Htv Punjabi
Punjab

ਭਾਰਤ ਚੀਨ ਹਿੰਸਕ ਝੜਪਾਂ ਸਬੰਧੀ ਕੈਪਟਨ ਅਮਰਿੰਦਰ ਸਿੰਘ ਨੇ ਆਰਐਸਐਸ ਬਾਰੇ ਦਿੱਤਾ ਵੱਡਾ ਬਿਆਨ, ਕਹਿੰਦੇ ਗੋਲੀ ਚਲਾਉਂਦੇ ਗੋਲੀ, ਆਹ ਆਰਐਸਐਸ…

ਚੰਡੀਗੜ : ਗਲਵਾਂ ਘਾਟੀ ਵਿੱਚ ਚੀਨੀਆਂ ਨੇ ਜਿਸ ਕਰੂਰਤਾ ਨਾਲ 20 ਭਾਰਤੀ ਫੌਜੀਆਂ ਦਾ ਕਤਲ ਕੀਤਾ, ਉਸ ਨੂੰ ਦਰਦਨਾਕ ਅਤੇ ਵਹਿਸ਼ੀ ਕਰਾਰ ਦਿੰਦੇ ਹੋਏ ਪੰਜਾਬ ਦੇ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਹਿੰਸਕ ਝੜਪ ਵਿੱਚ ਕੀਮਤੀ ਜਾਨਾਂ ਜਾਣ ਦੇ ਲਈ ਜਿ਼ੰਮੇਦਾਰੀ ਤੈਅ ਕਰਨ ਦੀ ਮੰਗ ਕੀਤੀ ਹੈ।ਉਨ੍ਹਾਂ ਨੇ ਕਿਹਾ ਕਿ ਸਾਰੀ ਕੌਮ ਆਪਣੇ ਨਾਗਰਿਕਾਂ ਤੇ ਹੋਏ ਇਸ ਦਰਦਨਾਕ ਹਮਲੇ ਦੇ ਲਈ ਕੇਂਦਰ ਸਰਕਾਰ ਤੋਂ ਜਵਾਬ ਦੀ ਉਮੀਦ ਕਰ ਰਹੀ ਹੈ।

ਭਾਵੁਕ ਹੁੰਦੇ ਹੋਏ ਕੈਪਟਨ ਨੇ ਕਿਹਾ ਕਿ ਸਰਹੱਦ ਤੇ ਭਾਰਤੀ ਸੈਨਿਕਾਂ ਨੂੰ ਸਾਫ ਤੌਰ ਤੇ ਕਿਹਾ ਜਾਵੇ ਕਿ ਜੇਕਰ ਉਹ ਇੱਕ ਪਾਰਤੀ ਸੈਨਿਕ ਮਾਰਦੇ ਹਨ ਤਾਂ ਤੁਸੀਂ ਉਨ੍ਹਾਂ ਦੇ 3 ਮਾਰੋ।ਉਹ ਬਤੌਰ ਰਾਜਨੇਤਾ ਇਹ ਸਭ ਨਹੀਂ ਕਹਿ ਰਹੇ ਬਲਕਿ ਉਸ ਵਿਅਕਤੀ ਦੇ ਤੌਰ ਤੇ ਕਹਿ ਰਹੇ ਹਨ, ਜਿਹੜੇ ਫੌਜ ਦਾ ਹਿੱਸਾ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਭਾਰਤੀ ਜਵਾਨਾਂ ਤੇ ਹੋਏ ਦਰਦਨਾਕ ਹਮਲੇ ਨੂੰ ਦੇਖਦੇ ਹੋਏ ਚੀਨੀਆਂ ਤੇ ਗੋਲੀ ਚਲਾਉਣ ਦੇ ਹੁਕਮ ਕਿਉਂ ਨਹੀਂ ਦਿੱਤੇ ਗਏ।

ਕੋਈ ਉੱਥੇ ਆਪਣੀ ਜਿ਼ੰਮੇਦਾਰੀ ਨਿਭਾਉਣ ਵਿੱਚ ਅਸਫਲ ਰਿਹਾ ਹੈ ਤੇ ਕੇਂਦਰ ਨੂੰ ਇਹ ਲੱਭਣ ਦੀ ਜ਼ਰੂਰਤ ਹੈ ਕਿ ਉਹ ਕੌਣ ਸੀ।ਕੈਪਟਨ ਨੇ ਕਿਹਾ ਕਿ ਜੇਕਰ ਯੂਨਿਟ ਦੇ ਕੋਲ ਹਥਿਆਰ ਹਨ, ਜਿਵੇਂ ਹੁਣ ਦਾਵਾ ਕੀਤਾ ਜਾ ਰਿਹਾ ਹੈ, ਸੈਕੰਡ ਇਨ ਕਮਾਂਡ ਨੂੰ ਉਸੀ ਪਲ ਫਾਇਰਿੰਗ ਦੇ ਹੁਕਮ ਦੇਣੇ ਚਾਹੀਦੇ ਸਨ, ਜਦ ਕਮਾਂਡਿੰਗ ਅਫਸਰ ਚੀਨੀਆਂ ਦੀ ਧੋਖੇਬਾਜ਼ੀ ਦਾ ਸਿ਼ਕਾਰ ਹੋਏ।

ਮੁੱਖਮੰਤਰੀ ਨੇ ਕਿਹਾ ਕਿ ਰਾਸ਼ਟਰ ਜਾਣਨਾ ਚਾਹੁੰਦਾ ਹੈ ਕਿ ਕਿਉਂ ਜਵਾਨਾਂ ਵੱਲੋਂ ਜਵਾਬੀ ਹਮਲਾ ਨਹੀਂ ਕੀਤਾ ਗਿਆ, ਜਿਸ ਦੇ ਲਈ ਉਨ੍ਹਾਂ ਨੂੰ ਸਿਖਲਾਈ ਦਿੱਤੀ ਹੋਈ ਹੈ।ਜੇਕਰ ਉਨ੍ਹਾਂ ਦੇ ਕੋਲ ਹਥਿਆਰ ਸਨ ਤਾਂ ਕਿਉਂ ਗੋਲੀ ਨਹੀਂ ਚਲਾਈ ਗਈ।ਉਨ੍ਹਾਂ ਨੇ ਪੁੱਛਿਆ ਕਿ ਉਹ ਉੱਥੇ ਕਿਉਂ ਬੈਠੇ ਹਨ, ਕੀ ਕਰ ਰਹੇ ਸਨ, ਜਦ ਉਨ੍ਹਾਂ ਦੇ ਸਾਥੀਆਂ ਨੂੰ ਮਾਰਿਆ ਜਾ ਰਿਹਾ ਸੀ।ਵੁਹ ਜਾਣਨਾ ਚਾਹੁੰਦੇ ਹਨ, ਹਰ ਫੌਜੀ ਜਾਣਨਾ ਚਾਹੁੰਦਾ ਹੈ ਅਤੇ ਹਰ ਭਾਰਤੀ ਜਾਣਨਾ ਚਾਹੁੰਦਾ ਹੈ ਕਿ ਆਖਰ ਹੋਇਆ ਕੀ ਹੈ।ਇਹ ਹਰ ਭਾਰਤੀ ਦਾ ਅਪਮਾਨ ਹੈ।

ਕੈਪਟਨ ਨੇ ਕਿਹਾ ਕਿ ਚੀਨ ਨੂੰ ਇਹ ਕਠੋਰ ਸੰਦੇਸ਼ ਜਾਣਾ ਚਾਹੀਦਾ ਹੈ ਕਿ ਭਾਰਤ ਉਨ੍ਹਾਂ ਦੇ ਧੋਖੇ ਨੂੰ ਹੋਰ ਬਰਦਾਸ਼ਤ ਨਹੀਂ ਕਰੇਗਾ।ਕੈਪਟਨ ਨੇ ਹਿੰਦੀ ਚੀਨੀ ਭਾਈ ਦੇ ਨਾਅਰੇ ਨੂੰ ਖਤਮ ਕਰਨ ਦਾ ਭਰੋਸਾ ਦਿੱਤਾ ਹੈ।ਉਨ੍ਹਾਂ ਨੇ ਕਿਹਾ ਕਿ ਜੇਕਰ ਚੀਨ ਵਿਸ਼ਵ ਸ਼ਕਤੀ ਹੈ ਤਾਂ ਫੇਰ ਉਹ ਵੀ ਹਨ।ਉਨ੍ਹਾਂ ਨੇ ਕਿਹਾ ਕਿ 60 ਸਾਲ ਦੀ ਕੂਟਨੀਤੀ ਕੰਮ ਨਹੀਂ ਕਰ ਸਕੀ ਅਤੇ ਹੁਣ ਉਨ੍ਹਾਂ ਨੂੰ ਇਹ ਦੱਸਣ ਦਾ ਸਮਾਂ ਆ ਗਿਆ ਹੈ ਕਿ ਹੁਣ ਬਹੁਤ ਹੋ ਗਿਆ।ਉਨ੍ਹਾਂ ਨੇ ਟਿੱਪਣੀ ਕੀਤੀ ਕਿ ਚੀਨੀ ਲੋਕਾਂ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ ਅਤੇ ਕਿਹਾ ਕਿ 1962 ਤੋਂ ਕਈ ਭਾਰਤੀ ਖੇਤਰ ਉਨ੍ਹਾਂ ਦੇ ਕਬਜ਼ੇ ਵਿੱਚ ਹਨ ਅਤੇ ਉਹ ਸਪੱਸ਼ਟ ਤੌਰ ਤੇ ਹੁਣ ਹੋਰ ਹਿੱਸੇ ਤੇ ਕਬਜ਼ਾ ਕਰਨ ਦੀ ਕੋਸਿ਼ਸ਼ ਕਰ ਰਿਹਾ ਹੈ।

ਕੈਪਟਨ ਨੇ ਕਿਹਾ ਕਿ ਭਾਰਤੀ ਫੌਜ ਹਥਿਆਰਾਂ, ਪੱਥਰਾਂ ਜਾਂ ਕੀਲਾਂ ਜੜੀਆਂ ਰਾਡਾਂ ਅਤੇ ਲਾਠੀਆਂ ਦਾ ਮੁਕਾਬਲਾ ਕਰਨ ਵਿੱਚ ਸਮਰਥ ਹਨ।ਪਰ ਭਾਰਤ ਸਰਕਾਰ ਚੀਨੀਆਂ ਦੇ ਨਾਲ ਹੱਥੋਪਾਈ ਜਾਂ ਲਾਠੀਆਂ ਵਾਲੀ ਲੜਾਈ ਲੜਨਾ ਚਾਹੁੰਦੀ ਹੈ ਤਾਂ ਉਸ ਨੂੰ ਆਰਐਸਐਸ ਕਾਡਰ ਨੂੰ ਲੜਾਈ ਦੇ ਮੈਦਾਨ ਵਿੱਚ ਭੇਜਣਾ ਚਾਹੀਦਾ ਹੈ।ਭਾਰਤੀ ਜਵਾਨਾਂ ਨੂੰ ਹਥਿਆਰਾਂ ਦੀ ਜ਼ਰੂਰਤ ਹੇ।ਉਨ੍ਹਾਂ ਨੂੰ ਸਪੱਸ਼ਟ ਹੁਕਮ ਹੋਣੇ ਚਾਹੀਦੇ ਹਨ ਉਹ ਆਪਣੇ ਆਪ ਨੂੰ ਬਚਾਉਣ ਅਤੇ ਕਿਸੀ ਵੀ ਕੀਮਤ ਤੇ ਦੇਸ਼ ਦੀ ਰੱਖਿਆ ਕਰਨ ਦੇ ਲਈ ਇਨ੍ਹਾਂ ਹਥਿਆਰਾਂ ਦਾ ਪ੍ਰਯੋਗ ਕਰਨ ਦੇ ਲਈ ਤਿਆਰਰ ਰਹਿਣ।

Related posts

ਲੱਖਾ ਸਿਧਾਣਾ ਨੇ ਠੋਕੇ ਗਲਤ ਕੰਮ ਕਰਨ ਵਾਲੇ ਕਿਸਾਨ, ਐਨਾ ਗੁੱਸਾ ਪਹਿਲਾਂ ਨੀ ਦੇਖਿਆ ਹੋਣਾ  

Htv Punjabi

ਕਿਸਾਨਾਂ ਨੇ ਭੰਨੀਆਂ ਪੁਲਿਸ ਦੀਆਂ ਗੱਡੀਆਂ ?

htvteam

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

htvteam

Leave a Comment