Htv Punjabi
Punjab

ਜਲੰਧਰ ‘ਚ ਪਾਰਟੀ ‘ਚ ਤਾੜ-ਤਾੜ ਹੋਏ ਫਾਇਰ, ਜਦੋਂ ਪਤਾ ਲੱਗਾ ਕਿਸ ਨੇ ਕੀਤਾ ਤਾਂ ਵੇਖੋ ਕੀ ਹੋਇਆ

ਜਲੰਧਰ ‘ਚ ਮੰਗਲਵਾਰ ਦੇਰ ਰਾਤ ਜਨਮਦਿਨ ਦੀ ਪਾਰਟੀ ਦੇ ਵਿੱਚ ਫਾਈਰਿੰਗ ਦੀ ਵਾਰਦਾਤ ਸਾਹਮਣੇ ਆਈ ਹੈ। ਬੁੱਧਵਾਰ ਦੁਪਿਹਰ ਸ਼ਿਵਸੈਨਾ ਨੇਤਾ ਸਮੇਤ ਦੋ ਦੇ ਖਿਲਾਫ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪੁਲਿਸ ਨੇ ਇਹ ਕਾਰਵਾਈ ਦਹਿਸ਼ਤ ‘ਚ ਆਏ ਲੋਕਾਂ ਦੀ ਸ਼ਿਕਾਇਤ ਅਤੇ ਘਟਨਾ ਦੀ ਵੀਡੀਓ ਦੇ ਅਧਾਰ ‘ਤੇ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਦੋਹਾਂ ਨਾਮਜ਼ਦ ਮੁਲਜ਼ਮਾਂ ਦੀ ਗਿ੍ਰਫਤਾਰੀ ਦੇ ਬਾਅਦ ਘਟਨਾ ਦੇ ਕਾਰਨਾਂ ਦਾ ਖੁਲਾਸਾ ਹੋਵੇਗਾ।


ਘਟਨਾ ਥਾਣਾ ਡਿਵੀਜਨ ਨੰਬਰ-1 ਦੇ ਇਲਾਕੇ ਦੇ ਗੁਰੁ ਅਮਰਦਾਸ ਨਗਰ ਦੀ ਹੈ। ਮਿਲੀ ਜਾਣਕਾਰੀ ਅਨੁਸਾਰ ਦੱਸਿਆ ਗਿਆ ਹੈ ਕੇ ਇਸ ਨਗਰ ਦੇ ਰਹਿਣ ਵਾਲੇ ਸੁਮਿਤ ਦੀ ਪਾਰਟੀ ‘ਚ ਕੁਝ ਮੁੰਡੇ ਇਕੱਠੇ ਹੋਏ ਸਨ, ਉਥੇ ਸ਼ਿਵ ਸੈਨਾ ਹਿੰਦ ਦੇ ਜ਼ਿਲ੍ਹਾਂ ਪ੍ਰਧਾਨ ਮੋਹਿਤ ਸ਼ਰਮਾ ਨੇ ਲਾਈਸੈਂਸੀ ਪਿਸਤੌਲ ਦੇ ਨਾਲ ਹਵਾਈ ਫਾਇਰ ਕੀਥੇ । ਘਟਨਾ ‘ਚ ਕਿਸੇ ਦੇ ਹਾਲਕ ਹੋਣ ਦੀ ਸੂਚਨਾ ਨਹੀਂ ਹੈ, ਪਰ ਇਲਾਕੇ ‘ਚ ਦਹਿਸ਼ਤ ਦੇ ਕਾਰਨ ਲੋਕਾਂ ਵਲੋਂ ਇਸ ਘਟਨਾ ਬਾਬਤ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ।

ਕਾਬਿਲੇਗੌਰ ਹੈ ਕਿ ਕਿਸੇ ਨੇ ਇਸ ਘਟਨਾ ਦੀ ਵੀਡੀਓ ਬਣਾ ਲਈ ਅਤੇ ਉਸਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤਾ, ਇਸ ਦੇ ਇਲਾਵਾ ਵੀਡੀਓ ਪੁਲਿਸ ਨੂੰ ਵੀ ਭੇਜਿਆ ਗਿਆ। ਜਿਸ ਤੋਂ ਬਾਅਦ ਪੁਲਿਸ ਵਲੋਂ ਸਾਰੀ ਕਾਰਵਾਈ ਅਮਲ ‘ਚ ਲਿਆਂਦੀ ਗਈ। ਹਾਲਾਂਕਿ ਹਿੰਦੂ ਨੇਤਾ ਮੋਹਿਤ ਸ਼ਰਮਾ ਵਲੋਂ ਗੋਲੀ ਚਲਾਉਣ ਵਾਲੀ ਗੱਲ ਤੋਂ ਇਨਕਾਰ ਕਰ ਦਿੱਤਾ ਗਿਆ। ਘਟਨਾ ਦੇ ਕਾਰਨ ਦੀ ਜਾਂਚ ਪੁਲਿਸ ਵਲੋਂ ਕੀਤੀ ਜਾ ਰਹੀ ਹੈ।

Related posts

ਸਿੱਧੂ ਦਾ ਖੁਲਾਸਾ, ਕਾਂਗਰਸੀ ਵਿਧਾਇਕ ਨਸ਼ਾ ਫੈਲਾਉਣ ਵਿੱਚ ਲੱਗੇ ਹੋਏ ਨੇ, ਸਾਰੇ ਹੈਰਾਨ!

Htv Punjabi

ਜਲੰਧਰ ਚ ਫਿਰ ਵਾਪਰੀ ਵੱਡੀ ਘਟਨਾ ?

htvteam

5 ਬੂੰਦਾਂ ਮੂੰਹ ‘ਚ ਪਾਓ ਦਰਦਾਂ ਵਾਲਾ ਕੰਮ ਮੁਕਾਓ

htvteam