕਿਸ ਦੇ ਇਲਾਵਾ ਇਹ ਵੀ ਲਿਖਿਆ- ਇਹ ਸੋਚ ਕੇ ਗਰੀਬ ਨੂੰ ਰੋਟੀ ਮਿਲੇ ਇਹ ਕਾਫੀ ਹੈ, ਇਸ ਨੂੰ ਬਦਲਣ ਦੀ ਜ਼ਰੂਰਤ ਹੈ, ਗਰੀਬ ਨੂੰ ਰੋਟੀ ਦੇ ਨਾਲ ਸਨਮਾਨ ਅਤੇ ਪਿਆਰ ਵੀ ਜ਼ਰੂਰੀ ਹੈ।
ਤੁਹਾਨੂੰ ਦੱਸ ਦਈੇਏ ਕੇ ਬਾਲੀਵੁੱਡ ਦਾ ਡਰੱਗ ਮਾਮਲਾ ਹੁਣ ਸੰਸਦ ‘ਚ ਪੁੱਜ ਗਿਆ ਹੈ। ਮਾਨਸੂਨ ਇਜਲਾਸ ਦੇ ਦੂਸਰੇ ਦਿਨ ਮੰਗਲਵਾਰ ਨੂੰ ਰਾਜਸਭਾ ‘ਚ ਸਮਾਜਵਾਦੀ ਪਾਰਟੀ ਦੀ ਸਾਂਸਦ ਜਿਯਾ ਬਚਨ ਨੇ ਡਰੱਗ ਵਿਵਾਦ ‘ਤੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਉਨ੍ਹਾਂ ਨੇ ਭਾਜਪਾ ਸਾਂਸਦ ਰਵੀ ਕਿਸ਼ਨ ਦਾ ਨਾਮ ਲਏ ਬਿਨਾ ਕਿਹਾ, ਫਿਲਮ ਇੰਡਰਸਿਟੀ ‘ਚ ਨਾਮ ਕਮਾਉਣ ਵਾਲੇ ਉਸੇ ਨੂੰ ਹੀ ਗਟਰ ਕਰ ਰਹੇ ਹਨ। ਉਨ੍ਹਾਂ ਕਿਹਾ ਕੇ ਮੈਂਨੂੰ ਉਮੀਦ ਹੈ ਕੇ ਸਰਕਾਰ ਉਨ੍ਹਾਂ ਲੋਕਾਂ ਨੂੰ ਕਹੇ ਕਿ ਉਹ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਨਾ ਕਰੇ। ਜਯਾ ਬੱਚਨ ਨੇ ਕਿਹਾ ਕਿ ਕੁਝ ਲੋਕਾਂ ਦੇ ਕਾਰਨ ਪੂਰੀ ਇੰਡਰਸਿਟੀ ਦੀ ਸ਼ਾਖ ਨੂੰ ਮੈਲਾ ਨਹੀਂ ਕੀਤਾ ਜਾ ਸਕਦਾ। ਤੁਸੀ ਜਿਸ ਥਾਲੀ ‘ਚ ਖਾਂਦੇ ਹੋ ਉਸੇ ‘ਚ ਛੇਕ ਨਹੀਂ ਕਰ ਸਕਦੇ।

ਰਵੀ ਸ਼ੰਕਰ ਨੇ ਕਿਹਾ- ਅੱਜ ਇੰਡਰਸਿਟੀ ਨੂੰ ਬਚਾਉਣ ਦੀ ਜ਼ਰੂਰਤ
ਜਯਾ ਬੱਚਨ ਦੇ ਬਿਆਨ ‘ਤੇ ਰਵੀਸ਼ੰਕਰ ਨੇ ਮੰਗਲਵਾਰ ਨੂੰ ਕਿਹਾ, ਮੈਂਨੂੰ ਉਮੀਦ ਸੀ ਕੇ ਜਯਾ ਮੇਰਾ ਸਮਰਥਨ ਕਰਦੀ ਸੀ। ਇੰਡਰਸਿਟੀ ‘ਚ ਸਾਰੇ ਡਰੱਗ ਨਹੀਂ ਲੈਂਦੇ, ਪਰ ਜੋ ਲੋਕ ਲੈਂਦੇ ਹਨ ਉਹ ਦੁਨੀਆਂ ਦੀ ਸਭ ਤੋਂ ਵੱਡੀ ਫਿਲਮ ਇੰਡਰਸਿਟੀ ਨੂੰ ਖਤਮ ਕਰਨ ਦੀ ਯੋਜਨਾ ਦਾ ਹਿੱਸਾ ਹਨ। ਜਦੋਂ ਮੈਂ ਅਤੇ ਜਯਾ ਜੀ ਨੇ ਫਿਲਮ ਇੰਡਰਸਿਟੀ ਨੂੰ ਜੁਆਇਨ ਕੀਤਾ ਸੀ ਉਸ ਸਮੇਂ ਅਜਿਹੇ ਹਲਾਤ ਨਹੀਂ ਸਨ, ਇੰਡਰਸਿਟੀ ਨੂੰ ਬਚਾਉਣ ਦੀ ਜ਼ਰੂਰਤ ਹੈ।
