Htv Punjabi
Uncategorized

ਦਰਸ਼ਨ ਕਰੋ ਦੁਨੀਆਂ ਦੇ ਸਭ ਤੋਂ ਮਹਿੰਗੇ ਦਰਖਤ ਦੇ ਮਹਿੰਗੇ ਮਸਲੇ ਦੀ, ਇੱਕ ਕਿਲੋਂ ਤਾਂ ਸ਼ਾਇਦ ਕੋਈ ਅੰਬਾਨੀ ਵਰਗੇ ਈ ਖਰੀਦ ਸਕਦਾ ਹੋਣ!

ਨਵੀਂ ਦਿੱਲੀ : ਦੁਨੀਆਂ ਵਿੱਚ ਇੱਕ ਤੋਂ ਵੱਧ ਕੇ ਇੱਕ ਮਸਾਲੇ ਹਨ, ਜਿਹੜੇ ਆਪਣੇ ਸਵਾਦ ਦੀ ਵਜ੍ਹਾ ਨਾਲ ਜਾਣੇ ਜਾਂਦੇ ਹਨ ਪਰ ਇੱਕ ਅਜਿਹਾ ਮਸਾਲਾ ਵੀ ਹੈ, ਜਿਹੜਾ ਆਪਣੀ ਕੀਮਤ ਕਾਰਨ ਮਸ਼ਹੂਰ ਹੈ।ਇਸੀ ਵਜ੍ਹਾ ਕਾਰਨ ਇਸ ਨੂੰ ਦੁਨੀਆਂ ਦਾ ਸਭ ਤੋਂ ਮਹਿੰਗਾ ਮਸਾਲਾ ਕਿਹਾ ਜਾਂਦਾ ਹੈ।ਇਸ ਮਸਾਲੇ ਦੇ ਪੌਦੇ ਨੂੰ ਵੀ ਦੁਨੀਆਂ ਦਾ ਸਭ ਤੋਂ ਮਹਿੰਗਾ ਪੌਦਾ ਕਿਹਾ ਜਾਂਦਾ ਹੈ।ਇਸ ਨੂੰ ਉਗਾਉਣ ਵਾਲੇ ਮੁੱਖ ਦੇਸ਼ਾਂ ਵਿੱਚ ਭਾਰਤ ਸਮੇਤ ਫਰਾਂਸ, ਸਪੇਨ, ਈਰਾਨ, ਇਟਲੀ, ਗਰੀਸ, ਜਰਮਨੀ, ਜਪਾਨ, ਰੂਸ, ਆਸਟਰੀਆ, ਤੁਰਕਿਸਤਾਨ, ਚੀਨ, ਪਾਕਿਸਤਾਨ ਅਤੇ ਸਵਿਟਜ਼ਰਲੈਂਡ ਸ਼ਾਮਿਲ ਹਨ।ਭਾਰਤ ਵਿੱਚ ਇਸ ਦੀ ਖੇਤੀ ਜੰਮੂ ਦੇ ਕਿਸ਼ਤਵਾੜ ਅਤੇ ਜੰਨਤ ਏ ਕਸ਼ਮੀਰ ਦੇ ਪਾਮਪੁਰ ਦੇ ਸੀਮਿਤ ਖੇਤਰਾਂ ਵਿੱਚ ਜਿ਼ਆਦਾ ਕੀਤੀ ਜਾਂਦੀ ਹੈ।

ਦੁਨੀਆਂ ਦੇ ਇਸ ਸਭ ਤੋਂ ਮਹਿੰਗੇ ਮਸਾਲੇ ਦਾ ਨਾਮ ਹੈ ਕੇਸਰ ਜਿਸ ਨੂੰ ਅੰਗਰੇਜੀ ਵਿੱਚ ਸੈਫਰਨ ਕਿਹਾ ਜਾਂਦਾ ਹੈ। ਬਜ਼ਾਰ ਵਿੱਚ ਕੇਸਰ ਦੀ ਕੀਮਤ ਢਾਈ ਲੱਖ ਰੁਪਏ ਤੋਂ ਤਿੰਨ ਲੱਖ ਰੁਪਏ ਪ੍ਰਤੀ ਕਿਲੋ ਦੇ ਵਿੱਚ ਹੈ।ਕੇਸਰ ਦੇ ਮਹਿੰਗਾ ਹੋਣ ਦੀ ਵਜ੍ਹਾ ਇਹ ਹੈ ਕਿ ਇਸ ਦੇ ਡੇਢ ਲੱਖ ਫੁੱਲਾਂ ਤੋਂ ਲਗਭਗ ਇੱਕ ਲੱਖ ਸੁੱਕਾ ਕੇਸਰ ਹੀ ਪ੍ਰਾਪਤ ਹੁੰਦਾ ਹੈ।

ਸੋਨੇ ਦੀ ਤਰ੍ਹਾਂ ਮਹਿੰਗਾ ਹੋਣ ਦੀ ਵਜ੍ਹਾ ਨਾਲ ਕੇਸਰ ਨੂੰ ਰੈਡ ਗੋਲਡ ਵੀ ਕਿਹਾ ਜਾਂਦਾ ਹੈ।ਮੰਨਿਆ ਜਾਂਦਾ ਹੈ ਕਿ ਅੱਜ ਤੋਂ ਕਰੀਬ 2300 ਸਿਾਲ ਪਹਿਲਾਂ ਗ੍ਰੀਸ ਵਿੱਚ ਸਭ ਤੋਂ ਪਹਿਲਾਂ ਸਿਕੰਦਰ ਮਹਾਨ ਦੀ ਸੈਨਾ ਨੇ ਇਸ ਦੀ ਖੇਤੀ ਕੀਤੀ ਸੀ।ਕਿਹਾ ਜਾਂਦਾ ਹੈ ਕਿ ਮਿਸਰ ਦੀ ਰਹੱਸਮਈ ਰਾਣੀ ਦੇ ਤੌਰ ਤੇ ਮਸ਼ਹੂਰ ਕਿਲਯੋਪੇਟਰਾ ਵੀ ਆਪਣੀ ਸੁੰਦਰਤਾ ਵਧਾਉਣ ਦੇ ਲਈ ਕੇਸਰ ਦਾ ਇਸਤੇਮਾਲ ਕਰਦੀ ਸੀ।

ਹਾਲਾਂਕਿ ਕੁਝ ਲੋਕ ਮੰਨਦੇ ਹਨ ਕਿ ਕੇਸਰ ਦੀ ਉੱਤਪਤੀ ਦੱਖਣੀ ਯੂਰੋਪ ਦੇ ਦੇਸ਼ ਸਪੇਨ ਵਿੱਚ ਹੋਈ ਹੈ।ਅੱਜ ਦੁਨੀਆਂ ਵਿੱਚ ਸਭ ਤੋਂ ਜਿ਼ਆਦਾ ਕੇਸਰ ਦੀ ਖੇਤੀ ਸਪੇਨ ਵਿੱਚ ਹੀ ਹੁੰਦੀ ਹੈ।ਕੇਸਰ ਦੇ ਫੁੱਲਾਂ ਦੀ ਖੁਸ਼ਬੂ ਇੰਨੀ ਤੇਜ਼ ਹੁੰਦੀ ਹੈ ਕਿ ਆਲੇ ਦੁਆਲੇ ਦੇ ਇਲਾਕੇ ਮਹਿਕ ਉੱਠਦੇੇ ਹਨ।ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਹਰ ਫੁੱਲ ਵਿੱਚ ਸਿਰਫ 3 ਹੀ ਕੇਸਰ ਪਾਏ ਜਾਂਦੇ ਹਨ।

ਵੈਸੇ ਤਾਂ ਕੇਸਰ ਦਾ ਇਸਤੇਮਾਲ ਆਯੁਰਵੈਦਿਕ ਨੁਸਖਿਆਂ ਵਿੱਚ, ਖਾਦ ਵਿਅੰਜਨਾਂ ਵਿੱਚ ਅਤੇ ਦੇਵ ਪੂਜਾ ਵਿੱਚ ਤਾਂ ਹੁੰਦਾ ਹੀ ਸੀ ਪਰ ਹੁਣ ਪਾਨ ਮਸਾਲਿਆਂ ਅਤੇ ਗੁਟਖਿਆਂ ਵਿੱਚ ਵੀ ਇਸ ਦਾ ਇਸਤੇਮਾਲ ਹੋਣ ਲੱਗਿਆ ਹੈ।ਕੇਸਰ ਨੂੰ ਖੂਨਸ਼ੋਧਕ, ਨਿਮਕ ਰਕਤਚਾਪ ਨੂੰ ਠੀਕ ਕਰਨ ਵਾਲੀ ਅਤੇ ਕਫ ਨਾਸ਼ਕ ਵੀ ਮੰਨਿਆ ਜਾਂਦਾ ਹੈ।ਇਸੀ ਵਜ੍ਹਾ ਨਾਲ ਇਸ ਦਾ ਇਸਤੇਮਾਲ ਡਾਕਟਰ ਤੋਂ ਲੈ ਕੇ ਜੜੀ ਬੂਟੀਆਂ ਤੱਕ ਵਿੱਚ ਵੀ ਕੀਤਾ ਜਾਂਦਾ ਹੈ।

Related posts

ਖਬਰਦਾਰ ਕਿਸੇ ਨੇ ਕੋਰੋਨਾ ਸ਼ੱਕੀ ਮਰੀਜ਼ ਨੂੰ ਹਸਪਤਾਲ ਦਾਖਲ ਹੋਣੋ ਬਚਾਇਆ, ਦਰਜ ਹੋਵੇਗਾ ਪਰਚਾ

Htv Punjabi

ਰਿਸ਼ਤੇਦਾਰ ਦੀ ਕੋਰੋਨਾ ਨਾਲ ਹੋਈ ਮੌਤ ‘ਤੇ ਅੰਤਿਮ ਸੰਸਕਾਰ ਮੌਕੇ ਪਾਈ ਸੀ ਪੀਪੀਈ ਕਿੱਟ, ਦੇਖੋ ਕੋਵੇਂ 2 ਹੋਰਾਂ ਦੀ ਉੱਥੇ ਈ ਹੋਈ ਮੌਤ!

Htv Punjabi

ਭਾਰਤ ਵਿੱਚ ਆਈਫੋਨ-16 ਸੀਰੀਜ਼ ਦੀ ਵਿਕਰੀ ਅੱਜ ਤੋਂ ਸ਼ੁਰੂ

htvteam

Leave a Comment