Htv Punjabi
Punjab

ਸਿਮਰਜੀਤ ਬੈਂਸ ਨੇ ਲੁਟੇਰਿਆਂ ਨਾਲ ਲੜਨ ਵਾਲੀ ਕੁਸਮ ਲਈ ਕੀਤਾ ਵੱਡਾ ਐਲਾਨ

ਲ਼ੋਕ ਇਨਸਾਫ ਪਾਰਟੀ ਦੇ ਮੁਖੀ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਇਕ ਵੱਡਾ ਐਲਾਨ ਕੀਤਾ ਹੈ, ਉਨ੍ਹਾਂ ਨੇ ਲੁਟੇਰਿਆਂ ਨਾਲ ਬਹਾਦਰੀ ਨਾਲ ਲੜਨ ਵਾਲੀ ਜਲੰਧਰ ਦੀ 15 ਸਾਲਾ ਕੁੜੀ ਕੁਸਮ ਦਾ ਗੋਲਡ ਮੈਡਲ ਨਾਲ ਸਨਮਾਨ ਕਰਨ ਦੀ ਗੱਲ ਕੀਤੀ ਹੈ। ਉਨ੍ਹਾਂ ਕਿਹਾ ਕੇ ਅੱਜ ਦੇ ਦੌਰ ‘ਚ ਜਿਸ ਤਰ੍ਹਾਂ ਬੱਚੀ ਵੱਲੋਂ ਬਹਾਦਰੀ ਨਾਲ ਲੁਟੇਰਿਆਂ ਦਾ ਸਾਹਮਣਾ ਕੀਤਾ ਗਿਆ ਅਤੇ ਕੁਮਸ ਵਲੋਂ ਆਪਣੀ ਜਾਨ ਦੀ ਪ੍ਰਵਾਹ ਨਾ ਕਰਦੇ ਹੋਏ ਲੁਟੇਰਿਆਂ ਨੂੰ ਕਾਬੂ ਕੀਤਾ ਗਿਆ। ਇਸ ਦੌਰਾਨ ਕੁਸਮ ਦਾ ਗੁੱਟ ਵੀ ਵੱਢਿਆ ਗਿਆ, ਉਹਨਾਂ ਕਿਹਾ ਕਿ ਆਮ ਲੋਕਾਂ ਨੂੰ ਇਸ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ।

ਇਸ ਮੌਕੇ ਸਿਮਰਜੀਤ ਬੈਂਸ ਵਲੋਂ ਡਾਕਟਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਵਲੋਂ ਬੱਚੀ ਤੋਂ ਫੀਸ ਨਹੀਂ ਲਈ ਗਈ। ਕਾਬਿਲੇਗੌਰ ਹੈ ਕੇ ਜਲੰਧਰ ਦੀ ਲੜਕੀ ਕੁਸਮ ਨੂੰ ਉਸ ਸਮੇਂ ਲੁੁਟੇਰਿਆਂ ਨੇ ਉਸ ਤੋਂ ਮੋਬਾਇਲ ਫੜਨ ਦੀ ਕੋਸ਼ਿਸ਼ ਕੀਤੀ ਸੀ ਜਦੋਂ ਉਹ ਪੜਨ ਲਈ ਜਾ ਰਹੀ ਸੀ। ਜਿਸ ਤੋਂ ਬਾਅਦ ਜੋ ਲੜਕੀ ਨੇ ਉਨ੍ਹਾਂ ਨਾਲ ਕੀਤਾ ਇਸ ਦੀ ਵੀਡੀਓ ਘਰ ‘ਚ ਲੱਗੇ ਇਕ ਸੀਸੀਟੀਵੀ ਕੈਮਰੇ ‘ਚ ਰਿਕਾਰਡ ਹੋ ਗਈ ਸੀ ਜਿਸ ਤੋਂ ਬਾਅਦ ਕੁਸਮ ਦੀ ਬਹਾਦਰੀ ਜੱਗ ਜਾਹਰ ਹੋਈ। ਇਸ ਬਾਬਤ ਜਿੱਥੇ ਪੰਜਾਬ ਦੇ ਵਿਧਕਾਇਕ ਮੰਤਰੀਆਂ ਨੇ ਉਸ ਦੀ ਸ਼ਲਾਘਾ ਕੀਤੀ ਸੀ ਉਥੇ ਹੀ ਕੇਂਦਰ ਸਰਕਾਰ ਵਲੋਂ ਵੀ ਕੁਸਮ ਨੂੰ ਬਹਾਰਦੀ ਲਈ ਸ਼ਾਬਾਸ਼ੀ ਦਿੱਤੀ ਗਈ ਸੀ।

Related posts

ਬਾਦਲਾਂ ਦੇ ਸ਼ਹਿਰ ਹੋ ਗਿਆ ਲਤੀਫ਼ਪੁਰੇ ਵਾਲਾ ਕੰਮ, ਸਰਕਾਰ ਨੇ ਫੇਰ ਬਣੇ ਬਣਾਏ ਤੋੜਤੇ ਮਕਾਨ ?

htvteam

ਜਵਾਨ ਮੁੰਡੇ ਨੇ ਮਾਂ ਦੇ ਕਹਿਣ ‘ਤੇ ਕੀਤਾ ਅਜਿਹਾ ਕੰਮ; ਬਣ ਗਿਆ ਕਰੋੜਪਤੀ

htvteam

ਹਵਸ ‘ਚ ਅੰਨ੍ਹੇ ਪ੍ਰਵਾਸੀ ਨੇ ਦੇਖੋ 3 ਸਾਲ ਦੀ ਬੱਚੀ ਦਾ ਕੀ ਕੀਤਾ ਹਾਲ ?

htvteam