Htv Punjabi
America International

ਟਰੰਪ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਵਹਾ ਰਹੇ ਨੇ ਪਾਣੀ ਵਾਂਗ ਪੈਸਾ, ਜੁਲਾਈ ‘ਚ ਸਨ 110 ਕਰੋੜ ਡਾਲਰ ‘ਤੇ ਹੁਣ

ਚੋਣਾ ‘ਚ ਫੰਡ ਦੇ ਮਾਮਲੇ ‘ਚ ਡੋਨਾਲਡ ਟਰੰਪ ਕੁੱਝ ਸਮੇਂ ਪਹਿਲਾਂ ਜੋ ਬਾੲਡੇਨ ਤੋਂ ਅੱਗੇ ਸਨ। ਇਹ ਉਹਨਾਂ ਦੇ ਲਈ ਫਾਏਦੇਮੰਦ ਸੀ। ਠੀਕ ਉਸੇ ਤਰ੍ਹਾ ਹੀ ਜਿਵਂੇ 2012 ‘ਚ ਬਰਾਕ ਓਬਾਮਾ ਅਤੇ 2004 ‘ਚ ਜੋਰਜ ਬੁਸ਼ ਦੇ ਕੈਂਪੇਨ ‘ਚ ਹੋਇਆ ਸੀ। 2016 ਦੇ ਪ੍ਰਚਾਰ ਦੇ ਦੌਰਾਨ ਟਰੰਪ ਨੇ ਕਾਫੀ ਖਰਚਾ ਕੀਤਾ ਸੀ। ਇਸ ਚੋਣਾਂ ਦੀ ਸ਼ੁਰੂਆਤ ‘ਚ ਉਹ ਮਜਬੂਤ ਦਿਖਾਈ ਦੇ ਰਹੇ ਸਨ, ਪਰ ਹੁਣ ਅਜਿਹਾ ਨਹੀਂ ਹੈ।

ਜਦ ਇਹ ਮੰਨਿਆ ਜਾ ਰਿਹਾ ਸੀ ਕੇ ਜੋ ਬਾਈਡੇਨ ਡੈਮੋਕ੍ਰੇਟ ਕੈਂਡੀਡੇਟ ਹੋਣਗੇ, ਤਦ ਰਿਪਬਲਿਕ ਪਾਰਟੀ ਦੇ ਕੋਲ 20 ਕਰੋੜ ਡਾਲਰ ਦਾ ਕੈਸ਼ ਐਡਵਾਂਟੇਜ ਸੀ। ਹੁਣ ਉਹਨਾਂ ਦਾ ਵਾਧਾ ਖਤਮ ਹੋ ਗਿਆ ਹੈ। 2019 ‘ਚ ਕੈਮਪੇਨ ਦੀ ਸ਼ੁਰੂਆਤ ਤੋਂ ਜੁਲਾਈ ਤੱਕ ਟਰੰਪ ਦੀ ਕੈਮਪੈਨ ਟੀਮ ਦੇ ਕੋਲ 1.1 ਅਰਬ ਡਾਲਰ (ਕਰੀਬ 8115 ਕੋਰੜ ਰੁਪਏ) ਸਨ। ਇਸ ‘ਚ 80 ਕਰੋੜ ਡਾਲਰ ਖਰਚ ਹੋ ਚੁੱਕੇ ਹਨ। ਹੁਣ ਉਹਨਾਂ ਦੀ ਟੀਮ ਦੇ ਕੁਝ ਲੋਕਾਂ ਨੂੰ ਡਰ ਸਤਾ ਰਿਹਾ ਹੈ ਕੇ ਚੋਣਾਂ ‘ਚ ਕਰੀਬ ਦੋ ਮਹੀਨੇ ਬਚੇ ਹਨ ਅਤੇ ਕੈਸ਼ ਦੀ ਦਿੱਕਤ ਸਾਹਮਣੇ ਆ ਗਈ ਹੈ।

ਜੁਲਾਈ ਤੱਕ ਬ੍ਰੈਡ ਪਾਸ੍ਰਕੇਲ ਟਰੰਪ ਦੇ ਕੈਮਪੈਨ ਦੇ ਮੈਨੇਜਰ ਸਨ। ਜੁਲਾਈ ‘ਚ ਉਨ੍ਹਾਂ ਦੀ ਥਾਂ ਬਿਲ ਸਟੇਪਿਨ ਨੂੰ ਲਿਆਇਆ ਗਿਆ। ਬ੍ਰੈਡ ਦੇ ਅਨੁਸਾਰ, ਟ੍ਰੰਪ ਦੀ ਚੋਣ ਮਸ਼ੀਨਰੀ ਨੂੰ ਰੋਕਿਆ ਨਹੀਂ ਜਾ ਸਕਦਾ ਪਰ ਰਾਸ਼ਟਰਪਤੀ ਦੇ ਕੁੱਝ ਪੁਰਾਣੇ ਅਤੇ ਨਵੇਂ ਸਹਿਯੋਗੀ ਕਹਿੰਦੇ ਹਨ ਕੇ ਪੈਸਾ ਪਾਣੀ ਦੀ ਤਰ੍ਹਾਂ ਬਹਾਇਆ ਜਾ ਰਿਹਾ ਹੈ। ਸਟੇਪਿਨ ਦੇ ਆਉਣ ਤੋਂ ਬਾਅਦ ਖਰਚ ‘ਤੇ ਕੁਝ ਰੋਕ ਲਗਾ ਦਿੱਤੀ ਗਈ ਹੈ, ਪ੍ਰਚਾਰ ਦੀ ਰਣਨੀਤੀ ‘ਚ ਬਦਲਾਅ ਕੀਤੇ ਗਏ ਹਨ। ਪਾਸ੍ਰਕੇਲ ਦੇ ਪ੍ਰੋਗਰਾਮ ‘ਚ 35 ਕਰੋੜ ਖਰਚ ਕੀਤੇ ਹੋਏ। ਇਹ ਜੁਲਾਈ ਤੱਕ ਖਰਚ ਹੋਏ 80 ਕਰੋੜ ਦਾ ਤਕਰੀਬਨ ਅੱਧਾ ਸੀ।

Related posts

ਵੀਡੀਓ; ਮਾਸ਼ੂਕ ਨੇ ਆਸ਼ਕ ਦੇ ਹੱਥ ਕੱਢ ਫੜਾਇਆ ਆਪਣਾ ਖਾਸ ਅੰਗ

htvteam

ਪਤਨੀ ਦੀ ਬੇਵਫਾਈ ਤੋਂ ਦੁਖੀ ਕੈਨੇਡਾ ਵਿੱਚ ਰਹਿੰਦੇ ਪਤੀ ਨੇ ਕੀਤਾ ਆਹ ਕਾਰਾ, 22 ਦਿਨਾਂ ਤੋਂ ਪੁਲਿਸ ਨੂੰ ਵੀ ਨਹੀਂ ਪਤਾ ਲੱਗ ਰਿਹਾ ਕਿ ਕੀ ਹੋਇਆ

Htv Punjabi

ਦਰਸ਼ਨ ਕਰੋ ਦੁਨੀਆਂ ਦੇ ਸਭ ਤੋਂ ਮਹਿੰਗੇ ਦਰਖਤ ਦੇ ਮਹਿੰਗੇ ਮਸਲੇ ਦੀ, ਇੱਕ ਕਿਲੋਂ ਤਾਂ ਸ਼ਾਇਦ ਕੋਈ ਅੰਬਾਨੀ ਵਰਗੇ ਈ ਖਰੀਦ ਸਕਦਾ ਹੋਣ!

Htv Punjabi