Htv Punjabi
Punjab

ਪਟਿਆਲਾ ਦਾ ਆਹ ਇਲਾਕਾ ਬਣਿਆ ਜੰਗ ਦਾ ਮੈਦਾਨ,ਦਿਨ ਦਿਹਾੜੇ ਚੱਲੀਆਂ ਲਾਠੀਆਂ ਤਲਵਾਰਾਂ, ਵਕੀਲ ਤੇ ਉਸਦਾ ਪੁੱਤਰ ਜ਼ਖਮੀ, ਅਖਬਾਰ ਮਾਲਕ ਤੇ ਕਈ ਹੋਰਾਂ ‘ਤੇ ਪਰਚਾ

ਪਟਿਆਲਾ : ਪਟਿਆਲਾ ਦੇ ਐਸਅਸਟੀ ਨਗਰ ਵਿੱਚ ਬੁੱਧਵਾਰ ਨੂੰ ਬਾਹਰ ਤੋਂ ਆਏ ਕੁਝ ਵਿਅਕਤੀਆਂ ਨੇ ਇਲਾਕੇ ਦੇ ਲੋਕਾਂ ਨਾਲ ਮਾਰਕੁੱਟ ਕੀਤੀ।ਲਾਠੀ ਡੰਡੇ ਅਤੇ ਤਲਵਾਰਾਂ ਚੱਲੀਆਂ, ਜਿਸ ਵਿੱਚ 3 ਲੋਕ ਜਖ਼ਮੀ ਹੋ ਗਏ।ਉਨ੍ਹਾਂ ਨੂੰ ਪ੍ਰਾਈਵੇਟ ਹਸਪਤਾਲ ਵਿੱਚ ਦਾਖਿਲ ਕਰਾਇਆ ਗਿਆ।ਸੂਚਨਾ ਤੇ ਥਾਣਾ ਲਾਹੌਰੀ ਗੇਟ ਪੁਲਿਸ ਸਹਿਤਤ ਡੀਐਸਪੀ ਸਿਟੀ ਵਨ ਯੋਗੇਸ਼ ਸ਼ਰਮਾ ਨੇ ਮੌਕੇ ਦਾ ਜਾਇਜ਼ਾ ਲਿਆ।ਪੀੜਿਤਾਂ ਦੇ ਬਿਆਨ ਦਰਜ ਕੀਤੇ।ਝਗੜੇ ਦੇ ਦੌਰਾਨ ਮਲਪ੍ਰੀਤ ਸਿੰਘ ਬਾਜਵਾ, ਉਨ੍ਹਾਂ ਦਾ ਮੁੰਡਾ ਅਤੇ ਇੱਕ ਹੋ ਜਖ਼ਮੀ ਹੋ ਗਏ।
ਮਾਰਕੁੱਟ ਦੀ ਸਾਰੀ ਘਟਨਾ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ।ਜਿਸ ਦੀ ਫੁਟੇਜ ਲੋਕਾਂ ਨੇ ਕੱਢ ਕੇ ਪੁਲਿਸ ਨੂੰ ਦੇ ਦਿੱਤੀ।ਘਟਨਾ ਦੇ ਬਾਅਦ ਦੇਰ ਸ਼ਾਮ ਇਲਾਕੇ ਦੇ ਲੋਕਾਂ ਨੇ ਮੀਟਿੰਗ ਕਰ ਇਸ ਗੁੰਡਾਗਰਦੀ ਦੀ ਨਿੰਦਿਆ ਕੀਤੀ।ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ।ਥਾਣਾ ਲਾਹੌਰੀ ਗੇਟ ਇੰਚਾਰਜ ਗੁਰਪ੍ਰਤਾਪ ਸਿੰਘ ਨੇ ਦੱਸਿਆ ਕਿ ਝਗੜੇ ਦੀ ਜਾਣਕਾਰੀ ਮਿਲੀ ਸੀ।ਪੀੜਿਤ ਦੇ ਬਿਆਨ ਲੈ ਲਏ ਹਨ ਦੇਰ ਰਾਤ ਕੇਸ ਦਰਜ ਕਰ ਲਿਆ ਹੈ।ਜਲਦ ਮੁਲਜ਼ਮਾਂ ਨੂ ਗ੍ਰਿਫਤਾਰ ਕੀਤਾ ਜਾਵੇਗਾ।
ਇਲਾਕੇ ਦੀ ਸੁਖਵੰਤ ਕੌਰ ਬਾਜਵਾ ਨੇ ਦੱਸਿਆ ਕਿ ਦੁਪਹਿਰ ਕਰੀਬ 1.30 ਤੇ ਇਲਾਕੇ ਵਿੱਚ ਰਹਿਣ ਵਾਲੇ ਰਾਜਦੀਪ ਜੋਸ਼ਨ ਨਾਮਕ ਵਿਅਕਤੀ ਤੋਂ ਕੁਝ ਲੋਕ ਬੁਰੀ ਤਰ੍ਹਾਂ ਮਾਰਕੁੱਟ ਕਰ ਰਹੇ ਸਨ।ਆਵਾਜ਼ ਸੁਣ ਕੇ ਮਨਪ੍ਰੀਤ ਬਾਜਵਾ ਘਰ ਤੋਂ ਬਾਹਰ ਆਏ ਅਤੇ ਮਾਰਕੁੱਟ ਦਾ ਕਾਰਣ ਪੁੱਛਿਆ ਤਾਂ ਮੁਲਜ਼ਮਾਂ ਨੇ ਉਨ੍ਹਾਂ ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।ਜਿਸ ਕਾਰਨ ਉਹ ਜਖ਼ਮੀ ਹੋ ਗਏ।ਜਦ ਉਹ ਅਤੇ ਉਸ ਦਾ ਮੁੰਡਾ ਛਡਵਾਉਣ ਗਏ ਤਾਂ ਉਨ੍ਹਾਂ ਤੇ ਹਮਲਾ ਕਰ ਦਿੱਤਾ।ਇਲਾਕੇ ਦੇ ਸਕੂਲ ਪ੍ਰਬੰਧਕਾਂ ਨੇ ਤਿੰਨ ਚਾਰ ਪਹਿਲਾਂ ਵੀ ਬਹਿਸ ਕੀਤੀ ਗਈ ਸੀ।ਉਸ ਦੇ ਚੱਲਦੇ ਉਨ੍ਹਾਂ ਨੇ ਬਾਹਰ ਤੋਂ ਕੁਝ ਅਣਜਾਣ ਵਿਅਕਤੀਆਂ ਨੂੰ ਬੁਲਾ ਕੇ ਹਮਲਾ ਮਰਾਇਆ ਹੈ।ਇਲਾਕੇ ਦੇ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਬੰਧਕਾਂ ਦੀ ਮੁਹੱਲੇ ਦੇ ਲੋਕਾਂ ਦੀ ਕਿਸੀ ਗੱਲ ਨੂੰ ਲੈ ਕੇ ਤਕਰਾਰ ਚੱਲ ਰਹੀ ਸੀ।

Related posts

ਪੁਲਸੀਏ ਪਤੀ ਨੂੰ ਬੇਗਾਨੀ ਜਨਾਨੀ ਨਾਲ ਪਤਨੀ ਨੇ ਰੰਗ ਰਲੀਆਂ ਮਨਾਉਦੇ ਫੜ੍ਹਿਆ

htvteam

ਸਿੰਮੀ ਮਹੰਤ ਨੇ ਦਫਤਰ ਦਾ ਕੀਤਾ ਉਦਘਾਟਨ ,ਉਪਰੰਤ ਕਿੰਨਰ ਨੇ ਬੰਨ੍ਹਿਆ ਰੰਗ

htvteam

16 ਫਰਵਰੀ ਨੂੰ ਭੁੱਲ ਕੇ ਵੀ ਨਾ ਨਿਕਲੋ ਘਰ ਤੋਂ ਬਾਹਰ

htvteam