Htv Punjabi
Uncategorized

ਕਾਲਜ ਦੇ ਪੇਪਰਾਂ ਦਾ ਫੇਰ ਟਲਿਆ ਫੈਸਲਾ, 18 ਸਤੰਬਰ ਨੂੰ ਹੋਵੇਗੀ ਅਗਲੀ ਸੁਣਵਾਈ

ਕਾਲਜ ਦੀਆਂ ਫਾਈਨਲ ਈਅਰ ਦੀਆਂ ਪ੍ਰੀਖਿਆਂ ਨੂੰ ਲੈ ਕੇ ਦਾਇਰ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਅੱਜ ਵੀ ਫੈਸਲਾ ਨਹੀਂ ਸੁਣਾਇਆ। ਦਰਅਸਲ ਮਾਮਲਾ ਅੱਜ ਲਿਸਟ ‘ਚ ਨਾ ਹੋਣ ਦੇ ਕਾਰਨ ਫੈਸਲਾ ਹੁਣ ਕਿਸੇ ਹੋਰ ਦਿਨ ਸੁਣਾਇਆ ਜਾ ਸਕਦਾ ਹੈ। ਅਜਿਹੇ ‘ਚ ਵਿਦਿਆਿਰਥੀਆਂ ਨੂੰ ਆਉਣ ਵਾਲੀਆਂ ਪ੍ਰੀਖਿਆਵਾਂ ਲਈ ਹੋਰ ਇੰਤਜ਼ਾਰ ਕਰਨਾ ਹੋਵੇਗਾ।

ਯੂਜੀਸੀ ਦੀ ਗਾਈਡਲਾਈਨ ਦੇ ਖਿਲਾਫ ਦਾਇਰ ਪਟੀਸ਼ਨ ‘ਤੇ ਸੁਣਵਾਈ ਕਰਦੇ ਹੋਏ 18 ਅਗਸਤ ਨੂੰ ਸੁਪਰੀਮ ਕੋਰਟ ਨੇ ਆਪਣਾ ਫੈਸਲਾ ਸੁਰੱਖਿਆ ਕਰ ਲਿਆ ਸੀ। ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ ਦੇ ਜੱਜ ਅਸ਼ੋਕ ਭੂਸ਼ਣ, ਆਰ ਸੁਭਾਸ਼ ਰੈੱਡੀ ਅਤੇ ਐੱਮਆਰ ਸ਼ਾਹ ਦੇ ਬੈਂਚ ਕਰ ਰਹੀ ਹੈ।

 

ਸੁਣਵਾਈ ਦੇ ਦੌਰਾਨ ਸਰਕਾਰ ਨੇ ਕੋਰਟ ‘ਚ ਕਿਹਾ ਸੀ ਕੇ ਫਾਈਨਲ ਈਅਰ ਦੀਆਂ ਪ੍ਰੀਖਿਆਵਾਂ ਦੀ ਉਡੀਕ ਕਰਨਾ ਹੀ ਵਿਦਿਆਰਥੀਆਂ ਦੇ ਹਿੱਤ ਦੀ ਗੱਲ ਹੋ ਸਕਦੀ ਹੈ। ਸਰਕਾਰ ਵੱਲੋਂ ਯੂਜੀਸੀ ਦਾ ਪੱਖ ਕੋਰਟ ‘ਚ ਤੁਸ਼ਾਤ ਮਹਿਰਾ ਕਰ ਰਹੇ ਸਨ। ਉਹਨਾਂ ਨੇ ਸੁਣਵਾਈ ਦੌਰਾਨ ਕੋਰਟ ਨੂੰ ਕਿਹਾ ਇਸ ਮਾਮਲੇ ‘ਚ ਨਿਯਮ ਬਣਾਉਣ ਦਾ ਅਧਿਕਾਰ ਯੂਜੀਸੀ ਨੂੰ ਹੀ ਹੈ।

Related posts

ਨੌਕਰੀ ਜਾਣ ਤੋਂ ਬਾਅਦ ਮੋਦੀ ਸਰਕਾਰ ਦਏਗੀ 2 ਸਾਲ ਤਕ ਦਾ ਪੈਸਾ !

admin

ਬਾਂਦਰ ਦੇ ਖਿਲਾਫ ਥਾਣੇ  ਚ ਸ਼ਿਕਾਇਤ, ਤਿੰਨ ਮੈਂਬਰੀ ਜਾਂਚ ਟੀਮ ਦਾ ਗਠਨ 

Htv Punjabi

ਭਾਰਤ ਵਿੱਚ ਮਿਲਿਆ ਮੌਂਕੀਪੌਕਸ ਦਾ ਪਹਿਲਾ ਸ਼ੱਕੀ ਮਾਮਲਾ

htvteam