ਮਾਧੋਪੁਰ ‘ਚ ਸੁਰੇਸ਼ ਰੈਨਾ ਦੇ ਫੁੱਫੜ ਅਸ਼ੋਕ ਕੁਮਾਰ ਦੇ ਕਤਲ ਦੇ ਬਾਅਦ ਉਹਨਾਂ ਦੇ ਬੇਟੇ ਕੌਸ਼ਲ ਕੁਮਾਰ (32) ਦੀ ਮੰਗਲਵਾਰ ਨੂੰ ਹਸਪਤਾਲ ‘ਚ ਮੌਤ ਹੋ ਗਈ। ਦੱਸ ਦਈਏ ਕੇ 19 ਅਗਸਤ ਦੀ ਰਾਤ ਲੁਟੇਰਿਆਂ ਨੇ ਰੈਨਾ ਦੇ ਫੁੱਫੜ ਦਾ ਕਤਲ ਕਰ ਦਿੱਤਾ ਸੀ, ਇੰਨਾਂ ਹੀ ਨਹੀਂ ਉਹਨਾਂ ਨੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ। ਰੈਨਾ ਦੀ ਭੁਆ ਆਸ਼ਾ ਦੇਵੀ ਵੈਂਟੀਲੇਟਰ ‘ਤੇ ਹਨ। ਕੌਸ਼ਲ ਆਪਣੀ ਮਾਂ ਦੇ ਨਾਲ 12 ਦਿਨਾਂ ਤੋਂ ਹਸਪਤਾਲ ‘ਚ ਸਨ।

ਹਮਲੇ ‘ਚ ਰੈਨਾ ਦੇ ਫੁੱਫੜ ਜੀ ਦੀ ਮਾਤਾ ਸੱਤਿਆ ਦੇਵੀ ਅਤੇ ਬੇਟਾ ਅਪਿਨ ਵੀ ਜ਼ਖਮੀ ਹਨ। ਮਾਂ ਸੱਤਿਆ ਦੇਵੀ ਸਦਮੇ ‘ਚ ਹਨ। ਦੱਸ ਦਈਏ ਕੇ ਪਰਿਵਾਰਕ ਮੈਂਬਰ ਅਸ਼ੌਕ ਦੀਆਂ ਅਸਥੀਆਂ ਵਹਾਉਣ ਹਰਿਦੁਆਰ ਗਏ ਹੋਏ ਹਨ। ਭਰਾ ਸ਼ਾਮ ਲਾਲ ਨੇ ਕਿਹਾ ਹੈ ਕਿ 13 ਦਿਨ ਬਾਅਦ ਵੀ ਪੁਲਿਸ ਕਿਸੇ ਨੂੰ ਫੜ ਨਹੀਂ ਸਕੀ ਹੈ। ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਹੈ ਕੇ ਕੁਝ ਲੋਕਾਂ ਨੂੰ ਰਾਊਂਡਅਪ ਕਰ ਕੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਮਾਮਲੇ ‘ਚ ਸੀਐੱਮ ਪੰਜਾਬ ਨੇ ਐੱਸਆਈਟੀ ਵੀ ਗਠਿਤ ਕੀਤੀ ਹੈ।

ਕ੍ਰਿਕੇਟਰ ਸੁਰੇਸ਼ ਰੈਨਾ ਨੇ ਟਵੀਟ ਕਰ ਕੇ ਲਿਖਿਆ ਕੇ ਪੰਜਾਬ ‘ਚ ਮੇਰੇ ਪਰਿਵਾਰ ਦੇ ਨਾਲ ਜੋ ਹੋਇਆ ਉਹ ਕਾਫੀ ਭਿਆਨਕ ਸੀ, ਫੁੱਫੜ ਜੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ, ਜਦ ਕੇ ਪਰਿਵਾਰ ‘ਚ ਕਈਆਂ ਦੀ ਹਾਲਤ ਬਹੁਤ ਗੰਭੀਰ ਬਣੀ ਹੋਈ ਹੈ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗਹਿਰਾ ਦੁੱਖ ਦਾ ਪ੍ਰਗਟਾਵਾ ਕਰਦੇ ਹੋਏ ਕਿਹਾ ਕਿ ਇਸ ਹਮਲੇ ‘ਚ ਸ਼ਾਮਿਲ ਕਿਸੇ ਮੁਜ਼ਰਮ ਨੂੰ ਬਖਸ਼ਿਆ ਨਹੀਂ ਜਾਵੇਗਾ। ਡੀਜੀਪੀ ਵੀ ਨਜ਼ਰ ਰੱਖ ਰਹੇ ਹਨ। ਬੇਟਾ ਤੁਹਾਡੇ ਪਰਿਵਾਰ ਦੇ ਨਾਲ ਡੀਸੀ ਅਤੇ ਐੱਸਐੱਸਪੀ ਮਿਲੇ ਹਨ।

