Htv Punjabi
Uncategorized

ਪੁੱਤ ਨੇ ਹੀ ਚਾੜ੍ਹਿਆ ਆਪਣਾ ਪਰਿਵਾਰ ਗੱਡੀ

ਪੁੱਤ ਨੇ ਹੀ ਚਾੜ੍ਹਿਆ ਆਪਣਾ ਪਰਿਵਾਰ ਗੱਡੀ

ਸਾਰਾ ਪਰਿਵਾਰ ਨਸ਼ਾ ਤਸਕਰੀ ਲਈ ਸੀ ਬਦਨਾਮ
ਵੱਡੇ ਪੰਜਾਬ ਦੇ ਮਰਹੂਮ ਮੁੱਖ ਮੰਤਰੀ ਪ੍ਰਤਾਪ ਸਿੰਘ ਦੇ ਪਿੰਡ ਕੈਰੋਂ ‘ਚ ਬੁੱਧਵਾਰ ਦੀ ਰਾਤ ਵਾਪਰੀ ਦਿਲ ਕੰਬਾਊ ਘਟਨਾ ਜਿਸ ਵਿਚ ਇਕ ਹੀ ਪਰਿਵਾਰ ਦੇ ਚਾਰ ਮੈਂਬਰਾਂ ਅਤੇ ਡਰਾਈਵਰ ਨੂੰ ਇਸੇ ਘਰ ਦੇ ਹੀ ਇਕ ਚਿਰਾਗ ਨੇ ਕਤਲ ਕਰ ਦਿੱਤਾ ਸੀ ਨੇ ਲੋਕਾਂ ਨੂੰ ਹੈਰਾਨੀ ਵਿਚ ਪਾ ਦਿੱਤਾ ਹੈ। ਬੇਸ਼ੱਕ ਇਹ ਕਤਲ ਇਕ ਪਰਿਵਾਰਕ ਮੈਂਬਰ ਵੱਲੋਂ ਹੀ ਕੀਤੇ ਗਏ ਹਨ ਪਰ ਇਕੋ ਵੇਲੇ ਪੰਜ ਲੋਕਾਂ ਦੀ ਜਾਨ ਜਾਣ ਦੀ ਘਟਨਾ ਨੇ ਕਾਲੇ ਦੌਰ ਦਾ ਮਾਹੌਲ ਯਾਦ ਦਿਵਾ ਦਿੱਤਾ ਹੈ। ਇਹ ਵੀ ਨਹੀਂ ਕਿ ਆਪਣਿਆਂ ਨੇ ਹੀ ਆਪਣਿਆਂ ਦਾ ਖੂਨ ਕਦੇ ਨਹੀਂ ਵਹਾਇਆ ਪਰ ਆਪਣੇ ਪਰਿਵਾਰ ਦੇ ਚਾਰ ਜੀਆਂ ਨੂੰ ਮਾਰ ਦੇਣ ਦੀ ਘਟਨਾ ਨੇ ਹਰ ਕਿਸੇ ਨੂੰ ਸੋਚਣ ਲਈ ਮਜਬੂਰ ਦਿੱਤਾ ਹੈ। ਪੁਲਿਸ ਨੇ ਇਸ ਮਾਮਲੇ ਵਿਚ ਇਕ ਵਿਅਕਤੀ ਨੂੰ ਨਾਮਜ਼ਦ ਕਰ ਕੇ ਪੰਜ ਅਣਪਛਾਤੇ ਲੋਕਾਂ ਵਿਰੁੱਧ ਬੇਸ਼ੱਕ ਕੇਸ ਦਰਜ ਕਰ ਲਿਆ ਹੈ ਪਰ ਹੱਤਿਆ ਪਿੱਛੇ ਕੀ ਕਾਰਨ ਰਹੇ ਹੋਣਗੇ ਇਸ ਬਾਰੇ ਪੁਲਿਸ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ।
ਤਰਨਤਾਰਨ-ਪੱਟੀ ਮਾਰਗ ‘ਤੇ ਵੱਸੇ ਨਾਮਵਰ ਪਿੰਡ ਕੈਰੋਂ ਨੇ ਜਿੱਥੇ ਮੁੱਖ ਮੰਤਰੀ ਤੋਂ ਇਲਾਵਾ ਸੰਸਦ ਮੈਂਬਰ ਅਤੇ ਪੰਜਾਬ ਦੇ ਮੰਤਰੀ ਦਿੱਤੇ ਹਨ। ਉੱਥੇ ਹੀ ਕਈ ਉੱਘੇ ਲੇਖਕ ਵੀ ਇਸ ਪਿੰਡ ਦੇ ਵਸਨੀਕ ਹਨ, ਜਿਨ੍ਹਾਂ ਨੇ ਸਾਹਿਤ ਰਾਹੀਂ ਇਸ ਪਿੰਡ ਦਾ ਨਾਂ ਦੁਨੀਆ ਭਰ ‘ਚ ਪਹੁੰਚਾਇਆ। ਉੱਥੇ ਹੀ ਬੁੱਧਵਾਰ ਨੂੰ ਕਤਲ ਹੋਏ ਬਿ੍ਜ ਲਾਲ ਉਰਫ ਧੱਤੂ ਦਾ ਨਾਂ ਵੀ ਇਸ ਪਿੰਡ ਨਾਲ ਜੁੜਿਆ ਹੈ। ਧੱਤੂ ਕੈਰੋਂ ਵਜੋਂ ਜਾਣੇ ਜਾਂਦੇ ਬਿ੍ਜ ਲਾਲ ਅਤੇ ਉਸਦੇ ਪਰਿਵਾਰ ਵਿਰੁੱਧ 50 ਦੇ ਕਰੀਬ ਅਪਰਾਧਿਕ ਮਾਮਲੇ ਦਰਜ ਹਨ। ਨਸ਼ਾ ਸਮੱਗਲਿੰਗ ਨਾਲ ਜੁੜਿਆ ਦੱਸਿਆ ਜਾ ਰਿਹਾ ਧੱਤੂ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਘਰ ਆਇਆ ਸੀ ਕਿ ਬੁੱਧਵਾਰ ਦੀ ਰਾਤ ਨੂੰ ਧੱਤੂ ਸਮੇਤ ਉਸਦੀਆਂ ਦੋ ਨੂੰਹਾਂ, ਇਕ ਪੁੱਤਰ ਅਤੇ ਡਰਾਈਵਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਘਰ ਵਿਚ ਬਚੇ ਚਾਰ ਬੱਚਿਆਂ ਵਿਚੋਂ ‘ਪਰੀ’ ਨਾਮਕ ਬੱਚੀ ਵੱਲੋਂ ਦੱਸੇ ਜਾਣ ਤੋਂ ਬਾਅਦ ਗੁਆਂਢੀ ਦੇ ਬਿਆਨਾਂ ‘ਤੇ ਪੁਲਿਸ ਨੇ ਧੱਤੂ ਦੇ ਹੀ ਇਕ ਪੁੱਤਰ ਗੁਰਜੰਟ ਜੰਟਾ ਤੇ ਚਾਰ ਪੰਜ ਅਣਪਛਾਤੇ ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਹਾਲੇ ਤਕ ਕਤਲ ਕੀਤੇ ਜਾਣ ਦੇ ਕਾਰਨਾਂ ਬਾਰੇ ਪੁਲਿਸ ਨੇ ਕੋਈ ਪੁਸ਼ਟੀ ਨਹੀਂ ਕੀਤੀ ਹੈ। ਇਸ ਕਾਂਡ ਵਿਚ ਬਿ੍ਜ ਲਾਲ ਧੱਤੂ, ਉਸ ਦੀਆਂ ਦੋ ਨੂੰਹਾਂ ਅਮਨਦੀਪ ਅਮਨ ਅਤੇ ਜਸਪ੍ਰਰੀਤ ਜੱਸ, ਪੁੱਤਰ ਬੰਟੀ ਅਤੇ ਡਰਾਈਵਰ ਗੁਰਸਾਹਿਬ ਸਿੰਘ ਦੀ ਮੌਤ ਹੋਈ ਹੈ। ਪੰਜ ਮੌਤਾਂ ਦੀ ਖ਼ਬਰ ਤੋਂ ਬਾਅਦ ਪੁਲਿਸ ਦੀਆਂ ਤਾਰਾਂ ਖੜ੍ਹਕੀਆਂ ਅਤੇ ਡੀਆਈਜੀ ਫਿਰੋਜ਼ਪੁਰ ਹਰਦਿਆਲ ਸਿੰਘ ਮਾਨ ਸਮੇਤ ਐੱਸਐੱਸਪੀ ਧਰੁਵ ਦਹੀਆ ਅਤੇ ਹੋਰ ਪੁਲਿਸ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਡਾਗ ਸਕੂਐਡ ਅਤੇ ਫਰਾਂਸਿਕ ਲੈਬਾਰਟਰੀ ਦੀਆਂ ਟੀਮਾਂ ਨੇ ਵੀ ਖੂਨ ਦੇ ਨਮੂਨੇ ਇਕੱਤਰ ਕੀਤੇ। ਪੱਟੀ ਦੇ ਥਾਣਾ ਸਿਟੀ ਵਿਚ ਇਸ ਸਬੰਧੀ ਕੇਸ ਦਰਜ ਕੀਤਾ ਗਿਆ।

ਬਿ੍ਜ ਲਾਲ ਧੱਤੂ ਦੀ ਗੱਲ ਕਰੀਏ ਤਾਂ ਉਹ ਕਤਲ ਤੋਂ ਕੁਝ ਦਿਨ ਪਹਿਲਾਂ ਹੀ ਜ਼ਮਾਨਤ ‘ਤੇ ਰਿਹਾ ਹੋ ਕੇ ਆਇਆ ਸੀ। ਜਦੋਂਕਿ ਕੁਝ ਮਹੀਨੇ ਪਹਿਲਾਂ ਉਸਦੀ ਪਤਨੀ ਦੀ ਮੌਤ ਵੀ ਜੇਲ੍ਹ ਵਿਚ ਹੀ ਹੋ ਚੁੱਕੀ ਹੈ। ਧੱਤੂ ਤੇ ਅਪਰਾਧ ਦਾ ਆਪਸ ਵਿਚ ਗੂੜਾ ਰਿਸ਼ਤਾ ਸੀ ਪਰ ਉਸ ਨੂੰ ਕੀ ਪਤਾ ਸੀ ਕਿ ਜਿਸਦੀ ਧਾਕ ਦੂਰ ਦੂਰ ਤਕ ਹੈ, ਉਸ ਨੂੰ ਉਸੇ ਦਾ ਪੁੱਤ ਹੀ ਮੌਤ ਦੇ ਘਾਟ ਉਤਾਰ ਦੇਵੇਗਾ।

ਪਿੰਡ ਦੇ ਵਿਚ ਵਿਚਾਲੇ ਘਰ ਵਿਚ ਪੰਜ ਲੋਕਾਂ ਦੀ ਹੱਤਿਆ ਦੀ ਵਾਪਰੀ ਘਟਨਾ ਦਾ ਕਿਸੇ ਆਂਢ-ਗੁਆਂਢ ਤਕ ਨੂੰ ਪਤਾ ਨਾ ਲੱਗਾ। ਘਰ ਵਿਚ ਮੌਜੂਦ ਚਾਰ ਬੱਚੇ ਜੋ ਸੌਂ ਰਹੇ ਸਨ ਦੀ ਜਾਨ ਬਚੀ ਅਤੇ ਉਨ੍ਹਾਂ ਵਿਚ ਇਕ ਬੱਚੀ ਨੇ ਗਵਾਂਢੀਆਂ ਨੂੰ ਹੱਤਿਆਵਾਂ ਬਾਰੇ ਜਾਣਕਾਰੀ ਦਿੱਤੀ। ਜਿਸ ਤੋਂ ਬਾਅਦ ਇਸਦੀ ਸੂਚਨਾ ਪਿੰਡ ਵਾਸੀਆਂ ਨੇ ਪੁਲਿਸ ਨੂੰ ਦਿੱਤੀ।

Related posts

ਆਹ ਕੋਰੋਨਾ ਦੇ ਡਰੋਂ ਕਿਵੇਂ ਕਰਾਇਆ ਵਿਆਹ ਇਸ ਜੋੜੇ ਨੇ, ਬਜ਼ੁਰਗਾਂ ਨੇ ਕਰਵਾਇਆ ਉਹ ਕੰਮ ਜਿਸ ਤੋਂ ਅਕਸਰ ਬੱਚਿਆਂ ਨੂੰ ਰੋਕਿਆ ਕਰਦੇ ਨੇ

Htv Punjabi

ਕਰੋਨਾ ਦੌਰਾਨ ਵੱਟਸਐਪ ਨੇ ਕੱਢਿਆ ਨਵਾਂ ਫੰਡਾ, ਹੁਣ ਇੰਝ ਇਕੱਠੇ ਕਰਾਏਗਾ ਮਿੱਤਰਾਂ ਰਿਸ਼ਤੇਦਾਰਾਂ ਨੂੰ!

Htv Punjabi

ਬੰਦਾ ਮੂੰਹ ‘ਚ ਮੋਬਾਈਲ ਰੱਖ ਕੇ ਕਰਦਾ ਸੀ ਚੌੜਾਂ ਫੇਰ ਐਸਾ ਹੋਇਆ ਕੰਮ ਕੀ ਬੁੱਲ ‘ਤੇ ਨਾਂਸਾਂ ਹੀ ਉੱਡ ਗਈਆਂ

Htv Punjabi