Htv Punjabi
Punjab

ਲੁਧਿਆਣਾ ਪੁਲਿਸ ਦਾ ਕਮਾਲ, ਗੁੰਮ ਕਰਤੀ ਬਲਾਤਕਾਰ ਦੇ ਕੇਸ ਦੀ ਫਾਈਲ, 12 ਸਾਲ ਬਾਅਦ ਦਰਜ ਹੋਵੇਗਾ ਮਾਮਲਾ

ਲੁਧਿਆਣਾ : ਗਿੱਲ ਰੋਡ ਸਥਿਤ ਇੱਕ ਕੰਪਨੀ ਵਿੱਚ ਕੰਮ ਕਰਨ ਵਾਲੀ ਕੁੜੀ ਦੇ ਨਾਲ ਉਸੀ ਕੰਪਨੀ ਦੇ ਮਾਲਿਕ ਨੇ ਕਰੀਬ 12 ਸਾਲ ਪਹਿਲਾਂ 2008 ਵਿੱਚ ਕੁਕਰਮ ਕੀਤਾ।ਇੰਨਾ ਹੀ ਨਹੀਂ ਮੁਲਜ਼ਮ ਨੇ ਪੀੜਿਤ ਕੁੜੀ ਨੂੰ ਬਲੈਕਮੇਲ ਕਰ ਉਸ ਦੇ ਨਾਲ ਕਈ ਵਾਰ ਕੁਕਰਮ ਕੀਤਾ।

ਜਦ ਕੁੜੀ ਨੇ ਇਸ ਦੀ ਸਿ਼ਕਾਇਤ ਕੀਤੀ ਤਾਂ ਥਾਣਾ ਡਿਵੀਜ਼ਨ ਦੋ ਦੇ ਮੁਲਾਜਿ਼ਮਾਂ ਨੇ ਕੇਸ ਦੀ ਫਾਈਲ ਗੁੰਮ ਕਰ ਦਿੱਤੀ।2017 ਵਿੱਚ ਦੁਬਾਰਾ ਸਿ਼ਕਾਇਤ ਦੇਣ ਦੇ ਬਾਅਦ ਪੁਲਿਸ ਨੇ ਲੰਬੀ ਜਾਂਚ ਦੇ ਬਾਅਦ ਗਿੱਲ ਰੋਡ ਸਥਿਤ ਫੋਰੈਕਸ ਫਾਸਟਰਨਰ ਕੰਪਨੀ ਦੇ ਮਾਲਿਕ ਦਰਸ਼ਨ ਸਿੰਘ ਦੇ ਖਿਲਾਫ ਕੁਕਰਮ ਦਾ ਮਾਮਲਾ ਦਰਜ ਕੀਤਾ ਹੈ।

ਪੀੜਿਤਾ ਦੀ ਸਿ਼ਕਾਇਤ ਦੇ ਮੁਤਾਬਿਕ 2004 ਤੋਂ ਉਹ ਮੁਲਜ਼ਮ ਦੇ ਕੋਲ ਉਸ ਦੀ ਕੰਪਨੀ ਵਿੱਚ ਕੰਮ ਕਰ ਰਹੀ ਸੀ।ਚਾਰ ਸਾਲ ਤੱਕ ਉਸ ਨੇ ਕੰਪਨੀ ਵਿੱਚ ਕੰਮ ਕੀਤਾ।2008 ਵਿੱਚ ਮੁਲਜ਼ਮ ਨੇ ਇੱਕ ਦਿਨ ਡਿਊਟੀ ਦੇ ਦੌਰਾਨ ਦੇਰ ਰਾਤ ਤੱਕ ਉਸ ਨੂੰ ਰੋਕ ਕੇ ਰੱਖਿਆ ਅਤੇ ਕੁਕਰਮ ਕੀਤਾ।ਇਸ ਦੇ ਬਾਅਦ ਮੁਲਜ਼ਮ ਨੇ ਉਸ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਅਤੇ ਕਈ ਵਾਰ ਜਬਰਨ ਉਸ ਦੇ ਨਾਲ ਸਰੀਰਿਕ ਸੰਬੰਧ ਬਣਾਏ।ਮੁਲਜ਼ਮ ਨੇ ਉਸ ਨੂੰ ਧਮਕੀਆਂ ਦਿੱਤੀਆਂ ਕਿ ਉਹ ਕਿਸੇ ਨੂੰ ਇਸ ਬਾਰੇ ਵਿੱਚ ਨਾ ਦੱਸੇ।ਉਸ ਨੇ ਇਸ ਦੀ ਜਾਣਕਾਰੀ ਰਿਸ਼ਤੇਦਾਰਾਂ ਨੂੰ ਦਿੱਤੀ।ਰਿਸ਼ਤੇਦਾਰਾਂ ਨੇ ਸਿ਼ਕਾਇਤ ਪੁਲਿਸ ਅਧਿਕਾਰੀਆਂ ਨੂੰ ਦਿੱਤੀ।ਜਾਂਚ ਦੇ ਬਾਅਦ ਥਾਣਾ ਡਿਵੀਜ਼ਨ 2 ਵਿੱਚ ਅਧਿਕਾਰੀਆਂ ਨੇ ਮਾਮਲਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਪਰ ਕਰਮਚਾਰੀਆਂ ਨੇ ਫਾਈਲ ਗੁੰਮ ਕਰ ਦਿੱਤੀ।

ਥਾਣਾ ਡਿਵੀਜ਼ਨ 6 ਦੇ ਐਸਐਚਓ ਇੰਸਪੈਕਟਰ ਅਮਰਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਇਹ ਏਰੀਆ ਥਾਣਾ ਡਿਵੀਜ਼ਨ 2 ਵਿੱਚ ਆਉਂਦਾ ਸੀ।ਉੱਥ ਦੀ ਪੁਲਿਸ ਮੁਲਾਜਿ਼ਮਾਂ ਨੇ ਫਾਈਲ ਗੁੰਮ ਕਰ ਦਿੱਤੀ ਸੀ।ਜਿਸ ਕਾਰਨ ਮਾਮਲਾ ਦਰਜ ਨਹੀਂ ਹੋ ਸਕਿਆ ਸੀ।ਹੁਣ ਪੀੜਿਤਾ ਨੇ ਮਈ 2017 ਵਿੱਚ ਦੁਬਾਰਾ ਸਿ਼ਕਾਇਤ ਦਿੱਤੀ।2 ਸਾਲ ਦੀ ਲੰਬੀ ਜਾਂਚ ਦੇ ਬਾਅਦ ਮਾਮਲਾ  ਦਰਜ ਕੀਤਾ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਪੀੜਿਤਾ ਦੀ ਮੈਡੀਕਲ ਜਾਂਚ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।ਮੁਲਜ਼ਮ ਦੀ ਤਲਾਸ਼ ਕੀਤੀ ਜਾ ਰਹੀ ਹੈ।

Related posts

ਆਹ ਮੁੰਡਾ ਗੋਰੀ ਦੇ ਪਿਆਰ ਹੋਇਆ ਝੱਲਾ

htvteam

ਆਹ ਧਰਤੀ ਚੋਂ ਕੀ ਨਿਕਲ ਆਇਆ, ਤੁਸੀਂ ਵੀ ਦੇਖੋ

htvteam

ਭੂੰਡ ਆਸ਼ਿਕ ਤੋਂ ਤੰਗ ਆ ਕੇ ਨਾਬਾਲਿਗ ਲੜਕੀ ਨੇ ਪੀਤਾ ਜ਼ਹਿਰ,ਆਪ ਤਾਂ ਮਰ ਗਈ ਪਰ ਪਿੱਛੋਂ ਕਰ ਗਈ ਆਹ ਕੰਮ

Htv Punjabi