Htv Punjabi
Pakistan Punjab

200 ਸਾਲ ਪੁਰਾਣੇ ਗੁਰਦੁਆਰੇ ਦਾ ਪਕਿਸਤਾਨ ਸਰਕਾਰ ਨੇ ਦੇਖੋ ਕੀ ਕਿੱਤਾ ਹਾਲ

ਅੰਮ੍ਰਿਤਸਰ : ਪਾਕਿਸਤਾਨ ਦੇ ਬਲੂਚਿਸਤਾਨ ਦੇ ਸ਼ਹਿਰ ਕਵੇਟਾ ਵਿੱਚ ਲਗਭਗ 200 ਸਾਲ ਪੁਰਾਣਾ ਇਤਿਹਾਸਿਕ ਗੁਰਦੁਆਰਾ ਸਿੰਘ ਸਭਾ ਦੇਸ਼ ਵਿਭਾਜਨ ਦੇ 73 ਸਾਲ ਦੇ ਬਾਅਦ ਪਾਕਿਸਤਾਨ ਦੀ ਸਿੱਖ ਸੰਗਤ ਦੇ ਲਈ ਖੋਲ ਦਿੱਤਾ ਗਿਆ ਹੈ।ਪਾਕਿਸਤਾਨ ਦੀ ਸਥਾਪਨਾ ਦੇ ਬਾਅਦ ਇਸ ਇਲਾਕੇ ਵਿੱਖ ਸਿੱਖਾਂ ਦੇ ਵੱਡੇ ਲੈਵਲ ਤੇ ਹੋਏ ਪਲਾਇਨ ਦੇ ਬਾਅਦ ਸਥਾਨੀ ਪ੍ਰਸ਼ਾਸਨ ਨੇ ਇਸ ਗੁਰਦੁਆਰਾ ਸਾਹਿਬ ਦੀ ਇਮਾਰਤ ਨੂੰ ਇੱਕ ਸਰਕਾਰੀ ਸਕੂਲ ਵਿੱਚ ਤਬਦੀਲ ਕਰ ਦਿੱਤਾ ਸੀ।
ਬਲੂਚਿਸਤਾਨ ਦੀ ਸਿੱਖ ਸੰਗਤ ਇਸ ਗੁਰਦੁਆਰਾ ਸਾਹਿਬ ਨੂੰ ਵਾਪਸ ਲੈਣ ਦੇ ਲਈ ਕਈ ਦਸ਼ਕਾਂ ਤੋਂ ਸੰਘਰਸ਼ ਕਰ ਰਹੀ ਸੀ।ਕੁਝ ਨਿ ਪਹਿਲਾਂ ਬਲੂਚਿਸਤਾਨ ਸਰਕਾਰ ਨੇ ਇਸ ਗੁਰਦੁਆਰਾ ਸਾਹਿਬਾਨ ਵਿੱਚ ਚੱਲ ਰਹੇ ਸਕੂਲ ਲੂੰ ਬੰਦ ਕਰ ਇਸ ਦੀ ਇਮਾਰਤ ਸਥਾਨੀ ਸਿੱਖਾਂ ਨੂੰ ਸੌਂਪ ਦਿੱਤੀ ਸੀ।ਹੁਣ ਇਸ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੁਸ਼ੋਭਿਤ ਕਰ ਸੰਗਤ ਦੇ ਦਰਸ਼ਨਾਂ ਦੇ ਲਈ ਖੋਲ ਦਿੱਤਾ ਗਿਆ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਸਬੀਰ ਸਿੰਘ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ 200 ਸਾਲ ਪੁਰਾਣਾ ਹੈ।ਸਿੱਖ ਸੰਗਤ ਨੇ ਗੁਰਦੁਆਰਾ ਸਾਹਿਬ ਨੂੰ ਵਾਪਸ ਲੈਣ ਦੇ ਲਈ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੋਈ ਸੀ।ਅਦਾਲਤ ਦੇ ਹੁਕਮ ਦੇ ਬਾਅਦ ਸਿੱਖਾਂ ਨੂੰ ਗੁਰਦੁਆਰਾ ਸਾਹਿਬ ਵਾਪਸ ਕੀਤਾ ਗਿਆ ਹੈ।ਸਿੱਖਿਆ ਵਿਭਾਗ ਨੇ ਸਕੂਲ ਦੇ ਸੰਚਾਲਨ ਦੇ ਦੌਰਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਦੇ ਇਤਿਹਾਸ ਦੇ ਨਾਲ ਕੋਈ ਵੀ ਛੇੜਛਾੜ ਨਹੀਂ ਕੀਤੀ ਸੀ।
ਕੁਝ ਦੀਵਾਰਾਂ ਨੂੰ ਨੁਕਸਾਨ ਪਹੁੰਚਾਇਆ ਸੀ, ਉਨ੍ਹਾਂ ਦੀ ਮੁਰੰਮਤ ਕਰਵਾ ਦਿੱਤੀ ਗਈ ਹੈ।ਇਸ ਗੁਰਦੁਆਰਾ ਸਾਹਿਬ ਦੀ ਇਤਿਹਾਸਿਕ ਇਮਾਰਤ ਦਾ ਫਰੰਟ ਐਲੀਵੇਸ਼ਨ ਇੱਕ ਧਰੋਹਰ ਹੈ।ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਵੇਸ਼ ਦੁਆਰ ਦੇ ਬਾਹਰ ਅੱਜ ਵੀ ਸੰਗਮਰਮਰ ਦੀ ਇੱਕ ਸਫੇਦ ਪਲੇਟ ਤੇ ਪੰਜਾਬੀ ਭਾਸ਼ਾ ਵਿੱਚ ਗੁਰਦੁਆਰਾ ਸਿੰਘ ਸਭਾ ਕੋਈਟਾ ਲਿਖਿਆ ਹੋਇਆ ਹੈ।ਵਿਭਾਜਨ ਦੇ ਬਾਅਦ ਇਸ ਸ਼ਹਿਰ ਵਿੱਚ ਕੋਈ ਗੁਰਦੁਆਰਾ ਨਹੀਂ ਬਚਿਆ ਸੀ, ਅਜਿਹੇ ਵਿੱਚ ਸੰਗਤ ਨੂੰ ਗੁਰਦੁਆਰਾ ਸਾਹਿਬ ਦੀ ਕਮੀ ਮਹਿਸੂਸ ਹੁੰਦੀ ਸੀ।
ਬਲੂਚਿਸਤਾਨ ਵਿੱਚ ਹੁਣ 15 ਤੋਂ ਜਿਆਦਾ ਇਤਿਹਾਸਿਕ ਗੁਰਦੁਆਰਾ ਸਾਹਿਬਾਨ ਹਨ ਜਿਨ੍ਹਾਂ ਤੇ ਅੱਜ ਵੀ ਕਬਜ਼ਾ ਕੀਤਾ ਹੋਇਆ ਹੈ।ਸਿੱਖ ਸੰਗਤ ਇਨ੍ਹਾਂ ਗੁਰਦੁਆਰਾ ਸਾਹਿਬ ਨੂੰ ਵਾਪਸ ਲੈਣ ਦੇ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕਰਨਗੇ।ਸੰਗਤ ਨੇ ਗੁਰਦੁਆਰਾ ਸਾਹਿਬ ਦੀ ਦੀਵਾਰਾਂ ਵਿੱਚ ਸਿੱਖ ਧਰਮ ਦੇ ਪ੍ਰਤੀਕ ਚਿੰਨਾਂ ਦੇ ਨਾਲ ਨਾਲ ਇੱਕ ਓਅੰਕਾਰ ਦੇ ਵੱਡੇ ਵੱਡੇ ਚਿੰਨ ਸਥਾਪਿਤ ਕਰ ਦਿੱਤੇ ਹਨ।ਗੁਰਦੁਆਰਾ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ।ਜਸਬੀਰ ਸਿੰਘ ਦੇ ਅਨੁਸਾਰ ਕਵੇਟਾ ਵਿੱਚ ਸਥਿਤ 200 ਸਾਲ ਪੁਰਾਣੇ ਇੱਕ ਹਿੰਦੂ ਮੰਦਿਰ ਦੇ ਦਰਵਾਜ਼ੇ ਫਰਵਰੀ ਵਿੱਚ ਖੋਲੇ ਗਏ ਸਨ।
ਐਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਵੇਟਾ ਸਥਿਤ ਇਤਿਹਾਸਿਕ ਗੁਰਦੁਆਰਾ ਸਾਹਿਬ ਦੇ 73 ਸਾਲ ਬਾਅਦ ਸਿੱਖ ਸੰਗਤ ਦੇ ਲਈ ਖੋਲੇ ਜਾਣ ਦਾ ਸਵਾਗਤ ਕੀਤਾ ਹੈ।ਲੌਂਗੋਵਾਲ ਨੇ ਕਿਹਾ ਕਿ ਪਾਕਿਸਤਾਨ ਵਿੱਚ ਵੱਡੀ ਸੰਖਿਆ ਵਿੱਚ ਗੁਰਦੁਆਰਾ ਸਾਹਿਬਾਨ ਹਨ।ਦੇਸ਼ ਵਿਭਾਜਨ ਦੇ ਬਾਅਦ ਇਨ੍ਹਾਂ ਗੁਰਦੁਆਰਾ ਸਾਹਿਬ ਨੂੰ ਬੰਦ ਕਰ ਦਿੱਤਾ ਗਿਆ ਸੀ।ਪਾਕਿਸਤਾਨ ਦੀ ਸਿੱਖ ਸੰਗਤ ਦੀ ਮੰਗ ਤੇ ਗੁਰਦੁਆਰਾ ਸਾਹਬਿ ਸੰਗਤ ਨੂੰ ਅਰਪਣ ਕਰਨਾ ਧਾਰਮਿਕ ਭਾਵਨਾਵਾਂ ਦੀ ਤਰਜਮਾਨੀ ਹੈ।

Related posts

ਬਦਲ ਗਿਆ ਜੋਤੀ ਨੂਰਾਂ ਦਾ ਇਰਾਦਾ; ਘਰਵਾਲਾ – ਘਰਵਾਲੀ ਹੋਏ ਇਕੱਠੇ

htvteam

ਅਜਿਹੀ ਉਮਰ ‘ਚ ਵੀ ਆਸ਼ਕੀ ਭਲਾ ਕੌਣ ਕਰਦੈ; ਦੇਖੋ ਵੀਡੀਓ

htvteam

ਕਿਰਲੀ ਵਾਂਗੂ ਕੰਧ ਨਾਲ ਚਿਪਕ ਕੇ ਮੁੰਡਾ ਦੇਖੋ ਕੀ ਲਾ ਰਿਹਾ ਰੰਗ; ਦੇਖੋ ਵੀਡੀਓ

htvteam