Htv Punjabi
Uncategorized

ਕਰ ਲਓ ਘਿਓ ਨੂੰ ਭਾਂਡਾ ! ਗੁੰਮਿਆ ਪਰਸ ਲੱਭਣ ‘ਤੇ ਵਾਪਸ ਕਰਨ ਗਿਆ ਬੰਦਾ, ਅਗਲਿਆਂ ਨੇ ਪੁਲਿਸ ਚ ਫਸਾਤਾ, ਦੇਖੋ ਕਿਉਂ 

ਜਲੰਧਰ : ਸ਼ੁੱਕਰਵਾਰ ਦੇਰ ਰਾਤ 2 ਗੁੱਟਾਂ ਵਿੱਚ ਰੱਜ ਕੇ ਮਾਰਕੁੱਟ ਹੋਈ।ਝਗੜੇ ਦੀ ਵਜ੍ਹਾ ਗੁੰਮ ਹੋਏ ਇੱਕ ਪਰਸ ਲੂੰ ਦੱਸਿਆ ਜਾ ਰਿਹਾ ਹੈ।ਪੁਲਿਸ ਦੇ ਮੁਤਾਬਿਕ ਇੱਕ ਵਿਅਕੀ ਦਾ ਪਰਸ ਕਿਤੇ ਗਿਰ ਗਿਆ ਅਤੇ ਇਸ ਨੂੰ ਇੱਕ ਨੌਜਵਾਨ ਵਾਪਸ ਦੇਣ ਦੇ ਲਈ ਪਹੁੰਚਿਆ ਤਾਂ ਪੈਸੇ ਘੱਟ ਹੋਣ ਦੀ ਵਜ੍ਹਾ ਕਾਰਨ ਦੋਨਾਂ ਪੱਖਾਂ ਵਿੱਚ ਵਿਵਾਦ ਹੋ ਗਿਆ। ਇਸ ਝਗੜੇ ਵਿੱਚ ਇੱਕ ਨੌਜਵਾਨ ਜਖ਼ਮੀ ਹੋ ਗਿਆ।ਸੂਚਨਾ ਮਿਲਣ ਦੇ ਬਾਅਦ ਪੁਲਿਸ ਤੁਰੰਤ ਦੋਨਾਂ ਪੱਖਾਂ ਨੂੰ ਥਾਣੇ ਲੈ ਗਈ।
ਪੁਲਿਸ ਨੂੰ ਦਿੱਤੇ ਬਿਆਨ ਵਿੱਚ ਬਸਤੀ ਬਾਬਾ ਖੇਲ ਦੇ ਰਹਿਣ ਵਾਲੇ ਇੰਦਰਬੀਰ ਸਿੰਘ ਨੇ ਦੱਸਿਆ ਕਿ ਉਹ ਕਿਸੇ ਕੰਮ ਤੋਂ ਡਿਫੈਂਸ ਕਲੋਨੀ ਗਿਆ ਸੀ।ਉੱਥੇ ਉਸ ਦਾ ਪਰਸ ਗਿਰ ਗਿਆ।ਇਸ ਦੇ ਬਾਅਦ ਝੰਡੀਆਂ ਵਾਲੇ ਪੀਰ ਦੇ ਕੋਲ ਹਰਸ਼ ਨਾਮ ਦਾ ਨੌਜਵਾਨ ਪਰਸ ਵਾਪਸ ਕਰਨ ਆਇਆ।ਪਰਸ ਵਿੱਚ ਪੈਸੇ ਘੱਟ ਹੋਣ ਦੇ ਕਾਰਨ ਇੰਦਰਬੀਰ ਸਿੰਘ ਅਤੇ ਉਸ ਦੇ ਨਾਲ ਮੌਜੂਦ ਝਿਰਮਿਲ ਸਿੰਘ ਦੀ ਹਰਸ਼ ਦੇ ਨਾਲ ਬਹਿਸ ਹੋ ਗਈ।ਇਸੀ ਦੌਰਾਨ ਹਰਸ਼ ਗਾਲੀ ਗਲੌਚ ਅਤੇ ਹੱਥੋਪਾਈ ‘ਤੇ ਉਤਰ ਆਇਆ।ਝਗੜੇ ਵਿੱਚ ਝਿਰਮਿਲ ਸਿੰਘ ਜਖ਼ਮੀ ਹੋ ਗਿਆ।ੲੰਦਰਬੀਰ ਦੀ ਮੰਨੀਏ ਤਾਂ ਜਦ ਪਰਸ ਗਿਰਿਆ ਸੀ ਤਾਂ ਉਸ ਵਿੱਚ ਕਰੀਬ 60 ਹਜ਼ਾਰ ਰੁਪਏ ਦੇ ਕਰੀਬ ਨਗਦੀ ਸੀ ਪਰ ਜਦ ਪਰਸ ਵਾਪਸ ਕੀਤਾ ਗਿਆ ਤਾਂ ਉਸ ਵਿੱਚ ਸਿਰਫ 14 ਹਜ਼ਾਰ ਹੀ ਮਿਲੇ ਸਨ।ਜ਼ਰੂਰੀ ਕਾਗਜ਼ਾਤ ਵੀ ਖਿੱਲਰੇ ਪਏ ਸਨ।ਪੁਲਿਸ ਨੇ ਇੰਦਰਬੀਰ ਦੇ ਬਿਆਨ ਦਰਜ ਕਰਨ ਦੇ ਬਾਅਦ ਹਰਸ਼ ਅਤੇ ਉਸ ਦੇ ਸਾਥੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿਛ ਸ਼ੁਰੂ ਕਰ ਦਿੱਤੀ ਹੈ।ਇਸ ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਰੀ ਤਹਿਕੀਕਾਤ ਦੇ ਬਾਅਦ ਹੀ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Related posts

ਪੰਜਾਬੀ ਗਾਇਕ ਵੱਡਾ ਗਰੇਵਾਲ ਨਸ਼ੇ ਸਮੇਤ ਗ੍ਰਿਫਤਾਰ, ਦੇਖੋ ਕਿਵੇਂ ਫੜਿਆ ਗਿਆ ਤੇ ਅੱਗੇ ਕੀ ਬਣਿਆ

Htv Punjabi

ਨਿਰਭੈਆ ਦੇ ਕਾਤਲਾਂ ਨੂੰ ਫਾਂਸੀ ਤਾਂ ਦੇ ਦਿੱਤੀ ਐ ਪਰ ਕਦੇ ਆਹ ਸੋਚਿਐ ਕਿ ਇਹੋ ਜਿਹੀਆਂ ਫਾਂਸੀਆਂ ਕਿੰਨੇ ਹੋਰ ਨਿਰਦੋਸ਼ਾਂ ਦੀ ਮੌਤ ਦਾ ਕਾਰਨ ਬਣ ਰਹੀਆਂ ਨੇ

Htv Punjabi

ਰੇਲਵੇ ਦਾ ਐਲਾਨ: 12 ਸਤੰਬਰ ਤੋਂ ਚਲਾਈਆਂ ਜਾਣਗੀਆਂ ਇਹ ਟ੍ਰੇਨਾਂ

htvteam