Htv Punjabi
Punjab

ਭੂੰਡ ਆਸ਼ਿਕ ਤੋਂ ਤੰਗ ਆ ਕੇ ਨਾਬਾਲਿਗ ਲੜਕੀ ਨੇ ਪੀਤਾ ਜ਼ਹਿਰ,ਆਪ ਤਾਂ ਮਰ ਗਈ ਪਰ ਪਿੱਛੋਂ ਕਰ ਗਈ ਆਹ ਕੰਮ

ਰਾਮਪੁਰਾ ਫੂਲ ; ਪੰਜਾਬ ਵਿੱਚ ਨਬਾਲਗ ਬੱਚੀਆਂ ਨਾਲ ਵੱਧ ਰਹੇ ਬਲਾਤਕਾਰਾਂ ਅਤੇ ਛੇੜਛਾੜ ਦੇ ਮਾਮਲਿਆਂ ਵਿੱਚ ਇੱਕ ਹੋਰ ਮਾਮਲਾ ਉਸ ਵੇਲੇ ਜੁੜ ਗਿਆ, ਜਦੋਂ ਇੱਥੋਂ ਦੇ ਕਸਬਾ ਫੂਲ ਦੇ ਇੱਕ ਸਰਕਾਰੀ ਸਕੂਲ ‘ਚ ਪੜਦੀ ਲੜਕੀ ਨੂੰ ਜਦੋਂ ਉਸਦੇ ਪਿੰਡ ਦਾ ਹੀ ਇੱਕ ਮੁੰਡਾ ਛੇੜਨੋਂ ਅਤੇ ਤੰਗ ਪਰੇਸ਼ਾਨ ਕਰਨੋਂ ਨਾ ਹੱਟਿਆ ਤਾਂ ਉਸਨੇ ਦੁਖੀ ਹੋ ਕੇ ਘਰ ਵਿੱਚ ਪਈ ਜ਼ਹਿਰਲੀ ਦਵਾਈ ਪੀ ਕੇ ਅਪਣੀ ਜਾਨ ਦੇ ਦਿੱਤੀ l ਘਟਨਾ ਤੋਂ ਬਾਅਦ ਥਾਣਾ ਫੂਲ ਦੀ ਪੁਲਿਸ ਨੇ ਮ੍ਰਿਤਕ ਲੜਕੀ ਦੀ ਮਾਂ ਦੇ ਬਿਆਨਾਂ ਤੇ ਧਾਰਾ 306 ਤਹਿਤ ਮੁੱਕਦਮਾ ਦਰਜ ਕਰਕੇ ਮੁਲਜ਼ਮ ਭੂੰਡ ਆਸ਼ਿਕ ਦੀ ਭਾਲ ਸ਼ੁਰੂ ਕਰ ਦਿੱਤੀ ਹੈ l
ਇਸ ਸੰਬੰਧ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਦੀ ਮਾਂ ਨੇ ਦੱਸਿਆ ਕਿ ਉਸਦੀ ਲੜਕੀ ਕਸਬਾ ਫੂਲ ਦੇ ਸਰਕਾਰੀ ਸਕੂਲ ‘ਚ ਪੜਦੀ ਸੀ ਤੇ ਜਿਹੜਾ ਲੜਕਾ ਉਸਦੀ ਕੁੜੀ ਨੂੰ ਤੰਗ ਪਰੇਸ਼ਾਨ ਅਤੇ ਭੱਦੇ ਕਮੈਂਟ ਦੇ ਨਾਲ ਨਾਲ ਗੰਦੇ ਇਸ਼ਾਰੇ ਕਰਦਾ ਸੀ l ਉਹ ਵੀ ਉਨ੍ਹਾਂ ਦੇ ਪਿੰਡ ਦਾ ਹੀ ਵਸਨੀਕ ਹੈ l ਮ੍ਰਿਤਕ ਲੜਕੀ ਦੀ ਮਾਤਾ ਅਨੁਸਾਰ ਜਦੋਂ ਲੜਕੀ ਨੇ ਸਾਰੀ ਗੱਲ ਉਨ੍ਹਾਂ ਨੂੰ ਦੱਸੀ ਤਾਂ ਉਹ ਇਹ ਮਾਮਲਾ ਪੰਚਾਇਤ ਵਿੱਚ ਲੈ ਗਏ ਸਨ,ਤੇ ਪੰਚਾਇਤ ਨੇ ਸਾਰੀ ਗੱਲ ਮੁੰਡੇ ਦੇ ਘਰ ਵੀ ਜਾ ਕੇ ਦੱਸੀ ਸੀ l ਜਿਸ ਤੋਂ ਬਾਅਦ ਵੀ ਮੁੰਡੇ ਵੱਲੋਂ ਆਪਣੀ ਭੂੰਡ ਆਸ਼ਕੀ ਜਾਰੀ ਰੱਖੀ ਗਈ ਤੇ ਇਹੋ ਕਾਰਨ ਰਿਹਾ ਕੁੜੀ ਨੇ ਦੁਖੀ ਹੋ ਕੇ ਲੰਘੀ 11 ਦਸੰਬਰ ਨੂੰ ਜ਼ਹਿਰ ਪੀ ਲਿਆ,ਤੇ ਇੱਕ ਨਿੱਜੀ ਹਸਪਤਾਲ ਵਿੱਚ ਉਦੋਂ ਤੋਂ ਲੈ ਕੇ ਹੁਣ ਤੱਕ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦੀ ਹੋਈ ਅੱਜ ਇਹ ਲੜਾਈ ਹਾਰ ਗਈ l ਪੀੜਿਤ ਪਰਿਵਾਰ ਨੇ ਦੋਸ਼ੀਆਂ ਦੀ ਜਲਦ ਗ੍ਰਿਫ਼ਤਾਰੀ ਦਾ ਵਾਸਤਾ ਪਾਇਆ ਹੈ l

Related posts

ਚੋਰਾਂ, ਜੇਬ ਕਤਰਿਆਂ ਤੇ ਲੁੱਟਾਂ ਖੋਹਾਂ ਕਰਨ ਵਾਲਿਆਂ ਦੀਆਂ ਕੋਰੋਨਾ ਨੇ ਕਰਾਤੀਆਂ ਮੌਜਾਂ, ਆਹ ਬੰਦੇ ਸੜਕਾਂ ਤੇ ਪਾਉਣਗੇ ਬੰਦੇ

Htv Punjabi

ਬਿਜਲੀ ਦੇ ਵਧੇ ਰੇਟਾਂ ਨੇ ਆਹ ਦੇਖੋ ਭਗਵੰਤ ਮਾਨ ਦਾ ਕੀ ਕਰਾਤਾ ਹਾਲ

Htv Punjabi

ਓਧਰ ਹੜ੍ਹ ਏਧਰ ਮਲੇਰਕੋਟਲਾ ‘ਚ ਦੇਖੋ ਕੀ ਤਿਆਰੀਆਂ ਹੋ ਰਹੀਆਂ ਨੇ

htvteam

Leave a Comment