Htv Punjabi
Punjab

ਏਅਰ ਇੰਡੀਆ: ਲੁਧਿਆਣਾ ਤੋਂ ਜਹਾਜ ਤੁਹਾਡੇ ਲਈ ਹਾਜ਼ਿਰ, ਹਫਤੇ ਦੇ ਚਾਰ ਦਿਨ ਜਾ ਸਕਦੇ ਹੋ ਦਿੱਲੀ

ਏਅਰ ਇੰਡੀਆ ਨੇ ਸਾਹਨੇਵਾਲ ਏਅਰਪੋਰਟ ਤੋਂ ਦਿੱਲੀ ਆਉਣ ਜਾਣ ਵਾਲੇ ਮੁਸਾਫਰਾਂ ਲਈ ਖੁਸ਼ਖਬਰੀ ਦੇਣ ਦਾ ਫੈਸਲਾ ਕੀਤਾ ਹੈ। ਹੁਣ 10 ਸਤੰਬਰ ਨੂੰ ਸ਼ਾਮ ਦੀ ਥਾਂ ਸਵੇਰੇ ਏਅਰਕਰਾਫਟ ਇਥੋਂ ਤੋਂ ਉਡਾਨ ਭਰੇਗਾ। ਫਿਲਹਾਲ ਇਹ ਵਿਵਸਥਾ ਹਫਤੇ ‘ਚ ਸੋਮਵਾਰ, ਮੰਗਲਵਾਰ, ਵੀਰਵਾਰ ਅਤੇ ਸ਼ਨੀਵਾਰ ਨੂੰ ਕੀਤੀ ਗਈ ਹੈ। ਮੁਸਾਫਰਾਂ ਦੇ ਰਿਸਪਾਂਸ ਨੂੰ ਵੇਖਦੇ ਹੋਏ ਇਹ ਵਿਵਸਥਾ ਪੂਰੇ ਹਫਤੇ ਲਾਗੂ ਕੀਤੀ ਜਾ ਸਕਦੀ ਹੈ। ਜਦਕਿ ਭਾਵੀ ਯੋਜਨਾ ਦੇ ਤਹਿਤ ਲੁਧਿਆਣਾ ਤੋਂ ਸਵੇਰੇ ਗਈ ਫਲਾਈਟ ਸ਼ਾਮ ਨੂੰ ਦਿੱਲੀ ਤੋਂ ਵਾਪਸ ਵੀ ਆ ਸਕਦੀ ਹੈ।

ਸਾਹਨੇਵਾਲ ਏਅਰਪੋਰਟ ਦੇ ਅਲਾਇੰਸ ਮੈਨੇਜਰ ਦੇ ਅਨੁਸਾਰ ਇੱਥੋਂ ਤੋਂ 72 ਸੀਟਰ ਏਅਰਕ੍ਰਾਫਟ ਸਵੇਰੇ 10.45 ਵਜੇ ਉਡਾਣ ਭਰੇਗਾ ਅਤੇ 11.55 ਵਜੇ ਦਿੱਲੀ ਲੈਂਡ ਹੋਵੇਗਾ। ਜਦਕਿ ਦਿੱਲੀ ਤੋਂ ਏਅਰਕ੍ਰਾਫਟ ਸਵੇਰੇ 9 ਵਜੇ aੁਡਾਣ ਭਰੇਗਾ ਅਤੇ 10.15 ਵਜੇ ਸਵੇਰੇ ਲੁਧਿਆਣਾ ਉਤਰੇਗਾ। ਹਾਲੇ ਦੁਪਿਹਰ 1.45 ‘ਤੇ ਦਿੱਲੀ ਤੋਂ aੁਡਾਣ ਭਰ 2.45 ਵਜੇ ਲੁਧਿਆਣਾ ਪਹੁੰਚਦੀ ਹੈ ਅਤੇ ਲੁਧਿਆਣਾ ਤੋਂ 3.15 ਵਜੇ ਉਡਾਣ ਭਰਦੀ ਹੈ।

Related posts

ਭਾਈ ਅਜਿਹੀਆਂ ਗਲੀਆਂ ‘ਚ ਮਾਵਾਂ-ਭੈਣਾਂ ਨੂੰ ਸੋਚ ਸਮਝ ਕੇ ਭੇਜਿਆ ਕਰੋ

htvteam

ਕਿਤੇ ਤੁਸੀਂ ਵਿਆਹ ਤੋਂ ਬਾਅਦ ਇਸ ਗਲਤੀ ਕਰਕੇ ਕੰਮ ਖਰਾਬ ਤਾਂ ਨਹੀਂ ਕਰ ਲਿਆ

htvteam

ਲੁਧਿਆਣਾ-ਮਲੇਰਕੋਟਲਾ ਰੋਡ ‘ਤੇ ਟੈਂਪੂ ਦੀ ਵੱਡੇ ਟਰਾਲੇ ਨਾਲ ਹੋਈ ਟੱਕਰ; ਡਰਾਇਵਰ ਗੱਡੀ ਦੇ ਵਿਚੇ ਫਸਿਆ

htvteam