Htv Punjabi
Punjab

ਡੀਸੀ ਦਫਤਰ ਤੋਂ ਬਾਅਦ ਹੁਣ ਇਸ ਤਹਿਸੀਲ ‘ਚ ਲਹਿਰਾਇਆ ਗਿਆ ਖਾਲਿਸਤਾਨੀ ਝੰਡਾ, ਪੁਲਿਸ ਨੂੰ ਪਈਆਂ ਭਾਜੜਾਂ

ਮੋਗਾ ਤੋਂ ਇਕ ਵਾਰ ਫਿਰ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਖਾਲਿਸਤਾਨ ਸਮਰਥਕਾਂ ਵੱਲੋਂ ਇਕ ਵਾਰ ਫਿਰ ਖਾਲਿਸਤਾਨ ਦਾ ਝੰਡਾ ਲਹਿਰਾਇਆ ਗਿਆ ਹੈ। ਜਿਸ ਤੋਂ ਬਾਅਦ ਜਿੱਥੇ ਪੁਲਿਸ ਅਤੇ ਪ੍ਰਸਾਸ਼ਨ ‘ਤੇ ਵੀ ਸਵਾਲੀਆਂ ਨਿਸ਼ਾਨ ਲੱਗ ਰਹੇ ਨੇ। ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਵੀ ਡੀਸੀ ਕੰਪਲੈਕਸ ‘ਤੇ ਅਜਿਹੀ ਹਰਕਤ ਕੀਤੀ ਗਈ ਸੀ ਅਤੇ ਹੁਣ ਬਾਘਾਪੁਰਾਣਾ ਦੇ ਐਸਡੀਐੱਮ ਦਫਤਰ ‘ਤੇ ਖਾਲਿਸਤਾਨੀ ਝੰਡਾ ਲਹਿਰਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਮੌਕੇ ‘ਤੇ ਹੀ ਪੁਲਿਸ ਨੂੰ ਭਾਜੜਾ ਪੈ ਗਈਆਂ ਅਤੇ ਝੰਡੇ ਨੂੰ ਉਤਾਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਤੁਹਾਨੂੰ ਦੱਸ ਦਈਏ ਕੇ ਖਾਲਿਸਤਾਨ ਦੀ ਮੰਗ ਕਰਨ ਵਾਲੇ ਵਿਦੇਸ਼ਾਂ ‘ਚ ਬੈਠੇ ਕਈ ਅਜਿਹੇ ਵੀ ਆਗੂ ਹਨ ਜੋ ਪੰਜਾਬ ‘ਚ ਅਜਿਹਾ ਕਰਨ ‘ਤੇ ਨੌਜਵਾਨਾਂ ਨੂੰ ਡਾਲਰਾਂ ਦਾ ਲਾਲਚ ਦੇ ਰਹੇ ਹਨ ਪਿਛਲੀ ਘਟਨਾ ‘ਚ ਨੌਜਵਾਨਾਂ ਵੱਲੋਂ ਅਜਿਹਾ ਕੀਤਾ ਗਿਆ ਸੀ ਪਰ ਪੁਲਿਸ ਦੀ ਮੁਸਤੈਦੀ ਕਾਰਨ ਉਹਨਾਂ ਨੂੰ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਵਾਰ ਵਾਰ ਅਜਿਹੀਆਂ ਘਟਨਾਵਾਂ ਮਹੌਲ ‘ਚ ਦਹਿਸ਼ਤ ਪਾ ਰਹੀ ਹੈ।

Related posts

ਆਹ ਕਿਹੜੇ ਦਿਨ ਦੇਖ ਰਹੇ ਨੇ ਮਾਪੇ

htvteam

ਜਿਗਰੀ ਯਾਰ ਨੇ ਘਰ ਬੁਲਾਕੇ ਕੀਤੀ ਯਾਰਮਾਰ

htvteam

ਦੇਖੋ ਕਿਵੇਂ ਈ ਰਿਕਸ਼ੇ ਨੇ ਬਚਾਈ ਜਾਨ

htvteam