Htv Punjabi
Punjab

ਸੈਂਟਰ ਜੇਲ਼੍ਹ ‘ਚ ਬੰਦ ਉਮਰ ਕੈਦ ਕੱਟ ਰਹੇ ਕੈਦੀ ਨੇ ਖੁਦ ਨੂੰ ਕੀਤਾ ਜ਼ਖਮੀ, ਫੇਰ ਕੀਤਾ ਡਿਪਟੀ ਸੁਪਰਡੈਂਟ ‘ਤੇ ਹਮਲਾ

ਪਟਿਆਲਾ : ਸੈਂਅਰਲ ਜੇਲ ਵਿੱਚ ਗੁਪਤ ਸੂਚਨਾ ਤੇ ਚੈਕਿੰਗ ਦੇ ਲਈ ਗਏ ਡਿਪਟੀ ਸੁਪਰੀਟੈਂਡੈਂਟ ਅਤੇ ਸਟਾਫ ਤੇ ਇੱਕ ਕੈਦੀ ਨੇ ਹਮਲਾ ਕਰ ਦਿੱਤਾ।ਉਸ ਨੇ ਗਾਲ੍ਹਾਂ ਵੀ ਕੱਢੀਆਂ ਅਤੇ ਧਮਕੀ ਵੀ ਦਿੱਤੀ।ਥਾਣਾ ਤ੍ਰਿਪੜੀ ਪੁਲਿਸ ਨੇ ਕੈਦੀ ਦੇ ਖਿਲਾਫ ਕੇਸ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਸੈਂਟਰਲ ਜੇਲ ਦੇ ਡਿਪਟੀ ਸੁਪਰੀਟੇਂਡੇਂਟ ਹਰਚਰਣ ਸਿੰਘ ਨੇ ਪੁਲਿਸ ਨੂੰ ਸਿ਼ਕਾਇਤ ਦਿੱਤੀ ਹੈ ਕਿ ਜੇਲ ਗਾਰਡ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਅਹਾਤਾ ਨੰਬਰ 5/6 ਵਿੱਚ ਪਿਛਲੀ ਸਾਹੀਡ ਤੋਂ ਕੋਈ ਪ੍ਰਤੀਬੰਧਿਤ ਚੀਜ਼ਾਂ ਦਾ ਪੈਕੇਜ ਸੁੱਟਿਆ ਗਿਆ ਹੈ।ਇਸ ਤੇ ਡਿਪਟੀ ਸੁਪਰੀਟੇਂਡੇਂਅ ਆਪਣੇ ਕਰਮਚਾਰੀਆਂ ਦੇ ਨਾਲ ਚੈਕਿੰਗ ਨੂੰ ਗਏ।ਉੱਥੇ ਬੰਦ ਕੈਦੀ ਧਰਮਿੰਦਰ ਸਿੰਘ ਵਾਸੀ ਦੋਸਾਜ ਥਾਣਾ ਮਹਿਣਾ ਜਿਲਾ ਮੋਗਾ ਕਤਲ ਅਤੇ ਆਰਮਜ ਐਕਟ ਦੇ ਇੱਕ ਕੇਸ ਵਿੱਚ ਉਮਰਕੈਦ ਦੀ ਸਜ਼ਾ ਕੱਟ ਰਿਹਾ ਹੈ।ਉਹ ਡਿਪਟੀ ਸੁਪਰੀਟੇਂਡੇਟ ਅਤੇ ਬਾਕੀ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਗਿਆ।ਇੱਟ ਨਾਲ ਖੁਦ ਨੂੰ ਜਖ਼ਮੀ ਕਰਕੇ ਜੇਲ ਪ੍ਰਸ਼ਾਸਨ ਦੇ ਖਿਲਾਫ ਅਦਾਲਤ ਵਿੱਚ ਝੂਠੀ ਦਰਖਾਸਤ ਦੇਣ ਦੀ ਧਮਕੀਆਂ ਦੇਣ ਲੱਗਾ।ਰੋਕਣ ਤੇ ਜੇਲ ਗਾਰਡ ਤੇ ਵੀ ਹਮਲਾ ਕਰ ਦਿੱਤਾ।ਹਾਲਾਂਕਿ ਸਮਾਂ ਰਹਿੰਦੇ ਕੈਦੀ ਤੇ ਜੇਲ ਸਟਾਫ ਨੇ ਕਾਬੂ ਪਾ ਲਿਆ।ਫਰਸਟ ਏਡ ਦੇ ਲਈ ਜਦ ਕੈਦੀ ਨੁੰ ਜੇਲ ਹਸਪਤਾਲ ਲਿਆਂਦਾ ਗਿਆ ਤਾਂ ਉੱਥੇ ਉਸ ਨੇ ਡਾਕਟਰ ਅਤੇ ਹਸਪਤਾਲ ਅਧਿਕਾਰੀਆਂ ਦੇ ਨਾਲ ਵੀ ਬਤਮੀਜੀ ਕੀਤੀ।ਬਾਅਦ ਵਿੱਚ ਤਲਾਸ਼ੀ ਦੇ ਦੌਰਾਨ ਕੈਦੀ ਦੀ ਚੱਕੀ ਤੋਂ ਇੱਕ ਮੋਬਾਈਲ ਬਰਾਮਦ ਕੀਤਾ ਗਿਆ।ਸਿ਼ਕਾਇਤ ਤੇ ਕੈਦੀ ਦੇ ਖਿਲਾਫ ਕੇਸ ਦਰਜ ਕਰ ਪੁਲਿਸ ਨੇ ਮਾਮਲੇ ਵਿੱਚ ਜਾਚ ਸ਼ੁਰੂ ਕਰ ਦਿੱਤੀ ਹੈ।

Related posts

ਲਓ ਜੀ ਮੌਸਮ ਵਿਭਾਗ ਨੇ ਕੀਤੀ ਇੱਕ ਹੋਰ ਭਵਿੱਖਬਾਣੀ

htvteam

ਥਾਈਰਾਈਡ ‘ਚ ਭੁਲੇਖਾ ਨਾ ਵੀ ਨਾ ਖਾਓ ਆਹ ਚੀਜ਼ਾਂ, ਨਹੀਂ ਤਾਂ ਭੁਗਤਣੇ ਪੈਣਗੇ ਨਤੀਜੇ

htvteam

ਅਮਰੀਕਾ ਤੋਂ deport ਹੋਣ ਪਿੱਛੇ ਆਹ ਪੰਜਾਬੀ ਦਾ ਨਿਕਲਿਆ ਹੱਥ ?

htvteam