Htv Punjabi
Punjab

ਚਾਚੇ ਨੇ ਸਾਥੀ ਨਾਲ ਮਿਲਕੇ ਨਾਬਾਲਗ ਬੱਚੀ ਕੀਤੀ ਅਗਵਾਹ, ਫੇਰ ਦੇਖੋ ਕੀਂ ਕੀਤਾ ਹਾਲ ਮਾਪਿਆਂ ਦੀਆਂ ਨਕਲੀਆਂ ਭੁੱਬਾਂ!

ਫਾਜਿਲਕਾ : ਫਾਜਿਲਕਾ ਵਿੱਚ ਇੱਕ ਨਾਬਾਲਿਗ ਕੁੜੀ ਦੇ ਨਾਲ ਕੁਕਰਮ ਦੀ ਘਟਨਾ ਸਾਹਮਣੇ ਆਈ ਹੈ।ਇਲਜ਼ਾਮ ਰਿਸ਼ਤੇਦਾਰੀ ਵਿੱਚ ਚਾਚਾ ਲੱਗਦੇ ਇੱਕ ਨੌਜਵਾਨ ਤੇ ਹੈ।ਦੱਸਿਆ ਜਾਂਦਾ ਹੈ ਕਿ ਉਹ ਆਪਣੇ ਇੱਕ ਹੋਰ ਸਾਥੀ ਨੌਜਵਾਨ ਅਤੇ ਇੱਕ ਔਰਤ ਦੀ ਮਦਦ ਨਾਲ ਕੁੜੀ ਨੂੰ ਬਹਿਲਾ ਫੁਸਲਾ ਕੇ ਭਜਾ ਲੈ ਗਿਆ।ਬਾਅਦ ਵਿੱਚ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਉਸ ਦੇ ਨਾਲ ਕੁਕਰਮ ਕੀਤਾ।ਪੁਲਿਸ ਨੇ ਤਿੰਨੋਂ ਮੁਲਜ਼ਮਾਂ ਦੇ ਖਿਲਾਫ ਧਾਰਾ 376, ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿੱਚ ਸਲੇਮਸ਼ਾਹ ਵਾਸੀ ਇੱਕ ਔਰਤ ਨੇੇ ਦੱਸਿਆ ਕਿ ਉਹ ਆਪਣੇ ਪਤੀ ਦੇ ਕੰਮ ਦੇ ਲਈ ਦਿੱਲੀ ਗਏ ਸਨ।ਇਸ ਦੌਰਾਨ ਆਪਣੀ ਕੁੜੀ ਨੂੰ ਪਿੰਡ ਸ਼ੇਰ ਸਿੰਘ ਛੰਨਾ ਸੁਲਤਾਨਪੁਰ ਛੱਡਿਆ ਸੀ।ਉੱਥੇ ਉਸ ਨੇ 3 ਮਹੀਨੇ ਮਟਰ ਤੋੜਨ ਦਾ ਕੰਮ ਕੀਤਾ ਅਤੇ ਉੱਥੇ ਰਿਸ਼ਤੇਦਾਰੀ ਵਿੱਚ ਚਾਚਾ ਲੱਗਦਾ ਪਵਨ ਸਿੰਘ ਵੀ ਕੰਮ ਕਰਦਾ ਸੀ।ਹੁਣ 15 ਦਿਨ ਪਹਿਲਾਂ ਕੁੜੀ ਨੂੰ ਪਿੰਡ ਛੱਡਣ ਦੇ ਲਈ ਵੀ ਪਵਨ ਹੀ ਆਇਆ ਸੀ।

ਸਿ਼ਕਾਇਤਕਰਤਾ ਔਰਤ ਨੇ ਦੱਸਿਆ ਕਿ 17 ਜੂਨ ਨੂੰ ਸਾਰਾ ਪਰਿਵਾਰ ਖਾਣਾ ਖਾ ਕੇ ਸੌਂ ਗਿਆ ਤਾਂ ਰਾਤ 10 ਵਜੇ ਪਵਨ ਸਿੰਘ ਆਪਣੇ ਰਿਸ਼ਤੇਦਾਰਾਂ ਸਰੋਜ ਰਾਣੀ ਵਾਸੀ ਫਲਿਆਂਵਾਲਾ ਅਤੇ ਸੁੱਖਾ ਸਿੰਘ ਵਾਸੀ ਸਲੇਸ਼ਾਹ ਦੀ ਮਦਦ ਨਾਲ ਉਸ ਦੀ ਕੁੜੀ ਨੂੰ ਮੋਟਰਸਾਈਕਲ ਤੇ ਬਿਠਾ ਲੈ ਗਿਆ।ਭਨਕ ਲੱਗਣ ਤੇ ਪਰਿਵਾਰ ਨੇ ਪਿੱਛਾ ਵੀ ਕੀਤਾ, ਪਰ ਮੁਲਜ਼ਮ ਪਕੜ ਵਿੱਚ ਨਹੀਂ ਆਇਆ।

ਔਰਤ ਦੇ ਮੁਤਾਬਿਕ ਉਸ ਦੀ ਕੁੜੀ ਦੇ ਚਲੇ ਜਾਣ ਦੇ ਬਾਅਦ ਪਤਾ ਲੱਗਿਆ ਕਿ ਘਰ ਤੋਂ ਉਸ ਦਾ ਆਧਾਰ ਕਾਰਡ, ਕੱਪੜੇ, ਬੈਂਕ ਦੀ ਪਾਸਬੁੱਕ, ਅੱਧੇ ਤੋਲੇ ਦੀ ਵਾਲੀਆਂ, 5 ਤੋਲੇ ਚਾਂਦੀ ਦੀ ਝਾਂਜਰ ਗਾਇਬ ਸੀ।ਨਾਲ ਹੀ ਇਹ ਵੀ ਇਲਜ਼ਾਮ ਹੈ ਕਿ ਪਵਨ ਸਿੰਘ ਅਤੇ ਉਸ ਦੇ ਸਾਥੀ ਕੁੜੀ ਨੂੰ ਪਿੰਡ ਫਲਿਆਂਵਾਲਾ ਲੈ ਗਏ।

ਉੱਥੇ ਉਸ ਨੂੰ ਕੋਈ ਨਸ਼ੀਲੀ ਚੀਜ਼ ਸੁੰਘਾ ਕੇ ਪਵਨ ਸਿੰਘ ਅਤੇ ਸੁੱਖਾ ਸਿੰਘ ਨੇ ਉਸ ਦੇ ਨਾਲ ਕੁਕਰਮ ਕੀਤਾ।ਇਸ ਬਾਰੇ ਵਿੱਚ ਜਾਂਚ ਕਰ ਰਹੀ ਥਾਣਾ ਸਦਰ ਫਾਜਿ਼ਲਕਾ ਦੀ ਐਸਆਈ ਬਖਸ਼ੀਸ਼ ਕੌਰ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਮੁਲਜ਼ਮਾਂ ਦੇ ਖਿਲਾਫ ਧਾਰਾ 376, ਪੋਕਸੋ ਐਕਟ ਦੇ ਤਹਿਤ ਕੇਸ ਦਰਜ ਕਰ ਲਿਆ ਹੈ।

Related posts

ਗ੍ਰਿਫਤਾਰੀ ਤੋਂ ਬਾਅਦ ਵਿਧਾਇਕ ਗੱਜਣ ਮਾਜਰਾ ਨਾਲ ਦੇਖੋ ਕੀ ਹੋਇਆ

htvteam

ਵਿਆਹ ਤੋਂ ਪਹਿਲਾਂ ਅਚਾਨਕ ਕੁੜੀ ਨਾਲ ਕੀ ਹੋਇਆ

htvteam

ਗੈਸ ਸਿਲੰਡਰਾਂ ਤੇ ਕਬੂਤਰਾਂ ਵਾਂਗ ਬੈਠੇ ਲੋਕ ਕਰ ਰਹੇ ਨੇ ਇੰਤਜ਼ਾਰ

htvteam